Afghanistan Crisis News: ਦੂਤਘਰ ਦੇ ਕਰਮਚਾਰੀਆਂ ਨੂੰ ਕਾਬੁਲ ਤੋਂ ਭਾਰਤ ਲਿਆਉਣ ਦਾ ਕੰਮ ਪੂਰਾ ਹੋਇਆ
ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਦੂਤਘਰ ਦੇ ਕਰਮਚਾਰੀਆਂ ਨੂੰ ਕਾਬੁਲ ਤੋਂ ਭਾਰਤ ਲਿਆਉਣ ਦਾ ਕੰਮ ਪੂਰਾ ਹੋ ਗਿਆ ਹੈ।
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਦੂਤਘਰ ਦੇ ਕਰਮਚਾਰੀਆਂ ਨੂੰ ਕਾਬੁਲ ਤੋਂ ਭਾਰਤ ਲਿਆਉਣ ਦਾ ਕੰਮ ਪੂਰਾ ਹੋ ਗਿਆ ਹੈ।
ਕਾਬੁਲ, ਅਫਗਾਨਿਸਤਾਨ ਵਿੱਚ ਭਾਰਤੀ ਦੂਤਾਵਾਸ ਬੰਦ ਹੈ, ਸਥਾਨਕ ਸਟਾਫ ਕੌਂਸੁਲਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। 1650 ਤੋਂ ਵੱਧ ਲੋਕਾਂ ਨੇ ਭਾਰਤ ਪਰਤਣ ਲਈ ਅਰਜ਼ੀ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
Evacuation of embassy personnel from Kabul to India completed: MEA
— Press Trust of India (@PTI_News) August 17, 2021
ਅਫਗਾਨਿਸਤਾਨ ਚ ਹਾਲਾਤ ਬਹੁਤ ਗੰਭੀਰ ਹਨ। ਸੋ ਹਰ ਕੋਈ ਛੇਤੀ ਕੀਤੇ ਉੱਥੋਂ ਸੁਰੱਖਿਅਤ ਥਾਂ 'ਤੇ ਨਿੱਕਲਣਾ ਚਾਹੁੰਦਾ ਹੈ। ਅਫਗਾਨਿਸਤਾਨ ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ।
ਅਫਗਾਨਿਸਤਾਨ 'ਚ ਦਹਿਸ਼ਤ 'ਚ ਜੀ ਰਹੇ ਲੋਕ
ਇਸ ਦਰਮਿਆਨ ਅਫਗਾਨਿਸਤਾਨ 'ਚ ਕਾਬੁਲ ਤੋਂ 150 ਭਾਰਤੀ ਵਾਪਸ ਪਰਤੇ ਹਨ। ਜਿੰਨ੍ਹਾਂ ਨੂੰ ਲੈਕੇ ਹਵਾਈ ਫੌਜ ਦਾ ਸੀ-17 ਜਹਾਜ਼ ਗੁਜਰਾਤ ਦੇ ਜਾਮਨਗਰ 'ਚ ਉੱਤਰਿਆ। ਇਸ ਦੌਰਾਨ ਵਾਪਸ ਪਰਤੇ ਇਕ ਭਾਰਤੀ ਨਾਗਰਿਕ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਲੋਕਾਂ ਦੇ ਵਿਚ ਤਾਲਿਬਾਨ ਦੀ ਦਹਿਸ਼ਤ ਹੈ। ਉਨ੍ਹਾਂ ਦੱਸਿਆ ਉਨ੍ਹਾਂ ਦੀ ਧੀ ਨੂੰ ਤੇਜ਼ ਬੁਖਾਰ ਸੀ ਰਾਤ 8 ਵਜੇ ਤੋਂ ਸਵੇਰ 6 ਵਜੇ ਤਕ ਕਾਬੁਲ 'ਚ ਕਰਫਿਊ ਸੀ। ਉਸ ਵੇਲੇ ਉਨ੍ਹਾਂ ਲਈ ਬੁਹਤ ਮੁਸ਼ਕਿਲ ਸੀ ਕਿਉਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਹਰ ਕੀ ਹੋ ਰਿਹਾ ਹੈ। ਉਹ ਸਭ ਤੋਂ ਪਹਿਲਾਂ ਭਾਰਤੀ ਦੂਤਾਵਾਸ ਤੇ ਫਿਰ ਹਵਾਈ ਅੱਡੇ ਪਹੁੰਚੇ ਸਨ।
ਭਾਰਤੀ ਹਵਾਈ ਫੌਜ ਦਾ ਕੀਤਾ ਧੰਨਵਾਦ
ਉਨ੍ਹਾਂ ਦਾ ਕਹਿਣਾ ਹੈ ਕਿ ਆਖਿਰਕਾਰ ਕਾਬੁਲ ਤੋਂ ਨਿੱਕਲਣ 'ਚ ਸਾਨੂੰ 12 ਘੰਟੇ ਲੱਗੇ ਹਨ। ਅਸੀਂ ਦੂਤਾਵਾਸ ਤੇ ਭਾਰਤ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ। ਮੈਂ ਵਿਸ਼ੇਸ਼ ਰੂਪ ਤੋਂ ਭਾਰਤੀ ਹਵਾਈ ਫੌਜ ਨੂੰ ਸਮੇਂ ਤੇ ਸਾਨੂੰ ਕੱਢਣ ਲਈ ਧੰਨਵਾਦ ਕਹਿੰਦਾ ਹਾਂ। ਉੱਥੇ ਅਜੇ ਵੀ ਬਹੁਤ ਭਾਰਤੀ ਹਨ ਜਿੰਨ੍ਹਾਂ ਨੂੰ ਮਦਦ ਦੀ ਲੋੜ ਹੈ। ਮੈਂ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕਰਦਾ ਹਾਂ।
ਵੱਡੀ ਗਿਣਤੀ ਲੋਕ ਅਫਗਾਨਿਸਤਾਨ ਛੱਡਣਾ ਚਾਹੁੰਦੇਉਸ ਵਿਅਕਤੀ ਦਾ ਕਹਿਣਾ ਹੈ ਕਿ ਅਫਗਾਨਿਸਤਾਨ 'ਚ ਤਾਲਿਬਾਨ ਦੇ ਅੱਤਵਾਦ ਦੇ ਬਾਅਦ ਬਜ਼ੁਰਗ, ਮਹਿਲਾਵਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਲੋਕ ਕਾਬੁਲ ਹਵਾਈ ਅੱਢੇ ਤੇ ਹਨ। ਜੋ ਸ਼ਹਿਰ ਛੱਡਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਜੋ ਬਹੁਤ ਭਿਆਨਕ ਸਨ।