ਹਰ ਚਮਕਦੀ ਸੋਨਾ ਨਹੀਂ ਹੁੰਦੀ, Anand Mahindra ਨੇ Ferrari ਦੀ ਵੀਡੀਓ ਦਿਖਾ ਦਿੱਤੀ ਨਸੀਹਤ
ਵੀਡੀਓ ਵਿੱਚ ਇੱਕ ਵਿਅਕਤੀ ਇਟਾਲੀਅਨ ਲਗ਼ਜ਼ਰੀ ਕਾਰ ਨੂੰ ਜਨਤਕ ਰੂਪ ਨਾਲ ਦਿਖਾਈ ਦੇ ਰਿਹਾ ਹੈ ਅਤੇ ਕਈ ਲੋਕ ਇਸ ਦੇ ਆਲੇ-ਦੁਆਲੇ ਇਕੱਠੇ ਹੋਏ ਹਨ। ਲੋਕ ਇਸ ਸੁਪਰ ਮਹਿੰਗੀ ਕਾਰ ਦੀਆਂ ਤਸਵੀਰਾਂ ਖਿੱਚ ਰਹੇ ਹਨ ਅਤੇ ਵੀਡੀਓ ਸ਼ੂਟ ਕਰ ਰਹੇ ਹਨ।
ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਆਪਣੀ ਰਾਇ ਸੋਸ਼ਲ ਮੀਡੀਆ ‘ਤੇ ਰੱਖਦੇ ਰਹਿੰਦੇ ਹਨ। ਉਨ੍ਹਾਂ ਇੱਕ ਕਾਰ ਦਾ ਵੀਡੀਓ ਸਾਂਝੀ ਕੀਤੀ ਹੈ, ਜਿਸ ਬਾਰੇ ਸੋਸ਼ਲ ਮੀਡੀਆ ‘ਤੇ ਕਾਫੀ ਬਹਿਸ ਹੋ ਰਹੀ ਹੈ। ਇਹ ਵੀਡੀਓ ਪੁਰਾਣੀ ਹੈ, ਪਰ ਆਨੰਦ ਮਹਿੰਦਰਾ ਨਾਲ ਇਹ ਕਿਓਂ ਸਾਂਝੀ ਕੀਤੀ ਹੈ, ਆਓ ਦੱਸਦੇ ਹਾਂ।
I don’t know why this is going around on social media unless it is a lesson on how NOT to spend your money when you are wealthy… pic.twitter.com/0cpDRSZpnI
— anand mahindra (@anandmahindra) July 19, 2021
ਆਨੰਦ ਮਹਿੰਦਰਾ ਨੇ ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਦੇ ਲਿਖਿਆ ਹੈ, “ਮੈਨੂੰ ਨਹੀਂ ਪਤਾ ਕਿ ਸੋਸ਼ਲ ਮੀਡੀਆ ‘ਤੇ ਕਿਓਂ ਵਾਇਰਲ ਹੋ ਰਿਹਾ ਹੈ। ਜਦਕਿ ਇਹ ਸਬਕ ਹੈ ਕਿ ਤੁਸੀਂ ਅਮੀਰ ਹੋ ਤਾਂ ਆਪਣਾ ਪੈਸਾ ਇੰਝ ਖਰਚ ਨਾ ਕਰੋ।”
24 ਘੰਟੇ ਵਿੱਚ 2 ਲੱਖ ਤੋਂ ਵੱਧ ਵਿਊਜ਼
ਵੀਡੀਓ ਵਿੱਚ ਇੱਕ ਵਿਅਕਤੀ ਇਟਾਲੀਅਨ ਲਗ਼ਜ਼ਰੀ ਕਾਰ ਨੂੰ ਜਨਤਕ ਰੂਪ ਨਾਲ ਦਿਖਾਈ ਦੇ ਰਿਹਾ ਹੈ ਅਤੇ ਕਈ ਲੋਕ ਇਸ ਦੇ ਆਲੇ-ਦੁਆਲੇ ਇਕੱਠੇ ਹੋਏ ਹਨ। ਲੋਕ ਇਸ ਸੁਪਰ ਮਹਿੰਗੀ ਕਾਰ ਦੀਆਂ ਤਸਵੀਰਾਂ ਖਿੱਚ ਰਹੇ ਹਨ ਅਤੇ ਵੀਡੀਓ ਸ਼ੂਟ ਕਰ ਰਹੇ ਹਨ। ਉੱਥੇ ਮੌਜੂਦ ਲੋਕਾਂ ਵਿੱਚੋਂ ਇੱਕ ਇਸ ਕਾਰ ਨੂੰ ਸ਼ੁੱਧ ਸੋਨੇ ਦੀ ਕਾਰ ਦੱਸਦਾ ਹੈ। ਆਨੰਦ ਮਹਿੰਦਰਾ ਵੱਲੋਂ ਪਿਛਲੇ ਚੌਵੀ ਘੰਟਿਆਂ ਵਿੱਚ ਦੋ ਲੱਖ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਇਸ ਵੀਡੀਓ ਨੂੰ ਸੱਤ ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ।
ਮਹਿੰਦਰਾ ਦੀ ਪੋਸਟ ਦਾ ਸਮਰਥਨ ਕਰਦਿਆਂ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਲਿਖਿਆ ਹੈ ਕਿ ਇੰਨੀ ਮਹਿੰਗੀ ਕਾਰ ‘ਤੇ ਸੋਨੇ ਦੀ ਕੋਟਿੰਗ ਕਰਨਾ ਬੇਕਾਰ ਹੈ। ਹਾਲਾਂਕਿ, ਕੁਝ ਯੂਜ਼ਰ ਆਨੰਦ ਮਹਿੰਦਰਾ ਨਾਲ ਅਸਹਿਮਤ ਵੀ ਹੁੰਦੇ ਵੀ ਦਿਖਾਈ ਦਿੱਤੇ।