ਭਾਰਤ ‘ਚ ਬਣ ਗਈ ਕੋਰੋਨਾ ਵੈਕਸੀਨ ! ਜਾਣੋ ਸੱਚ ਕੀ ਹੈ?
ਭਾਰਤ ‘ਚ ਕੋਰੋਨਾ ਵੈਕਸੀਨ ਤੇ ਤੇਜੀ ਨਾਲ ਟ੍ਰਾਇਲ ਚੱਲ ਰਿਹਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਭਾਰਤ ‘ਚ ਪੰਜ ਵੈਕਸੀਨ ਦੇ ਵੱਖ-ਵੱਖ ਗੇੜ ਦੇ ਟ੍ਰਾਇਲ ਚੱਲ ਰਹੇ ਹਨ। ਖਾਸ ਗੱਲ ਇਹ ਹੈ ਕਿ ਦੋ ਵੈਕਸੀਨ ਤੀਜੇ ਗੇੜ ਦੇ ਟ੍ਰਾਇਲ ‘ਚ ਕਾਫੀ ਅੱਗੇ ਹਨ।
ਕੋਰੋਨਾ ਮਹਾਮਾਰੀ ਦੇ ਵਿਚ ਸੋਸ਼ਲ ਮੀਡੀਆ ‘ਤੇ ਕਈ ਫਰਜੀ ਖਬਰਾਂ ਵਾਇਰਲ ਹੁੰਦੀਆਂ ਰਹੀਆਂ ਹਨ। ਤਾਜਾ ਮਾਮਲੇ ‘ਚ ਇਕ ਖਬਰ ਵਾਇਰਲ ਹੋਈ ਕਿ ਭਾਰਤ ‘ਚ ਕੋਰੋਨਾ ਵੈਕਸੀਨ ਬਣ ਗਈ ਹੈ। ਵੈਕਸੀਨ ਪਾਉਣ ਲਈ ਵੈਕਸੀਨ ਐਪ ਡਾਊਨਲੋਡ ਕਰਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਪੀਆਈਬੀ ਨੇ ਇਸ ਖਬਰ ਦਾ ਖੰਡਨ ਕੀਤਾ ਹੈ।
ਪੀਆਈਬੀ ਨੇ ਟਵੀਟ ਕੀਤਾ, ‘ਇਕ ਵਟਸਐਪ ਫਾਰਵਰਡ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ‘ਚ ਕੋਰੋਨਾ ਵੈਕਸੀਨ ਲੌਂਚ ਹੋ ਗਈ ਹੈ ਤੇ ਲੋਕਾਂ ਨੂੰ ਵੈਕਸੀਨ ਐਪ ਡਾਊਨਲੋਡ ਕਰਕੇ ਇਸ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਹ ਦਾਅਵਾ ਫਰਜੀ ਹੈ। ਦੇਸ਼ ‘ਚ ਹੁਣ ਤਕ ਕੋਈ ਕੋਵਿਡ 19 ਵੈਕਸੀਨ ਲੌਂਚ ਨਹੀਂ ਕੀਤੀ ਗਈ।
ਕੋਰੋਨਾ ਵੈਕਸੀਨ ਬਣਾਉਣ ਦੀ ਦਿਸ਼ਾ ‘ਚ ਕੀ ਹੈ ਭਾਰਤ ਦੀ ਸਥਿਤੀ?
ਭਾਰਤ ‘ਚ ਕੋਰੋਨਾ ਵੈਕਸੀਨ ਤੇ ਤੇਜੀ ਨਾਲ ਟ੍ਰਾਇਲ ਚੱਲ ਰਿਹਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਭਾਰਤ ‘ਚ ਪੰਜ ਵੈਕਸੀਨ ਦੇ ਵੱਖ-ਵੱਖ ਗੇੜ ਦੇ ਟ੍ਰਾਇਲ ਚੱਲ ਰਹੇ ਹਨ। ਖਾਸ ਗੱਲ ਇਹ ਹੈ ਕਿ ਦੋ ਵੈਕਸੀਨ ਤੀਜੇ ਗੇੜ ਦੇ ਟ੍ਰਾਇਲ ‘ਚ ਕਾਫੀ ਅੱਗੇ ਹਨ। ਨੀਤੀ ਕਮਿਸ਼ਨ ਦੇ ਮੈਂਬਰ ਡਾ.ਵੀਕੇ ਪੌਲ ਨੇ ਵੈਕਸੀਨ ਤੇ ਗੱਲ ਕਰਦਿਆਂ ਕਿਹਾ, ‘ਪਿਛਲੇ ਕੁਝ ਦਿਨਾਂ ‘ਚ ਵੈਕਸੀਨ ਦੀ ਚਰਚਾ ਬਹੁਤ ਹੋਈ ਹੈ। ਅਸੀਂ ਕਈ ਵਾਰ ਕਿਹਾ ਕਿ ਭਾਰਤ ਕਈ ਦੇਸ਼ਾਂ ਤੋਂ ਅੱਗੇ ਹੈ। ਸਾਡੇ ਵੈਕਸੀਨ ਦੇ ਟ੍ਰਾਇਲ ਠੀਕ ਚੱਲ ਰਹੇ ਹਨ।‘
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ