Farmers Protest: ਇੱਕ ਹੋਰ ਅੰਨਦਾਤਾ ਦੀ ਹੋਈ ਮੌਤ, ਮ੍ਰਿਤਕਾਂ ਦਾ ਅੰਕੜਾ ਵੱਧ ਕੇ ਹੋਇਆ ਪੰਜ, ਤਿੰਨ ਪੁਲਿਸ ਵਾਲੇ ਵੀ ਗੁਆ ਚੁੱਕੇ ਜਾਨ
Farmers Protest: ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਦਿੱਲੀ ਚੱਲੋ ਮਾਰਚ ਦੇ ਬੈਨਰ ਹੇਠ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਹ 5ਵੀਂ ਮੌਤ ਹੈ।
Farmers Protest: ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਦਿੱਲੀ ਚੱਲੋ ਮਾਰਚ ਦੇ ਬੈਨਰ ਹੇਠ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਹ 5ਵੀਂ ਮੌਤ ਹੈ। ਅੰਦੋਲਨ ਦੇ 11ਵੇਂ ਦਿਨ ਯਾਨੀ ਸ਼ੁੱਕਰਵਾਰ (23 ਫਰਵਰੀ, 2024) ਨੂੰ ਅੰਗਰੇਜ਼ੀ ਅਖਬਾਰ 'TOI' ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਖਨੌਰੀ ਬਾਰਡਰ ‘ਤੇ ਹਾਲ ਹੀ ਵਿੱਚ ਮੌਤ ਹੋਈ ਹੈ।
ਇਹ ਵੀ ਪੜ੍ਹੋ: Farmer Protest: ਖਨੌਰੀ ਬਾਰਡਰ 'ਤੇ ਨਹੀਂ GYM 'ਚ ਹੋਈ DSP ਦੀ ਮੌਤ ! DGP ਦੇ ਟਵੀਟ 'ਤੇ ਖਹਿਰਾ ਦੀ ਟਿੱਪਣੀ
ਮ੍ਰਿਤਕ ਦੀ ਪਛਾਣ 62 ਸਾਲਾ ਦਰਸ਼ਨ ਸਿੰਘ ਵਜੋਂ ਹੋਈ ਹੈ। ਉਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਮਰਗੜ੍ਹ ਦੇ ਵਸਨੀਕ ਸਨ। ਉਹ 13 ਫਰਵਰੀ 2024 ਤੋਂ ਖਨੌਰੀ ਸਰਹੱਦ 'ਤੇ ਰਹਿ ਰਹੇ ਸਨ। ਦਰਸ਼ਨ ਸਿੰਘ ਦੇ ਪਰਿਵਾਰ ਕੋਲ 8 ਏਕੜ ਜ਼ਮੀਨ ਹੈ ਅਤੇ ਇਸ ਵੇਲੇ ਉਨ੍ਹਾਂ ਦੇ ਪਰਿਵਾਰ ਸਿਰ 8 ਲੱਖ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਲੜਕੇ ਦਾ ਵਿਆਹ ਕੀਤਾ ਸੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਰਸ਼ਨ ਸਿੰਘ ਦੀ ਮੌਤ ਬਾਰੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਉਹ ਖਨੌਰੀ ਸਰਹੱਦ 'ਤੇ ਸਨ। ਉਹ ਚੌਥੇ ਸ਼ਹੀਦ ਹਨ। 62 ਸਾਲਾ ਦਰਸ਼ਨ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋਏ ਹਨ। ਇਸ ਤੋਂ ਪਹਿਲਾਂ ਤਿੰਨ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉੱਥੇ ਹੀ ਪਹਿਲਾਂ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਮੁਆਵਜ਼ੇ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ।
#WATCH | Patiala, Punjab | Farmer leader Sarwan Singh Pandher speaks on the death of a farmer.
— ANI (@ANI) February 23, 2024
He says, "He was at the Khanauri border and is the fourth martyr of this farmers' agitation. He has been identified as Darshan Singh (62), he died of a heart attack. Compensation… pic.twitter.com/m61OcrZUcL
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।