![ABP Premium](https://cdn.abplive.com/imagebank/Premium-ad-Icon.png)
ਦੇਸ਼ 'ਚ ਖੜੀ ਹੋ ਸਕਦੀ ਬਿਜਲੀ ਦੀ ਸਮੱਸਿਆ, 72 ਪਾਵਰ ਪਲਾਂਟਾਂ 'ਚ ਬਚਿਆ ਸਿਰਫ਼ ਤਿੰਨ ਦਿਨ ਦਾ ਕੋਲਾ
ਊਰਜਾ ਮੰਤਰਾਲੇ ਦੀ ਮੰਨੀਏ ਤਾਂ ਜੇਕਰ ਸਮੇਂ 'ਤੇ ਕੋਲਾ ਉਪਲਬਧ ਨਾ ਹੋਇਆ ਤਾਂ ਦੇਸ਼ 'ਚ ਵੱਡਾ ਬਿਜਲੀ ਸੰਕਟ ਖੜਾ ਹੋ ਸਕਦਾ ਹੈ।
![ਦੇਸ਼ 'ਚ ਖੜੀ ਹੋ ਸਕਦੀ ਬਿਜਲੀ ਦੀ ਸਮੱਸਿਆ, 72 ਪਾਵਰ ਪਲਾਂਟਾਂ 'ਚ ਬਚਿਆ ਸਿਰਫ਼ ਤਿੰਨ ਦਿਨ ਦਾ ਕੋਲਾ electricity-problem-may-arise-in-the-country-only-3-days-of-coal-left-in-72-power-plants-ministry-of-power ਦੇਸ਼ 'ਚ ਖੜੀ ਹੋ ਸਕਦੀ ਬਿਜਲੀ ਦੀ ਸਮੱਸਿਆ, 72 ਪਾਵਰ ਪਲਾਂਟਾਂ 'ਚ ਬਚਿਆ ਸਿਰਫ਼ ਤਿੰਨ ਦਿਨ ਦਾ ਕੋਲਾ](https://feeds.abplive.com/onecms/images/uploaded-images/2021/10/02/da2526a890e7764e6ac0e4e445c918cf_original.jpg?impolicy=abp_cdn&imwidth=1200&height=675)
Coal Shortage: ਦੇਸ਼ ਭਰ 'ਚ ਬਿਜਲੀ ਸੰਕਟ ਦਾ ਖਤਰਾ ਮੰਡਰਾ ਰਿਹਾ ਹੈ। ਦਰਅਸਲ ਦੇਸ਼ ਦੇ 72 ਪਲਾਂਟਾਂ 'ਚ ਸਿਰਫ਼ ਤਿੰਨ ਦਿਨ ਦਾ ਹੀ ਕੋਇਲਾ ਬਚਿਆ ਹੈ। ਊਰਜਾ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਊਰਜਾ ਮੰਤਰਾਲੇ ਨੇ ਕਿਹਾ ਕਿ ਜੇਕਰ ਸਮੇਂ 'ਤੇ ਕੋਲੇ ਦੀ ਪੂਰਤੀ ਨਾ ਹੋਈ ਤਾਂ ਦੇਸ਼ ਦੇ ਕਈ ਪਵਾਰ ਪਲਾਂਟ ਠੱਪ ਹੋ ਸਕਦੇ ਹਨ।
ਊਰਜਾ ਮੰਤਰਾਲੇ ਦੀ ਮੰਨੀਏ ਤਾਂ ਜੇਕਰ ਸਮੇਂ 'ਤੇ ਕੋਲਾ ਉਪਲਬਧ ਨਾ ਹੋਇਆ ਤਾਂ ਦੇਸ਼ 'ਚ ਵੱਡਾ ਬਿਜਲੀ ਸੰਕਟ ਖੜਾ ਹੋ ਸਕਦਾ ਹੈ।
ਸਤੰਬਰ 'ਚ ਵਧਿਆ ਉਤਪਾਦਨ
ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਦਾ ਕੋਲਾ ਉਤਪਾਦਨ ਸਤੰਬਰ 'ਚ ਮਾਮੂਲੀ ਰੂਪ 'ਚ ਵਧ ਕੇ 4.7 ਕਰੋੜ ਟੰਨ ਰਿਹਾ। ਕੋਲ ਇੰਡੀਆ ਦੇ ਉਤਪਾਦਨ 'ਚ ਅਜਿਹੇ ਸਮੇਂ ਵਾਧਾ ਹੋਇਆ ਹੈ ਜਦੋਂ ਦੇਸ਼ ਦੇ ਤਾਪ ਬਿਜਲੀ ਘਰ ਕੋਲੇ ਦੀ ਕਮੀ ਨਾਲ ਜੂਝ ਰਹੇ ਹਨ।
ਕੋਲ ਇੰਡੀਆ ਲਿਮਿਟਡ ਦਾ ਸਤੰਬਰ 2020 'ਚ ਕੋਲਾ ਉਤਪਦਾਨ 4.5 ਕਰੋੜ ਸੀ, ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਸਤੰਬਰ ਦੌਰਾਨ ਕੋਲ ਇੰਡੀਆ ਦਾ ਉਤਪਾਦਨ 5.8 ਫੀਸਦ ਵਧ ਕੇ 24.98 ਕਰੋੜ ਟੰਨ 'ਤੇ ਪਹੁੰਚ ਗਿਆ। ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 23.6 ਕਰੋੜ ਟੰਨ ਸੀ। ਤਹਾਨੂੰ ਦੱਸ ਦੇਈਏ ਕਿ ਘਰੇਲੂ ਕੋਲਾ ਉਤਪਾਦਨ 'ਚ ਕੋਲ ਇੰਡੀਆ ਦਾ ਹਿੱਸਾ ਕਰੀਬ 80 ਫੀਸਦ ਹੈ।
ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨੇ ਅਪ੍ਰੈਲ-ਅਗਸਤ 'ਚ ਬਿਜਲੀ ਘਰਾਂ ਨੂੰ ਕੋਲ ਇੰਡੀਆ ਦੀ ਪੂਰਤੀ 27.2 ਫੀਸਦ ਵਧ ਕੇ 20.59 ਕਰੋੜ ਟੰਨ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ ਅੰਕੜਾ 16.18 ਕਰੋੜ ਟੰਨ ਰਿਹਾ ਸੀ।
ਇਹ ਵੀ ਪੜ੍ਹੋ: GST Collection: ਲਗਾਤਾਰ ਤੀਜੇ ਮਹੀਨੇ ਜੀਐਸਟੀ ਕਲੈਕਸ਼ਨ 'ਚ ਵਾਧਾ, ਪਿਛਲੇ ਸਾਲ ਦੇ ਮੁਕਾਬਲੇ 23% ਦਾ ਹੋਇਆ ਵਾਧਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)