ਚੋਣਾਂ ਤੋਂ ਬਾਅਦ ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ, ਤੇਲ ਦੀ ਕੀਮਤਾਂ ‘ਚ ਲਗਾਤਾਰ ਵਾਧਾ
ਚੋਣਾਂ ਖ਼ਤਮ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 20 ਮਈ ਤੋਂ ਲਗਾਤਾਰ ਤੇਲ ਦੀ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਅੱਜ ਯਾਨੀ 10ਵੇਂ ਦਿਨ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਇਜ਼ਾਫੇ ਤੋਂ ਬਾਅਦ ਅਸਮਾਨ ਛੂਹ ਰਹੀਆਂ ਹਨ।
ਨਵੀਂ ਦਿੱਲੀ: ਚੋਣਾਂ ਖ਼ਤਮ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 20 ਮਈ ਤੋਂ ਲਗਾਤਾਰ ਤੇਲ ਦੀ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਅੱਜ ਯਾਨੀ 10ਵੇਂ ਦਿਨ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਇਜ਼ਾਫੇ ਤੋਂ ਬਾਅਦ ਅਸਮਾਨ ਛੂਹ ਰਹੀਆਂ ਹਨ। ਪਿਛਲੇ 9 ਦਿਨਾਂ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ 83 ਪੈਸੇ ਅਤੇ ਡੀਜ਼ਲ 73 ਪੈਸੇ ਮਹਿੰਗਾ ਹੋਇਆ ਹੈ।
ਮੰਗਲਵਾਰ ਨੂੰ ਪੈਟਰੋਲ ਦੀ ਕੀਮਤਾਂ 11 ਪੈਸੇ ਅਤੇ ਡੀਜ਼ਲ ਦੀ ਕੀਮਤਾਂ 5 ਪੈਸੇ ਪ੍ਰਤੀ ਲੀਟਰ ਵਧੀ। ਇਸ ਤੋਂ ਬਾਅਦ ਦਿੱਲੀ ‘ਚ ਪੈਟਰੋਲ 71.86 ਰੁਪਏ ਅਤੇ ਡੀਜ਼ਲ 69.88 ਰੁਪਏ ਲੀਟਰ ਤਕ ਪਹੁੰਚ ਗਈ ਹੈ। ਚੋਣਾਂ ਤੋਂ ਪਹਿਲਾਂ ਸਾਰੀਆਂ ਤੇਲ ਕੰਪਨੀ ਨੇ ਕੀਮਤਾਂ ਸਥਿਰ ਰੱਖੀਆਂ ਸੀ। ਪਰ ਚੋਣਾਂ ਦੌਰਾਨ ਤੇਲ ਦੀ ਕੀਮਤਾਂ ‘ਚ ਥੋੜਾ ਵਾਧਾ ਕੀਤਾ ਗਿਆ।
ਹੁਣ ਕੰਪਨੀ ਪੂਰੀ ਵਸੂਲੀ ਕਰ ਰਹੀਆਂ ਹਨ। ਬੁੱਧਵਾਰ ਨੂੰ ਅਮਤਰਾਸ਼ਟਰੀ ਬਾਜ਼ਾਰ ‘ਚ ਬ੍ਰੈਂਟ ਕਰੂਡ ਅਤੇ WTI ‘ਚ ਨਰਮੀ ਨਾਲ ਕਾਰੋਬਾਰਰ ਦਰਜ ਕੀਤਾ ਜਾ ਰਿਹਾ ਹੈ। ਬ੍ਰੇਂਟ ਕਰੂਡ ‘ਚ 70 ਡਾਲਰ ਪ੍ਰਤੀ ਬੈਰਲ ਤੋਂ ਹੇਠ ਅਤੇ WTI ਕੱਚਾ ਤੇਲ 59 ਡਾਲਰ ਪ੍ਰਤੀ ਬੈਰਲ ਤੋਂ ਹੇਠ ਕਾਰੋਬਾਰ ਕਰ ਰਿਹਾ ਹੈ। ਮੰਗਲਵਾਰ ਨੂੰ ਲਮਟੀ ਕਮੋਡਿਟੀ ਅੇਕਸਚੈਂਜ ‘ਤੇ ਕੱਚਾ ਤੇਲ 12 ਰੁਪਏ ਨਾਲ ਵਧਕੇ 4,144 ਰੁਪਏ ‘ਤੇ ਬੰਦ ਹੋਇਆ ਸੀ।