ਪੜਚੋਲ ਕਰੋ

ਸਾਵਧਾਨ! ਬਾਜ਼ਾਰ 'ਚ ਆ ਗਏ 100 ਤੋਂ ਲੈ ਕੇ 2000 ਤਕ ਦੇ ਨਕਲੀ ਨੋਟ

ਸਿਰਸਾ: ਪਿੰਡ ਚਤਰਗੜ੍ਹ ਪੱਟੀ ਦੇ ਪੰਚ ਦੀ ਟੀਮ ਨੂੰ ਨਕਲੀ ਨੋਟ ਛਾਪਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦਾ ਇੱਕ ਮੈਂਬਰ ਹਾਲੇ ਫਰਾਰ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਨਕਲੀ ਨੋਟ ਦੇ ਨਾਲ-ਨਾਲ ਤਿਆਰ ਕਰਨ ਵਾਲਾ ਸਾਮਾਨ ਵੀ ਬਰਾਮਦ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਦੀ 'ਕਾਰਜਸ਼ੈਲੀ' ਦਾ ਖੁਲਾਸਾ ਵੀ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਤੋਂ ਪੁਲਿਸ ਨੇ 27,000 ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ।   ਸਿਰਸਾ ਮਾਮਲੇ ਵਿੱਚ ਪੁਲਿਸ ਨੇ ਪੰਚ ਵਿਨੋਦ ਤੇ ਉਸ ਦੇ ਸਾਥੀ ਬਲਵੰਤ ਨੂੰ 40,000 ਰੁਪਏ ਦੇ ਨਕਲੀ ਨੋਟਾਂ ਤੇ 54 ਛਪੇ ਤੇ ਅਣਕੱਟੇ ਹੋਏ ਨੋਟਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਸਿਰਸਾ ਦੇ ਪੁਲਿਸ ਕਪਤਾਨ ਹਾਮਿਦ ਅਖ਼ਤਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਨਕਲੀ ਨੋਟ ਛਾਪਣ ਲਈ ਪੂਰੀ ਲੈਬਾਰਟਰੀ ਤਿਆਰ ਕੀਤੀ ਹੋਈ ਸੀ। ਸਾਵਧਾਨ! ਬਾਜ਼ਾਰ 'ਚ ਆ ਗਏ 100 ਤੋਂ ਲੈ ਕੇ 2000 ਤਕ ਦੇ ਨਕਲੀ ਨੋਟ ਪੁਲਿਸ ਮੁਤਾਬਕ ਗਰੋਹ ਨੇ ਨਕਲੀ ਨੋਟ ਤਿਆਰ ਕਰਨ ਦੀ ਸਾਰੀ ਪ੍ਰਕਿਰਿਆ ਯੂ-ਟਿਊਬ ਤੋਂ ਸਿੱਖੀ ਸੀ ਤੇ ਮੁਲਜ਼ਮ ਬਲਵੰਤ ਫ਼ੋਟੋਸ਼ਾਪ ਦੀ ਮਦਦ ਨਾਲ ਆਪਣੇ ਹੀ ਸੀਰੀਅਲ ਨੰਬਰ ਲਾ ਕੇ ਪਿਛਲੇ ਪੰਦਰਾਂ ਦਿਨਾਂ ਤੋਂ ਨਕਲੀ ਨੋਟ ਤਿਆਰ ਕਰ ਰਿਹਾ ਸੀ। ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ 70,000 ਮੁੱਲ ਦੇ 100-100 ਰੁਪਏ ਦੇ ਨਕਲੀ ਨੋਟ ਤਿਆਰ ਕਰ ਚੁੱਕੇ ਹਨ। ਪੁਲਿਸ ਮੁਤਾਬਕ ਗਰੋਹ ਦੇ ਤੀਜੇ ਮੈਂਬਰ ਦਾ ਕੰਮ ਛਾਪੇ ਗਏ ਨਕਲੀ ਨੋਟਾਂ ਨੂੰ ਬਾਜ਼ਾਰ ਵਿੱਚ ਚਲਾਉਣਾ ਸੀ, ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਧਰ ਬਰਨਾਲਾ ਦੇ ਸ਼ਹਿਰੀ ਥਾਣੇ ਦੇ ਮੁਖੀ ਗੁਰਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਭੋਲਾ ਰਾਮ ਪਾਸੋਂ ਬਰਾਮਦ ਕੀਤੇ 27000 ਰੁਪਏ ਦੀ ਜਾਅਲੀ ਕਰੰਸੀ ਉਸ ਨੇ ਹਰਿਆਣਾ ਤੋਂ ਹੀ ਖ਼ਰੀਦੀ ਸੀ। ਸਾਰੇ ਨੋਟ 2000 ਤੇ 500 ਰੁਪਏ ਦੇ ਹਨ। ਪੁਲਿਸ ਨੇ ਦੱਸਿਆ ਕਿ ਭੋਲਾ ਰਾਮ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਉਸ ਨੇ ਇਹ ਨਕਲੀ ਨੋਟ ਕਿਸੇ ਹੋਰ ਵਿਅਕਤੀ ਤੋਂ 5,000 ਰੁਪਏ ਵਿੱਚ ਖਰੀਦੇ ਸਨ। ਬੇਸ਼ੱਕ ਦੋਵੇਂ ਘਟਨਾਵਾਂ ਵੱਖ-ਵੱਖ ਹਨ, ਪਰ ਹੋ ਸਕਦਾ ਹੈ ਦੋਵਾਂ ਦਾ ਕੋਈ ਸਬੰਧ ਹੋਵੇ। ਫਿਲਹਾਲ ਕਿਸੇ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। 'ਏਬੀਪੀ ਸਾਂਝਾ' ਤੁਹਾਨੂੰ ਨਕਦ ਲੈਣ-ਦੇਣ ਸਮੇਂ ਕਰੰਸੀ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਦੀ ਸਲਾਹ ਦਿੰਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Advertisement
ABP Premium

ਵੀਡੀਓਜ਼

ਬਿਗ ਬੌਸ ਦਾ ਇਹ ਕੈਸਾ ਫ਼ਰਮਾਨ , ਸਭ ਹੋਏ ਹੈਰਾਨਕਿਸਨੇ ਤੋੜ ਦਿੱਤਾ Bigg Boss ਦਾ Ruleਮੁਸਕਾਨ ਬਾਮਰਾ ਦੀ ਬਿਗ ਬੌਸ ਲਈ ਖਾਸ ਤਿਆਰੀBigg Boss ਚ ਸ਼ਿਲਪਾ ਸ਼ਿਰੋਧਕਰ ਦਾ ਫ਼ੇਵਰੇਟ ਕੌਣ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Jio ਦਾ ਕਮਾਲ ਦਾ ਪਲਾਨ ਸਿਰਫ਼ 12.50 ਰੁਪਏ ਵਿੱਚ 168GB ਡੇਟਾ ਅਤੇ ਫਰੀ Sony Liv, Zee5  ਅਤੇ ਹੋਰ ਬਹੁਤ ਕੁਝ, ਪੜ੍ਹੋ ਪੂਰੀ ਡਿਟੇਲ

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Stock Market Opening: RBI ਪਾਲਿਸੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਨਿਫਟੀ 25 ਹਜ਼ਾਰ ਤੋਂ ਉੱਪਰ ਖੁੱਲ੍ਹਿਆ

Israel On J&K Map: ਇਜ਼ਰਾਈਲ ਨੇ ਕੀਤੀ ਵੱਡੀ ਗਲਤੀ, ਚੋਣਾਂ ਤੋਂ ਪਹਿਲਾਂ J&K ਨੂੰ ਪਾਕਿਸਤਾਨ 'ਚ ਦਿਖਾਇਆ ਅਤੇ ਫਿਰ...

Embed widget