ਕਿਸਾਨ ਅੰਦੋਲਨ ਕਾਰਨ ਜੁੱਤੀਆਂ ਦੀ ਫੈਕਟਰੀ ਦਾ ਕੰਮ ਰੁਕਣ ਦਾ ਦਾਅਵਾ, ਕੁੰਡਲੀ ਤੋਂ ਬਹਾਦਰਗੜ ਹੋਵੇਗੀ ਸ਼ਿਫਟ
ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਨਾ ਤਾਂ ਉਨ੍ਹਾਂ ਨੂੰ ਸਮੇਂ 'ਤੇ ਸਾਮਨ ਮਿਲ ਰਿਹਾ ਹੈ ਤੇ ਨਾ ਹੀ ਸਮੇਂ 'ਤੇ ਉਨ੍ਹਾਂ ਦਾ ਸਮਾਨ ਵਿਕ ਰਿਹਾ ਹੈ।
ਕੁੰਢਲੀ: ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਕਿਸਾਨ ਅੰਦੋਲਨ ਕਾਰਨ ਕੁੰਡਲੀ ਉਦਯੋਗਿਕ ਖੇਤਰ ਸਥਿਤ ਫੁੱਟਵੀਅਰ ਕੰਪਨੀ ਨੂੰ ਬਹਾਦਰਗੜ੍ਹ ਸ਼ਿਫਟ ਕੀਤੇ ਜਾਣ ਦੀ ਗੱਲ ਕਹਿੰਦਿਆਂ ਕੰਪਨੀ ਦੇ ਬਾਹਰ ਪੁਲਿਸ ਖੜੀ ਕਰ ਦਿੱਤੀ ਗਈ। ਮਜਦੂਰਾਂ ਨੂੰ ਜਦੋਂ ਫੈਕਟਰੀ 'ਚ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਰੋਸ ਜਤਾਇਆ।
ਉਨ੍ਹਾਂ ਦਾ ਇਲਜ਼ਾਮ ਸੀ ਕਿ ਤਿੰਨ ਮਹੀਨੇ ਤੋਂ ਤਨਖ਼ਾਹ ਨਹੀਂ ਦਿੱਤੀ ਗਈ। ਓਧਰ ਫੈਕਟਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਵਾਇਰਸ ਤੇ ਹੁਣ ਕਿਸਾਨ ਅੰਦੋਲਨ ਕਾਰਨ ਉਹ ਕੰਮ ਨਹੀਂ ਕਰ ਪਾ ਰਹੇ। ਜਿਸ ਕਾਰਨ ਉਹ ਉੱਥੋਂ ਫੈਕਟਰੀ ਸ਼ਿਫਟ ਕਰ ਰਹੇ ਹਨ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਲੇਬਰ ਇੰਸਪੈਕਟਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਨਾ ਤਾਂ ਉਨ੍ਹਾਂ ਨੂੰ ਸਮੇਂ 'ਤੇ ਸਾਮਨ ਮਿਲ ਰਿਹਾ ਹੈ ਤੇ ਨਾ ਹੀ ਸਮੇਂ 'ਤੇ ਉਨ੍ਹਾਂ ਦਾ ਸਮਾਨ ਵਿਕ ਰਿਹਾ ਹੈ। ਜਿਸ ਕਾਰਨ ਉਹ ਫੈਕਟਰੀ ਬਹਾਦਰਗੜ੍ਹ ਸ਼ਿਫਟ ਕਰ ਰਹੇ ਹਨ। ਉਨ੍ਹਾਂ ਦੀ ਫੈਕਟਰੀ 'ਚ 239 ਮਜਦੂਰ ਕੰਮ ਕਰਦੇ ਹਨ ਤੇ ਸਾਰਿਆਂ ਨੂੰ ਟਰਾਂਸਫਰ ਲੈਟਰ ਦਿੱਤੇ ਜਾ ਰਹੇ ਹਨ। ਜਿਸਨੇ ਉੱਥੇ ਕੰਮ ਕਰਨਾ ਹੈ ਉਹ ਕਰ ਸਕਦਾ ਹੈ ਜਿਸ ਨੇ ਨਹੀਂ ਕਰਨਾ ਉਸ ਦਾ ਹਿਸਾਬ ਕਰ ਦਿੱਤਾ ਜਾਵੇਗਾ।
ਮੌਕੇ 'ਤੇ ਪਹੁੰਚੇ ਲੇਬਰ ਇੰਸਪੈਕਟਰ ਸੁਨੀਲ ਰਾਠੀ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਦੀ ਤਨਖ਼ਾਹ ਬਕਾਇਆ ਦੱਸੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਦੇ ਕਾਗਜ਼ਾਤ ਜਾਂਚੇ ਜਾਣਗੇ। ਕਰਮਚਾਰੀਆਂ ਦੇ ਨਾਲ ਨਾਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਫੈਕਟਰੀ ਤੋਂ ਰਿਕਾਰਡ ਲਿਆ ਜਾਵੇਗਾ।
ਇਹ ਵੀ ਪੜ੍ਹੋ: Ranjit Bawa ਨੇ ਸ਼ੇਅਰ ਕੀਤੀ ਆਪਣੇ ਆਉਣ ਵਾਲੇ ਗਾਣੇ ‘Sucha Soorma’ ਦੀ ਫਸਟ ਲੁੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904