ਫਿਲਮ 'ਸਪੈਸ਼ਲ 26' ਵਰਗੀ ਨਕਲੀ ਟੀਮ ਆਈ ਤੇ 25 ਲੱਖ ਦੀ ਨਕਦੀ ਸਮੇਤ ਲੱਖਾਂ ਦੇ ਗਹਿਣੇ ਲੈ ਫਰਾਰ ਹੋਈ
Fake income tax officer: ਲਖੀਸਰਾਏ ਵਿੱਚ ਰੇਤ ਠੇਕੇਦਾਰ ਦੇ ਘਰ ਇਨਕਮ ਟੈਕਸ ਅਫਸਰ ਦੇ ਰੂਪ ਵਿੱਚ ਆਏ ਸੱਤ ਲੁਟੇਰੇ 25 ਲੱਖ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
Fake income tax Raid: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ 'ਸਪੈਸ਼ਲ 26' ਦੀ ਤਰ੍ਹਾਂ ਬਿਹਾਰ ਦੇ ਲਖੀਸਰਾਏ 'ਚ ਇਨਕਮ ਟੈਕਸ ਦੇ ਫਰਜ਼ੀ ਛਾਪੇਮਾਰੀ ਦੇਖਣ ਨੂੰ ਮਿਲੀ। ਦਰਅਸਲ ਇੱਥੇ ਰੇਤ ਠੇਕੇਦਾਰ ਦੇ ਘਰ 'ਤੇ ਇਨਕਮ ਟੈਕਸ ਅਫਸਰ ਦਾ ਰੂਪ ਧਾਰ ਕੇ ਆਏ 7 ਬਦਮਾਸ਼ ਲੁਟੇਰੇ 25 ਲੱਖ ਦੀ ਨਕਦੀ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਘਟਨਾ ਕਬੈਆ ਥਾਣਾ ਖੇਤਰ ਦੀ ਪੰਜਾਬ ਨੈਸ਼ਨਲ ਬੈਂਕ ਗਲੀ ਦੀ ਹੈ। ਇਹ ਸਾਰੇ ਲੋਕ ਜਾਂਚ ਦੇ ਬਹਾਨੇ ਰੇਤ ਠੇਕੇਦਾਰ ਸੰਜੇ ਕੁਮਾਰ ਸਿੰਘ ਦੇ ਘਰ ਆਏ ਸੀ।
ਪਰਿਵਾਰ ਵਾਲਿਆਂ ਨੇ ਸ਼ੱਕ ਹੋਣ 'ਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਕਬੈਯਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇਖ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੁਪਹਿਰ 5 ਵਿਅਕਤੀ ਅਤੇ 2 ਔਰਤਾਂ ਸਕਾਰਪੀਓ ਕਾਰ ਰਾਹੀਂ ਰੇਤ ਠੇਕੇਦਾਰ ਸੰਜੇ ਕੁਮਾਰ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਨੇ ਆਉਂਦਿਆਂ ਹੀ ਇਹ ਕਹਿ ਕੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਘਰ ਵਿੱਚ ਹਥਿਆਰ ਹਨ। ਜਦੋਂ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਇਨਕਮ ਟੈਕਸ ਅਧਿਕਾਰੀ ਦਾ ਹਵਾਲਾ ਦੇ ਕੇ ਉਨ੍ਹਾਂ ਕੋਲੋਂ ਅਲਮਾਰੀ ਦੀ ਚਾਬੀ ਲੈ ਲਈ ਤੇ ਉਸ ਵਿੱਚ ਰੱਖੀ 25 ਲੱਖ ਰੁਪਏ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਇਸ ਦੇ ਨਾਲ ਹੀ ਐਸਡੀਪੀਓ ਰੰਜਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਕਵਈਆ ਥਾਣਾ ਖੇਤਰ ਵਿੱਚ ਮਿਲਦਿਆਂ ਹੀ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ। ਫਿਲਹਾਲ ਘਰ 'ਚ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਗੱਡੀ ਦਾ ਨੰਬਰ ਪਤਾ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Budget 2022: ਬਜਟ ਬ੍ਰੀਫ ਕੇਸ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪਹਿਲੀ ਤਸਵੀਰ, ਸਵੇਰੇ 11 ਵਜੇ ਪੇਸ਼ ਹੋਵੇਗਾ ਬਜਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin