ਖੱਟਰ ਦੇ ਦੌਰੇ ਕਰਕੇ ਹਰਿਆਣਾ 'ਚ ਭੜਕੇ ਕਿਸਾਨ, ਪੁਲਿਸ ਨਾਲ ਖੂਬ ਝੜਪਾਂ
ਇੱਕ DSP ਨੂੰ ਵੀ ਮਾਰ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਵੱਡੀ ਮੁਸ਼ਕਿਲ ਨਾਲ ਪੁਲਿਸ ਨੇ ਲਾਠੀਚਾਰਜ ਕਰਕੇ ਸਥਿਤੀ ਕੰਟਰੋਲ ਕੀਤੀ। ਇਸ ਦੌਰਾਨ ਕਰੀਬ ਅੱਧਾ ਘੰਟਾ ਹਾਈਵੇਅ ਜਾਮ ਰਿਹਾ।
ਹਿਸਾਰ: ਕਿਸਾਨਾਂ 'ਚ ਬੀਜੇਪੀ ਤੇ ਜੇਜਪੀ ਲੀਡਰਾਂ ਖਿਲਾਫ ਗੁੱਸਾ ਸਿਖਰਾਂ 'ਤੇ ਹੈ। ਹਿਸਾਰ 'ਚ ਐਤਵਾਰ 500 ਬਿਸਤਰਿਆਂ ਦੀ ਸਮਰੱਥਾ ਵਾਲੇ ਅਸਥਾਈ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ।
ਇੱਕ DSP ਨੂੰ ਵੀ ਮਾਰ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਵੱਡੀ ਮੁਸ਼ਕਿਲ ਨਾਲ ਪੁਲਿਸ ਨੇ ਲਾਠੀਚਾਰਜ ਕਰਕੇ ਸਥਿਤੀ ਕੰਟਰੋਲ ਕੀਤੀ। ਇਸ ਦੌਰਾਨ ਕਰੀਬ ਅੱਧਾ ਘੰਟਾ ਹਾਈਵੇਅ ਜਾਮ ਰਿਹਾ। ਹਿਸਾਰ 'ਚ OP ਜਿੰਦਲ ਮਾਡਰਨ ਸਕੂਲ 'ਚ ਕਰੀਬ 28 ਕਰੋੜ ਰੁਪਏ 'ਚ ਅਸਥਾਈ ਤੌਰ 'ਤੇ ਚੌਧਰੀ ਦੇਵੀ ਲਾਲ ਸੰਜੀਵਨੀ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ। ਐਤਵਾਰ ਸਵੇਰ ਕਰੀਬ 11 ਵਜੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਸਪਤਾਲ ਦਾ ਸ਼ੁੱਭ ਆਰੰਭ ਕੀਤਾ ਤੇ ਹੈਲੀਕੌਪਟਰ ਰਾਹੀਂ ਚਲੇ ਗਏ। ਜਦੋਂ ਰਮਾਇਣ ਟੋਲ 'ਤੇ ਸਾਤਰੋੜ ਨਹਿਰ ਦੇ ਕੋਲ ਜੁੱਟੇ ਅੰਦੋਲਨਕਾਰੀ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਹ ਜਿੰਦਲ ਸਕੂਲ ਵੱਲ ਵਧੇ।
ਕਰੀਬ 18 ਕਿਮੀ ਦੀ ਦੂਰੀ ਤੈਅ ਕਰਕੇ ਕਿਸਾਨ ਸਮਾਗਮ ਵਾਲੀ ਥਾਂ 'ਤੇ ਪਹੁੰਚ ਗਏ। ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਦੋਵਾਂ ਪਾਸਿਆਂ ਤੋਂ ਖੂਬ ਝੜਪ ਹੋਈ। ਮਾਮਲਾ ਗਰਮਾਉਂਦਾ ਦੇਖ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਲਾਠੀਚਾਰਜ ਵੀ ਕੀਤਾ। ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ।
ਹਿਸਾਰ ਤੋਂ ਇਲਾਵਾ ਹਾਂਸੀ 'ਚ ਕਿਸਾਨਾਂ ਨੂੰ ਰੋਕਣ ਲਈ ਦੋ ਨਾਕੇ ਲਾਕੇ ਰੱਖੇ ਸਨ। ਪਹਿਲਾਂ ਹਾਂਸੀ ਬਾਇਪਾਸ ਤੇ ਦੂਜਾ ਟੋਲ ਪਲਾਜ਼ਾ 'ਤੇ ਸੀ। ਭਿਵਾਨੀ, ਬਵਾਨੀਖੇੜਾ ਤੇ ਨਾਰਨੌਂਦ ਵੱਲੋਂ ਕਿਸਾਨ ਹਿਸਾਰ ਆ ਰਹੇ ਸਨ। ਅੰਦੋਲਨਕਾਰੀਆਂ ਨੇ ਪੁਲਿਸ ਦੇ ਨਾਕਿਆਂ ਨੂੰ ਟ੍ਰੈਕਟਰਾਂ ਨਾਲ ਤੋੜ ਦਿੱਤਾ। ਕਿਸਾਨਾਂ ਦੀ ਸੰਖਿਆ ਕਾਫੀ ਜ਼ਿਆਦਾ ਸੀ। ਹਾਲਾਕਿ ਬਾਅਦ 'ਚ ਹਾਲਾਤ ਇਕਸਾਰ ਹੋ ਗਏ ਸਨ।
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin