Farmers Protest: ਕਿਸਾਨ ਅੰਦੋਲਨ ਦੇ 100 ਦਿਨ ਮੁਕੰਮਲ ਹੋਣ 'ਤੇ ਕਿਸਾਨਾਂ ਦੀ ਵੱਡੀ ਰਣਨੀਤੀ, ਸਰਕਾਰ ਦੇ ਕੰਨੀਂ ਪਵੇਗੀ ਗੂੰਜ!
ਕਿਸਾਨਾਂ ਦੇ ਮੁਤਾਬਕ ਇਹ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ 100 ਦਿਨ ਪੂਰੇ ਹੋਣ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਦੇ 100 ਦਿਨ ਮੁਕੰਮਲ ਹੋ ਗਏ ਹਨ। ਉੱਥੇ ਹੀ ਅੱਜ ਦਿੱਲੀ ਤੇ ਦਿੱਲੀ ਦੀਆਂ ਸਰਹੱਦਾਂ ਦੇ ਵੱਖ-ਵੱਖ ਸਥਾਨਾਂ ਨੂੰ ਜੋੜਨ ਵਾਲੇ ਕੇਐਮਪੀ ਐਕਸਪ੍ਰੈਸਵੇਅ 'ਤੇ 5 ਘੰਟੇ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਸਵੇਰ 11 ਵਜੇ ਤੋਂ ਸ਼ਾਮ 4 ਵਜੇ ਤਕ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨਗੇ। ਉੱਥੇ ਹੀ ਕਿਸਾਨ ਟੋਲ ਫੀਸ ਜਮ੍ਹਾ ਕਰਨ ਤੋਂ ਵੀ ਮੁਕਤ ਕਰਨਗੇ।
ਕਿਸਾਨਾਂ ਦੇ ਮੁਤਾਬਕ ਇਹ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ 100 ਦਿਨ ਪੂਰੇ ਹੋਣ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ।
ਸਿੰਘੂ ਬਾਰਡਰ ਤੋਂ ਕਿਸਾਨ ਕੁੰਡਲੀ ਪਹੁੰਚ ਕੇ ਐਕਸਪ੍ਰੈਸ ਵੇਅ ਦਾ ਰਾਹ ਬਲੌਕ ਕਰਨਗੇ ਤਾਂ ਉੱਥੇ ਹੀ ਇਸ ਰਾਹ 'ਤੇ ਪੈਣ ਵਾਲੇ ਟੋਲ ਪਲਾਜ਼ਾ ਨੂੰ ਵੀ ਬਲੌਕ ਕਰਨਗੇ। ਗਾਜ਼ੀਪੁਰ ਬਾਰਡਰ ਤੋਂ ਨੇੜੇ ਬਹਾਦਰਗੜ ਬਾਰਡਰ ਬਲੌਕ ਕਰਨਗੇ। ਇਸ ਦੇ ਨਾਲ ਹੀ ਸ਼ਾਹਜਹਾਂਪੁਰ ਬਾਰਡਰ 'ਤੇ ਬੈਠੇ ਕਿਸਾਨ ਗੁਰੂਗ੍ਰਾਮ-ਮਾਨੇਸਰ ਨੂੰ ਛੂੰਹਦਾ ਕੇਐਮਪੀ ਐਕਸਪ੍ਰੈਸ ਵੇਅ ਬਲੌਕ ਕਰਨਗੇ। ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿੰਨ੍ਹਾਂ ਬਾਰਡਰਾਂ 'ਤੇ ਜੋ ਟੋਲ ਪਲਾਜ਼ਾ ਨੇੜੇ ਹੋਵੇਗਾ ਉਸ ਨੂੰ ਵੀ ਬਲੌਕ ਕਰ ਦਿੱਤਾ ਜਾਵੇਗਾ।
ਕਿਸਾਨ ਸਾਰੇ ਟੋਲ ਪਲਾਜ਼ੇ ਜਾਮ ਕਰਨਗੇ
ਗਾਜ਼ੀਪੁਰ ਬਾਰਡਰ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਪ੍ਰਧਾਨ ਰਾਜਵੀਰ ਸਿੰਘ ਜਾਦੌਨ ਨੇ ਏਜੰਸੀ ਨੂੰ ਦੱਸਿਆ ਕਿ ਕਿਸਾਨ ਇੱਥੋਂ ਡਾਸਨਾ ਟੋਲ ਵੱਲ ਕੂਚ ਕਰਨਗੇ। ਪਰ ਹਰਿਆਣਾ-ਯੂਪੀ 'ਚ ਜਿੰਨੇ ਵੀ ਟੋਲ ਪੈਣਗੇ ਸਭ ਤੇ ਕਿਸਾਨ ਰਹਿਣਗੇ ਤੇ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸ਼ਾਂਤੀਪੂਰਵਕ ਟੋਲ ਬੰਦ ਕੀਤੇ ਜਾਣਗੇ ਰਾਹਗੀਰਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ।
ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ
ਰਾਜਵੀਰ ਸਿੰਘ ਨੇ ਦੱਸਿਆ ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ, ਬੇਸ਼ੱਕ ਐਂਬੂਲੈਂਸ ਹੋਵੇ, ਫਾਇਰ ਬ੍ਰਿਗੇਡ ਦੀ ਗੱਡੀ, ਇੱਥੋਂ ਤਕ ਕਿ ਵਿਦੇਸ਼ੀ ਸੈਲਾਨੀਆਂ ਨੂੰ ਵੀ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਮਿਲਟਰੀ ਵਾਹਨਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਨੂੰ ਸਮਰਥਨ ਲਈ ਤੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਤੇ ਦਫ਼ਤਰਾਂ 'ਚ ਕਾਲੇ ਝੰਡੇ ਲਹਿਰਾਏ ਜਾਣਗੇ।