Farmer Protest: ਖਨੌਰੀ ਬਾਰਡਰ 'ਤੇ ਨਹੀਂ GYM 'ਚ ਹੋਈ DSP ਦੀ ਮੌਤ ! DGP ਦੇ ਟਵੀਟ 'ਤੇ ਖਹਿਰਾ ਦੀ ਟਿੱਪਣੀ
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਸੀਂ DSP ਦਿਲਪ੍ਰੀਤ ਸਿੰਘ ਦੇ ਦੇਹਾਂਤ 'ਤੇ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਪਰ ਡੀਐਸਪੀ ਦੀ ਮੌਤ ਖਨੌਰੀ ਬਾਰਡਰ ਉੱਤੇ ਨਹੀਂ ਸਗੋਂ ਲੁਧਿਆਣਾ ਦੇ ਇੱਕ ਜਿੰਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ
Punjab News: ਲੁਧਿਆਣਾ ਦੇ ਮਸ਼ਹੂਰ ਹੋਟਲ ਪਾਰਕ ਪਲਾਜ਼ਾ ਵਿੱਚ ਬਣੇ ਜਿੰਮ ਵਿੱਚ ਕਸਰਤ ਕਰਨ ਆਏ ਡੀਐਸਪੀ ਮਾਲੇਰਕੋਟਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਡੀਐਸਪੀ ਮਲੇਰਕੋਟਲਾ ਦਿਲਪ੍ਰੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਲੁਧਿਆਣਾ ਤੋਂ ਤਬਾਦਲਾ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਖਨੌਰੀ ਬਾਰਡਰ 'ਤੇ ਤਾਇਨਾਤ ਸੀ।
ਡੀਐਸਪੀ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਕੱਲ੍ਹ ਅਸੀਂ ਆਪਣੇ ਬਹਾਦਰ ਡੀਐਸਪੀ ਦਿਲਪ੍ਰੀਤ ਸਿੰਘ ਨੂੰ ਗੁਆ ਦਿੱਤਾ, ਜੋ ਕਿ ਸੰਗਰੂਰ ਦੇ ਖਨੌਰੀ ਬਾਰਡਰ 'ਤੇ ਡਿਊਟੀ 'ਤੇ ਸਨ। ਦਿਲਪ੍ਰੀਤ ਨੇ 31 ਸਾਲ ਤੋਂ ਵੱਧ ਸਮੇਂ ਤੱਕ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹੈ।
Yesterday, we lost our braveheart DSP Dilpreet Singh who was performing duty at Khanori Border, Sangrur
— DGP Punjab Police (@DGPPunjabPolice) February 23, 2024
Dilpreet served Punjab Police and the people of Punjab for over 31 years
We stand by his family in their hour of grief and will do everything to support them.
Our prayers… pic.twitter.com/UUqlQ6A7Yh
ਡੀਜੀਪੀ ਦੇ ਟਵੀਟ ਉੱਤੇ ਪ੍ਰਤੀਕਿਆ ਦਿੰਦਿਆਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਸੀਂ DSP ਦਿਲਪ੍ਰੀਤ ਸਿੰਘ ਦੇ ਦੇਹਾਂਤ 'ਤੇ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਪਰ ਡੀਐਸਪੀ ਦੀ ਮੌਤ ਖਨੌਰੀ ਬਾਰਡਰ ਉੱਤੇ ਨਹੀਂ ਸਗੋਂ ਲੁਧਿਆਣਾ ਦੇ ਇੱਕ ਜਿੰਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ
Although we offer our heartfelt condolences to the demise of Dsp Dilpreet Singh as tweeted by @DGPPunjabPolice but according to Punjab Kesri news alert he died of a heart attack in a gym at Ludhiana and not during duty at Khannauri border! Apart from this Dgp Punjab and… https://t.co/BueFFfo3Uy pic.twitter.com/QmTZiqCHOg
— Sukhpal Singh Khaira (@SukhpalKhaira) February 23, 2024
ਜਾਣਕਾਰੀ ਅਨੁਸਾਰ ਡੀਐਸਪੀ ਦਿਲਪ੍ਰੀਤ ਸਿੰਘ ਇਸ ਸਮੇਂ ਮਾਲੇਰਕੋਟਲਾ ਵਿੱਚ ਤਾਇਨਾਤ ਸਨ। ਉਨ੍ਹਾਂ ਦਾ ਘਰ ਲੁਧਿਆਣਾ ਦੀ ਪੁਲਿਸ ਲਾਈਨ ਵਿੱਚ ਸੀ। ਉਹ ਅਕਸਰ ਲੁਧਿਆਣਾ ਆਪਣੇ ਘਰ ਆਉਂਦੇ ਸੀ। ਜਿੰਮ ਦਾ ਸ਼ੌਕੀਨ ਡੀਐਸਪੀ ਦਿਲਪ੍ਰੀਤ ਸਿੰਘ ਪਾਰਕ ਪਲਾਜ਼ਾ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਜਾਂਦੇ ਸੀ। ਕਸਰਤ ਦੌਰਾਨ ਅਚਾਨਕ ਉਸ ਦੀ ਛਾਤੀ 'ਚ ਦਰਦ ਹੋਣ ਲੱਗਾ ਅਤੇ ਉਹ ਉੱਥੇ ਹੀ ਡਿੱਗ ਪਿਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।