ਫਿਲਿਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਦੂਤਘਰ 'ਚ ਮਿਲੀ ਲਾਸ਼, ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਤਾਇਆ ਦੁੱਖ
Ambassador Mukul Arya : ਫਿਲਿਸਤੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਫਿਲਿਸਤੀਨ ਰਾਜ ਵਿੱਚ ਭਾਰਤੀ ਗਣਰਾਜ ਦੇ ਰਾਜਦੂਤ ਮੁਕੁਲ ਆਰਿਆ ਦਾ ਦੇਹਾਂਤ ਹੋ ਗਿਆ ਹੈ।
ਨਵੀਂ ਦਿੱਲੀ : ਭਾਰਤ ਲਈ ਫਿਲਿਸਤੀਨ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਵਿਦੇਸ਼ ਮੰਤਰਾਲੇ (External Affairs Minister Jaishankar) ਦੇ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫਿਲਿਸਤੀਨ ਵਿੱਚ ਭਾਰਤ ਦੇ ਰਾਜਦੂਤ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਫਿਲਿਸਤੀਨ 'ਚ ਭਾਰਤ ਦੇ ਰਾਜਦੂਤ ਮੁਕੁਲ ਆਰਿਆ (Ambassador Mukul Arya) ਆਪਣੇ ਦੂਤਘਰ 'ਚ ਮ੍ਰਿਤਕ ਪਾਏ ਗਏ ਹਨ। ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ।
Deeply shocked to learn about the passing away of India’s Representative at Ramallah, Shri Mukul Arya.
— Dr. S. Jaishankar (@DrSJaishankar) March 6, 2022
He was a bright and talented officer with so much before him. My heart goes out to his family and loved ones.
Om Shanti.
ਭਾਰਤ ਦੇ ਵਿਦੇਸ਼ ਮੰਤਰੀ ਡਾ: ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਫਿਲਿਸਤੀਨ 'ਚ ਭਾਰਤ ਦੇ ਰਾਜਦੂਤ ਮੁਕੁਲ ਆਰਿਆ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਫਿਲਿਸਤੀਨ ਦੇ ਰਾਮੱਲਾ 'ਚ ਭਾਰਤ ਦੇ ਪ੍ਰਤੀਨਿਧੀ ਸ਼੍ਰੀ ਮੁਕੁਲ ਆਰਿਆ ਦੇ ਦੇਹਾਂਤ ਬਾਰੇ ਜਾਣ ਕੇ ਡੂੰਘਾ ਸਦਮਾ ਲੱਗਾ ਹੈ। ਉਹ ਚਮਕੀਲਾ ਤੇ ਪ੍ਰਤਿਭਾਸ਼ਾਲੀ ਅਫਸਰ ਸੀ। ਉਸ ਦੇ ਸਾਹਮਣੇ ਬਹੁਤ ਕੁਝ ਸੀ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ।'
ਫਿਲਿਸਤੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਫਿਲਿਸਤੀਨ ਰਾਜ ਵਿੱਚ ਭਾਰਤੀ ਗਣਰਾਜ ਦੇ ਰਾਜਦੂਤ ਮੁਕੁਲ ਆਰਿਆ ਦਾ ਦੇਹਾਂਤ ਹੋ ਗਿਆ ਹੈ। ਜਿਸ ਵਿੱਚ ਫਿਲਿਸਤੀਨ ਦੇ ਵਿਦੇਸ਼ ਮੰਤਰਾਲੇ ਨੇ ਰਾਜਦੂਤ ਮੁਕੁਲ ਆਰਿਆ ਦੇ ਦੇਹਾਂਤ 'ਤੇ ਬਹੁਤ ਦੁੱਖ ਅਤੇ ਦਰਦ ਪ੍ਰਗਟ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਭਾਰਤੀ ਵਿਦੇਸ਼ ਮੰਤਰਾਲੇ ਨਾਲ ਅਧਿਕਾਰਤ ਸੰਪਰਕ ਕਰ ਰਹੇ ਹਨ ਤਾਂ ਜੋ ਮ੍ਰਿਤਕ ਰਾਜਦੂਤ ਦੀ ਦੇਹ ਨੂੰ ਉਸ ਦੇ ਦੇਸ਼ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨੇ ਸਿਹਤ ਅਤੇ ਫੋਰੈਂਸਿਕ ਦਵਾਈਆਂ ਦੇ ਮੰਤਰਾਲਿਆਂ ਤੋਂ ਇਲਾਵਾ ਸਾਰੇ ਸੁਰੱਖਿਆ, ਪੁਲਿਸ ਅਤੇ ਜਨਤਕ ਅਧਿਕਾਰੀਆਂ ਨੂੰ ਤੁਰੰਤ ਰਾਮੱਲਾ ਵਿੱਚ ਭਾਰਤੀ ਰਾਜਦੂਤ ਦੇ ਘਰ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਹਦਾਇਤਾਂ ਵਿੱਚ ਮੁਕੁਲ ਆਰੀਆ ਦੀ ਮੌਤ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ।