Farmers Protest: ਸਿੰਘੂ ਬਾਰਡਰ ਤੋਂ 40 ਨਿਹੰਗਾਂ ਦਾ ਜੱਥਾ ਗੁਰਦਾਸਪੁਰ ਲਈ ਰਵਾਨਾ
Farmers: ਅੱਜ ਨਿਹੰਗ ਬਾਬੇ ਵੱਡੀ ਗਿਣਤੀ ਵਿੱਚ ਪੰਜਾਬ ਪਰਤ ਰਹੇ ਹਨ। ਕਿਸਾਨ ਜਥੇਬੰਦੀ ਦੇ ਸੂਤਰਾਂ ਮੁਤਾਬਕ ਸਿੰਘੂ ਸਰਹੱਦ 'ਤੇ ਹੋਈ ਅਹਿਮ ਮੀਟਿੰਗ ਤੋਂ ਬਾਅਦ ਹੀ ਕਈ ਕਿਸਾਨ ਜਥੇਬੰਦੀਆਂ ਨੇ ਵਾਪਸੀ ਬਾਰੇ ਵਿਚਾਰ ਕੀਤਾ।

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਇਸ ਦੇ ਸੰਕੇਤ ਐਤਵਾਰ ਨੂੰ ਉਸ ਸਮੇਂ ਮਿਲਣੇ ਸ਼ੁਰੂ ਹੋਏ ਜਦੋਂ ਰਾਤ 8.30 ਵਜੇ ਦੇ ਕਰੀਬ 30 ਤੋਂ 40 ਨਿਹੰਗ ਬਾਬਿਆਂ ਦਾ ਜਥਾ ਸਿੰਘੂ ਬਾਰਡਰ ਤੋਂ ਪੰਜਾਬ ਜਾਣ ਲਈ ਰਵਾਨਾ ਹੋਇਆ।
ਸੂਤਰਾਂ ਅਨੁਸਾਰ ਐਤਵਾਰ ਰਾਤ ਕਰੀਬ 8.30 ਵਜੇ ਨਿਹੰਗ ਬਾਬਿਆਂ ਦਾ ਇੱਕ ਜੱਥਾ ਇੱਕ ਕੰਟੇਨਰ ਅਤੇ ਇੱਕ ਟਰੱਕ ਭਰ ਕੇ ਪੰਜਾਬ ਦੇ ਗੁਰਦਾਸਪੁਰ ਵੱਲ ਰਵਾਨਾ ਹੋਇਆ। ਸੂਤਰਾਂ ਮੁਤਾਬਕ ਕਰੀਬ 12 ਨਿਹੰਗ ਆਪਣੇ ਘੋੜੇ 'ਤੇ ਸਵਾਰ ਹੋ ਕੇ ਰਵਾਨਾ ਹੋਏ। ਇਸ ਨੂੰ ਨਿਹੰਗਾਂ ਦੀ ਪੰਜਾਬ ਵਾਪਸੀ ਵੀ ਮੰਨਿਆ ਜਾ ਰਿਹਾ ਹੈ। ਬਾਬਾ ਮਾਨ ਸਿੰਘ ਡੇਰਾ ਜੱਥੇਦਾਰ ਗੁਰਦਾਸਪੁਰ ਪੰਜਾਬ ਦੇ ਨਿਹੰਗਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਹ ਗੁਰਦਾਸਪੁਰ ਦੇ ਬਟਾਲਾ ਸਥਿਤ ਗੁਰੂ ਨਾਨਕ ਸੇਵਾ ਦਲ ਨਾਲ ਸਬੰਧਤ ਡੇਰੇ ਦੇ ਨਿਹੰਗਾਂ ਦਾ ਗਰੁੱਪ ਹੈ।
ਨਿਹੰਗ ਬਾਬੇ ਵੱਡੀ ਤਾਦਾਦ ਵਿੱਚ ਪੰਜਾਬ ਪਰਤ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਸੂਤਰਾਂ ਮੁਤਾਬਕ ਕੱਲ੍ਹ ਸਿੰਘੂ ਸਰਹੱਦ ਤੋਂ ਸੰਯੁਤ ਕਿਸਾਨ ਮੋਰਚਾ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ ਹੀ ਕਈ ਕਿਸਾਨ ਜਥੇਬੰਦੀਆਂ ਵਾਪਸ ਮੁੜਨ ਬਾਰੇ ਵਿਚਾਰ ਕਰ ਰਹੀਆਂ ਸੀ। ਮੀਟਿੰਗ ਦੌਰਾਨ ਕੁਝ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜੋ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ ਪਰ ਜੇਕਰ ਕਈ ਜਥੇਬੰਦੀਆਂ ਇਕੱਠੇ ਅੰਦੋਲਨ ਛੱਡਦੀਆਂ ਹਨ ਤਾਂ ਅੰਦੋਲਨ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ, ਇਸ ਲਈ ਹੌਲੀ-ਹੌਲੀ ਕੁਝ ਦਿਨਾਂ ਦੌਰਾਨ ਘਰ ਵਾਪਸੀ ਕੀਤੀ ਜਾਵੇ।
ਦੱਸ ਦੇਈਏ ਕਿ ਹੁਣ ਕਿਸਾਨ ਜਥੇਬੰਦੀਆਂ ਐਮਐਸਪੀ ਦੀ ਗਾਰੰਟੀ, ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਅੰਦੋਲਨ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਮੁਆਵਜ਼ਾ ਅਤੇ ਗਾਰੰਟੀ ਨਹੀਂ ਮਿਲਦੀ, ਉਦੋਂ ਤੱਕ ਉਹ ਨਹੀਂ ਹਟਣਗੇ।
ਇਹ ਵੀ ਪੜ੍ਹੋ: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲਿਆ ਵੱਡਾ ਕਰਜ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
