ਪੜਚੋਲ ਕਰੋ
Advertisement
ਕੋਰੋਨਾਵਾਇਰਸ ਨਾਲ ਪੋਲਟਰੀ ਫਾਰਮ ਠੱਪ, ਕਿਸਾਨ ਨੇ ਕੀਤੇ 6 ਹਜ਼ਾਰ ਚੂਚੇ ਜ਼ਮੀਨ ਹੇਠ ਦਫ਼ਨ
ਕੋਰੋਨਾਵਾਇਰਸ ਦਾ ਡਰ ਸਾਰੇ ਦੇਸ਼ ਵਿੱਚ ਸਿਰ ਚੜ੍ਹ ਬੋਲ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਮੁਰਗੀ ਖਾਣ ਵਾਲੇ ਹੁਣ ਇਸ ਤੋਂ ਕਿਨਾਰਾ ਕਰ ਰਹੇ ਹਨ।
ਬੇਲਗਾਵੀ: ਕੋਰੋਨਾਵਾਇਰਸ ਦਾ ਡਰ ਸਾਰੇ ਦੇਸ਼ ਵਿੱਚ ਸਿਰ ਚੜ੍ਹ ਬੋਲ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਮੁਰਗੀ ਖਾਣ ਵਾਲੇ ਹੁਣ ਇਸ ਤੋਂ ਕਿਨਾਰਾ ਕਰ ਰਹੇ ਹਨ। ਨਤੀਜੇ ਵਜੋਂ ਇਸ ਦੇ ਰੇਟ ਬੁਰੀ ਤਰ੍ਹਾਂ ਨਾਲ ਹੇਠਾਂ ਡਿੱਗੇ ਹਨ। ਹੁਣ ਆਲਮ ਇਹ ਹੈ ਕਿ ਕਰਨਾਟਕ ਦੇ ਬੇਲਗਾਵੀ ਵਿੱਚ ਇੱਕ ਪੋਲਟਰੀ ਫਾਰਮ ਦੇ ਮਾਲਕ ਨੇ ਟਰੱਕ ਵਿੱਚ 6 ਹਜ਼ਾਰ ਚੂਚੇ ਭਰ ਕੇ ਉਨ੍ਹਾਂ ਨੂੰ ਜ਼ਿੰਦਾ ਖੇਤ ਵਿੱਚ ਦਫ਼ਨਾ ਦਿੱਤਾ।
ਬੇਲਗਾਵੀ ਦੇ ਗੋਕਾਕ ਤਾਲੁਕੇ ਦੇ ਕਿਸਾਨ ਨਜ਼ੀਰ ਅਹਿਮਦ ਮਕੰਦਰ ਨੇ ਖੇਤ ਵਿੱਚ ਵੱਡਾ ਟੋਇਆ ਪੁੱਟਿਆ ਤੇ ਟਰੱਕ ਵਿੱਚ ਲੱਦੇ 6 ਹਜ਼ਾਰ ਚੂਚਿਆਂ ਨੂੰ ਜ਼ਿੰਦਾ ਦਫ਼ਨਾ ਦਿੱਤਾ। 47 ਸਾਲਾ ਨਜ਼ੀਰ ਨੇ ਕਿਹਾ,
ਉਨ੍ਹਾਂ ਕਿਹਾ,
ਕਿਸਾਨ ਨੇ ਕੁਕੜੀਆਂ ਨੂੰ ਜਿੰਦਾ ਦਫ਼ਨਾਉਣ ਦੀ ਵੀਡੀਓ ਬਣਾਈ, ਜੋ ਵਾਇਰਲ ਹੋ ਗਈ। ਵਿਅੰਗਾਤਮਕ ਗੱਲ ਇਹ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਉਦਾਹਰਣ ਵਜੋਂ, ਇਹ ਡਰਾਉਣੀ ਵੀਡੀਓ ਵਾਇਰਲ ਹੋਈ।
ਪੋਲਟਰੀ ਉਦਯੋਗ ਦੇ ਮਾਹਰਾਂ ਅਨੁਸਾਰ, ਕੋਰੋਨਾ ਵਾਇਰਸ ਦੇ ਡਰ ਕਾਰਨ ਉਨ੍ਹਾਂ ਕਿਸਾਨਾਂ 'ਤੇ ਸੰਕਟ ਹੈ। ਜਿਨ੍ਹਾਂ ਨੇ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਹੈ। ਇੱਕ ਮਾਹਰ ਨੇ ਕਿਹਾ,
ਕੁਆਲਿਟੀ ਐਨੀਮਲ ਫੀਡਜ਼ ਪ੍ਰਾਈਵੇਟ ਲਿਮਟਿਡ ਦੇ ਜਨਰਲ ਮੈਨੇਜਰ, ਮਧੁਕਰ ਪਵਾਰ ਨੇ ਕਿਹਾ, "ਸਿਰਫ ਬੇਲਾਗਾਵੀ ਵਿੱਚ ਹਰ ਮਹੀਨੇ 60 ਤੋਂ 80 ਕਿਲੋ ਮੁਰਗੀ ਤਿਆਰ ਕੀਤੀ ਜਾਂਦੀ ਹੈ।" ਚੂਚੇ 5 ਰੁਪਏ ਵਿੱਚ ਵੇਚੇ ਜਾ ਰਹੇ ਹਨ ਅਤੇ ਟਰੇਡਿੰਗ ਕੰਪਨੀਆਂ ਕਿਸਾਨਾਂ ਨੂੰ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਮੇਰੀ ਕੰਪਨੀ ਵਿੱਚ 1500 ਕਰਮਚਾਰੀ ਹਨ ਅਤੇ ਇੱਕ ਹਜ਼ਾਰ ਤੋਂ ਵੱਧ ਕਿਸਾਨ ਸਾਡੇ 'ਤੇ ਨਿਰਭਰ ਕਰਦੇ ਹਨ। ਅਸੀਂ ਇਸ ਮਹੀਨੇ ਭੁਗਤਾਨ ਕਰਾਂਗੇ ਪਰ ਅਗਲੀ ਵਾਰ ਤੋਂ ਇਹ ਮੁਸ਼ਕਲ ਹੋਵੇਗਾ।"
" ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਇਨ੍ਹਾਂ ਕੁਕੜੀਆਂ ਦੀ ਕੀਮਤ ਕਰੀਬ 6 ਲੱਖ ਰੁਪਏ ਹੈ। ਉਨ੍ਹਾਂ ਦੇ ਖਾਣ ਪੀਣ ਤੇ ਦਵਾਈਆਂ ਦੀ ਕੀਮਤ ਤੇ ਵਧੇਰੇ ਖਰਚਾ ਆਉਂਦਾ ਹੈ। "
-
" ਕੋਰੋਨਾ ਵਾਇਰਸ ਦੇ ਡਰ ਤੋਂ ਪਹਿਲਾਂ, ਜ਼ਿੰਦਾ ਮੁਰਗੀ 50 ਤੋਂ 70 ਰੁਪਏ ਪ੍ਰਤੀ ਕਿੱਲੋ ਦੀ ਦਰ 'ਤੇ ਵੇਚੀ ਜਾ ਰਹੀ ਸੀ। ਉਸੇ ਸਮੇਂ, ਹੁਣ ਉਨ੍ਹਾਂ ਦੀ ਕੀਮਤ 5 ਤੋਂ 10 ਰੁਪਏ ਪ੍ਰਤੀ ਕਿਲੋਗ੍ਰਾਮ ਰਿਹ ਗਈ ਹੈ। ਜਦੋਂ ਢਾਈ ਕਿੱਲੋ ਦੀ ਮੁਰਗੀ ਵੱਡੀ ਹੋ ਜਾਂਦੀ ਹੈ, ਤਾਂ ਮੈਨੂੰ ਵੱਧ ਤੋਂ ਵੱਧ 25 ਰੁਪਏ ਦਿੰਦੀ ਹੈ। "
-
" ਇੱਕ ਕਿੱਲੋਗ੍ਰਾਮ ਦੀ ਮੁਰਗੀ ਤਿਆਰ ਕਰਨ ਵਿੱਚ 75 ਰੁਪਏ ਖਰਚਾ ਆਉਂਦਾ ਹੈ। ਹੁਣ ਅਜਿਹੇ ਕਿਸਾਨਾਂ ਦੀ ਦੁਰਦਸ਼ਾ ਉੱਤੇ ਗੌਰ ਕਰੋ ਜਿਨ੍ਹਾਂ ਨੂੰ ਇਹ ਮੁਰਗੀ 5 ਤੇ 10 ਰੁਪਏ ਪ੍ਰਤੀ ਕਿੱਲੋ ਵੇਚਣੀ ਪੈ ਰਹੀ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement