Fact Check: ਤੁਹਾਨੂੰ 8 ਕਰੋੜ ਰੁਪਏ ਦੇ ਰਿਹਾ ਆਰਬੀਆਈ, ਬਦਲੇ 'ਚ ਤੁਹਾਨੂੰ ਦੇਣੇ ਪੈਣਗੇ 19900 ਰੁਪਏ, ਜੇਕਰ ਆਈ ਇਸ ਤਰ੍ਹਾਂ ਦੀ ਮੇਲ ਤਾਂ ਨਾ ਕਰੋ ਓਪਨ
ਅੱਜਕੱਲ੍ਹ ਸਾਈਬਰ ਠੱਗ ਬਹੁਤ ਐਕਟਿਵ ਹੈ। ਕੋਈ ਕੇਵਾਈਸੀ ਨੂੰ ਅਪਡੇਟ ਕਰਨ ਦੇ ਨਾਂ 'ਤੇ, ਕੋਈ ਲਾਟਰੀ ਨਾਲ ਸੰਬੰਧਤ ਸੰਦੇਸ਼, ਈਮੇਲ ਜਾਂ ਕਾਲ ਭੇਜ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨਵੀਂ ਦਿੱਲੀ: ਅੱਜਕੱਲ੍ਹ ਸਾਈਬਰ ਠੱਗ ਬਹੁਤ ਐਕਟਿਵ ਹੈ। ਕੋਈ ਕੇਵਾਈਸੀ ਨੂੰ ਅਪਡੇਟ ਕਰਨ ਦੇ ਨਾਂ 'ਤੇ, ਕੋਈ ਲਾਟਰੀ ਨਾਲ ਸੰਬੰਧਤ ਸੰਦੇਸ਼, ਈਮੇਲ ਜਾਂ ਕਾਲ ਭੇਜ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਆਰਬੀਆਈ ਦੇ ਨਾਂ 'ਤੇ ਲੋਕਾਂ ਨੂੰ 19900 ਰੁਪਏ ਵਸੂਲਣ ਲਈ ਮੇਲ ਭੇਜੇ ਜਾ ਰਹੇ ਹਨ। ਇਸ ਮੇਲ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 8 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਸਰਟੀਫਿਕੇਟ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੇ ਬਦਲੇ ਵਿੱਚ ਇਹ ਰਕਮ ਪਹਿਲਾਂ ਅਦਾ ਕਰਨੀ ਪਵੇਗੀ। ਜੇ ਤੁਹਾਨੂੰ ਵੀ ਅਜਿਹੀ ਮੇਲ ਮਿਲੀ ਹੈ, ਤਾਂ ਸਾਵਧਾਨ ਰਹੋ।
PBI ਨੇ ਇਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਜਨਤਾ ਨੂੰ ਸਾਵਧਾਨ ਕਰਦੇ ਹੋਏ, ਪੀਆਈਬੀ ਨੇ ਕਿਹਾ ਹੈ ਕਿ ਆਰਬੀਆਈ ਲਾਟਰੀ ਫੰਡਾਂ ਦੀ ਇਨਾਮੀ ਰਾਸ਼ੀ ਬਾਰੇ ਕੋਈ ਈਮੇਲ ਨਹੀਂ ਭੇਜਦਾ। ਭਾਰਤ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਬਾਰੇ ਅਖ਼ਬਾਰਾਂ ਅਤੇ ਇਲੈਕਟ੍ਰੌਨਿਕ ਮੀਡੀਆ ਨੂੰ ਜਾਣਕਾਰੀ ਦੇਣ ਵਾਲੀ ਮੋਹਰੀ ਏਜੰਸੀ ਪੀਆਈਬੀ ਨੇ ਨਾ ਸਿਰਫ ਇਸ ਦਾਅਵੇ ਨੂੰ ਨਕਾਰਿਆ ਹੈ, ਸਗੋਂ ਇਸ ਤਰ੍ਹਾਂ ਦਾ ਕੁਝ ਟਵੀਟ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ।
A 'certificate of deposit' purportedly issued by the Reserve Bank of India is asking for a deposit of Rs 19,900 in lieu of releasing the beneficiary's fund from @RBI.#PIBFactCheck
— PIB Fact Check (@PIBFactCheck) October 6, 2021
▶️ This document is #FAKE.
▶️ RBI does not send any emails intimating award of lottery funds. pic.twitter.com/lTlOJbu7Fy
ਅਜਿਹੀ ਕਿਸੇ ਵੀ ਗੁੰਮਰਾਹਕੁੰਨ ਖ਼ਬਰ ਬਾਰੇ ਇੱਥੇ ਸ਼ਿਕਾਇਤ ਕਰੋ
ਇਹ ਜਾਣਨ ਲਈ ਕਿ ਸਰਕਾਰ ਨਾਲ ਜੁੜੀ ਕੋਈ ਖ਼ਬਰ ਸੱਚੀ ਹੈ ਜਾਂ ਝੂਠੀ, ਪੀਆਈਬੀ ਫੈਕਟ ਚੈਕ ਦੀ ਮਦਦ ਲਈ ਜਾ ਸਕਦੀ ਹੈ। ਕੋਈ ਵੀ ਵਿਅਕਤੀ ਸਕ੍ਰੀਨਸ਼ਾਟ, ਟਵੀਟ, ਫੇਸਬੁੱਕ ਪੋਸਟ ਜਾਂ ਸ਼ੱਕੀ ਖ਼ਬਰਾਂ ਦਾ ਯੂਆਰਐਲ ਪੀਆਈਬੀ ਫੈਕਟ ਚੈੱਕ ਨੂੰ ਵ੍ਹੱਟਸਐਪ ਨੰਬਰ 918799711259 'ਤੇ ਭੇਜ ਸਕਦਾ ਹੈ ਜਾਂ pibfactcheck@gmail.com 'ਤੇ ਮੇਲ ਕਰ ਸਕਦਾ ਹੈ।
ਇਹ ਵੀ ਪੜ੍ਹੋ: Amazon Great Indian Festival Sale: 108 ਮੈਗਾਪਿਕਸਲ ਕੈਮਰੇ ਦੇ ਫ਼ੋਨ ’ਤੇ ਐਮਜ਼ੌਨ ਦੀ ਫ਼ੈਸਟੀਵਲ ਸੇਲ ’ਚ 50% ਤੱਕ ਦਾ ਡਿਸਕਾਊਂਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: