![ABP Premium](https://cdn.abplive.com/imagebank/Premium-ad-Icon.png)
Farmers Protest: ਕਿਸਾਨਾਂ ਨੇ ਪਾਈ ਅਡਾਨੀ ਗਰੁੱਪ ਦੇ ਗੋਦਾਮ ਨੂੰ ਨੱਥ, ਬੰਦ ਕਰਵਾਇਆ ਨਿਰਮਾਣ
Adani Group's warehouse: ਦੱਸ ਦੇਈਏ ਕਿ ਅਡਾਨੀ ਸਮੂਹ ਵਿੱਚ ਲਗਪਗ 2 ਤੋਂ 3 ਸਾਲ ਪਹਿਲਾਂ ਨੌਲਠਾ ਅਤੇ ਜੌਧਨ ਕਲਾਂ ਵਿੱਚ ਗੁਦਾਮ ਬਣਾਉਣ ਲਈ ਤਕਰੀਬਨ 100 ਏਕੜ ਜ਼ਮੀਨ ਖਰੀਦੀ ਗਈ ਸੀ, ਜਿੱਥੇ ਇੱਕ ਸਾਇਲੋਸ ਬਣਾਇਆ ਜਾ ਰਿਹਾ ਹੈ।
![Farmers Protest: ਕਿਸਾਨਾਂ ਨੇ ਪਾਈ ਅਡਾਨੀ ਗਰੁੱਪ ਦੇ ਗੋਦਾਮ ਨੂੰ ਨੱਥ, ਬੰਦ ਕਰਵਾਇਆ ਨਿਰਮਾਣ Farmers Protest: Farmers stoped construction of Adani Group's warehouse at panipat Farmers Protest: ਕਿਸਾਨਾਂ ਨੇ ਪਾਈ ਅਡਾਨੀ ਗਰੁੱਪ ਦੇ ਗੋਦਾਮ ਨੂੰ ਨੱਥ, ਬੰਦ ਕਰਵਾਇਆ ਨਿਰਮਾਣ](https://feeds.abplive.com/onecms/images/uploaded-images/2021/06/14/f859078e9be04c8aa78b6bc667fd12d3_original.png?impolicy=abp_cdn&imwidth=1200&height=675)
ਪਾਨੀਪਤ: ਜ਼ਿਲ੍ਹੇ ਦੇ ਬ੍ਰਾਹਮਣ ਮਾਜਰਾ ਪਿੰਡ ਵਿੱਚ ਭਾਜਪਾ ਵਿਧਾਇਕ ਦੇ ਫੈਕਟਰੀ ਦੇ ਉਦਘਾਟਨ ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਤੇ ਕਿਸਾਨਾਂ ਨੇ ਰੱਦ ਕਰਵਾਇਆ। ਇਸ ਦੇ ਨਾਲ ਹੀ ਕਿਸਾਨ ਨਾਲ ਲੱਗਦੇ ਪਿੰਡ ਨੌਲਠਾ ਵਿੱਚ ਬਣੇ ਅਡਾਨੀ ਗਰੁੱਪ ਦੇ ਗੁਦਾਮ ਵਿੱਚ ਪਹੁੰਚ ਗਏ। ਇੱਥੇ ਪਹੁੰਚਦਿਆਂ ਹੀ ਗੋਦਾਮ ਵਿੱਚ ਕਿਸਾਨਾਂ ਨੇ ਧਾਵਾ ਬੋਲ ਦਿੱਤਾ ਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਬੰਦ ਕਰਵਾਇਆ।
ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਨਿਰਮਾਣ ਕਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ। ਕਿਸਾਨਾਂ ਨੇ ਗੋਦਾਮ ਵਾਲੀ ਥਾਂ 'ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਤੇ ਅਡਾਨੀ ਸਮੂਹ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਅਡਾਨੀ ਗਰੁੱਪ ਦੇ ਗੋਦਾਮ ਪਹੁੰਚਣ ਦੀ ਖ਼ਬਰ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਸ਼ਾਮ ਤੱਕ ਦਾ ਸਮਾਂ ਗੁਦਾਮ ਵਿੱਚ ਮੌਜੂਦ ਅਧਿਕਾਰੀਆਂ ਵੱਲੋਂ ਮੰਗਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਜੇ ਇੱਥੇ ਨਿਰਮਾਣ ਕਾਰਜ ਸ਼ੁਰੂ ਹੋ ਵੀ ਜਾਵੇ ਤਾਂ ਸਾਰੇ ਕਿਸਾਨ ਇੱਥੇ ਰੋਸ ਪ੍ਰਦਰਸ਼ਨ ਕਰਨਾ ਦੇਣਾ ਸ਼ੁਰੂ ਕਰ ਦੇਣਗੇ ਤੇ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ ਕਿਸਾਨ ਇੱਥੇ ਧਰਨੇ ‘ਤੇ ਬੈਠੇ ਰਹਿਣਗੇ।
ਦੱਸ ਦੇਈਏ ਕਿ ਅਡਾਨੀ ਸਮੂਹ ਵਿੱਚ ਲਗਪਗ 2 ਤੋਂ 3 ਸਾਲ ਪਹਿਲਾਂ ਨੌਲਠਾ ਅਤੇ ਜੌਧਨ ਕਲਾਂ ਵਿੱਚ ਗੁਦਾਮ ਬਣਾਉਣ ਲਈ ਤਕਰੀਬਨ 100 ਏਕੜ ਜ਼ਮੀਨ ਖਰੀਦੀ ਗਈ ਸੀ, ਜਿੱਥੇ ਇੱਕ ਸਾਇਲੋਸ ਬਣਾਇਆ ਜਾ ਰਿਹਾ ਹੈ ਪਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਅਡਾਨੀ ਸਮੂਹ ਦਾ ਗੁਦਾਮ ਹੈ ਹੁਣ ਕਿਸਾਨਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ। ਹੁਣ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ।
ਹਾਲਾਂਕਿ, ਕਿਸਾਨ ਅਡਾਨੀ ਸਮੂਹ ਦੁਆਰਾ ਬਣਾਏ ਜਾ ਰਹੇ ਗੋਦਾਮ ਨੂੰ ਚਿਤਾਵਨੀ ਦੇ ਕੇ ਚਲੇ ਗਏ ਪਰ ਜੇ ਉਸਾਰੀ ਦਾ ਕੰਮ ਸ਼ੁਰੂ ਕਰਨ 'ਤੇ ਉਨ੍ਹਾਂ ਨੇ ਧਰਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਵੀ 34 ਅਰਬ ਡਾਲਰ ਵਧ ਗਈ ਅਡਾਨੀ ਦੀ ਸੰਪਤੀ, ਦੁਨੀਆ ਦੇ ਸਭ ਤੋਂ ਅਮੀਰ ਵੀ ਰਹਿ ਗਏ ਪਿੱਛੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)