Farmers Protest: ਕਿਸਾਨੀ ਅੰਦੋਲਨ ਵਿਚਾਲੇ ਲੰਬੇ ਸਮੇਂ ਮਗਰੋਂ ਖੁੱਲ੍ਹਿਆ ਗਾਜ਼ੀਪੁਰ ਬਾਰਡਰ, ਦਿੱਲੀ ਪੁਲਿਸ ਨੇ ਇੱਕ ਪਾਸੇ ਦੀ ਸੜਕ ਖੋਲ੍ਹੀ
ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਪੁਲਿਸ ਨੇ ਸਖ਼ਤੀ ਨਾਲ ਗਾਜ਼ੀਪੁਰ ਸਰਹੱਦ ‘ਤੇ ਬੈਰੀਕੇਡਿੰਗ ਲਾਈ ਸੀ। ਇਸ ਕਾਰਨ ਦਿੱਲੀ ਆਉਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਗਾਜ਼ੀਆਬਾਦ: ਦਿੱਲੀ ਦੀ ਸਰਹੱਦ 'ਤੇ ਖੇਤੀਬਾੜੀ ਕਾਨੂੰਨ (Farm Laws) ਖਿਲਾਫ ਕਿਸਾਨਾਂ ਦਾ ਵਿਰੋਧ (Farmers Protest) ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਕਾਰਨ ਬਾਰਡਰ 'ਤੇ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਕਿ ਕਿਸਾਨ ਦਿੱਲੀ ਵਿੱਚ ਦਾਖਲ ਨਾ ਹੋ ਸਕਣ। ਇਸ ਦੇ ਨਾਲ ਹੀ ਮੰਗਲਵਾਰ ਨੂੰ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਗਾਜ਼ੀਪੁਰ ਸਰਹੱਦ (ghazipur border) 'ਤੇ ਦਿੱਲੀ ਪੁਲਿਸ (delhi Police) ਵੱਲੋਂ ਐਨਐਚ 9 ਹਾਈ-ਵੇਅ ਫਲਾਈਓਵਰ ਦੀ ਇੱਕ ਸੜਕ ਖੋਲ੍ਹੀ ਗਈ ਹੈ। ਇਸ ਕਰਕੇ ਗਾਜ਼ੀਆਬਾਦ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ।
ਦੱਸ ਦੇਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਨਾਲ ਲੱਗਦੀਆਂ ਸਰਹੱਦਾਂ ਵੀ ਸੀਲ ਕੀਤੀ ਹੋਈਆਂ ਹਨ। ਹਾਲਾਂਕਿ, ਕਈ ਵਾਰ ਆਮ ਲੋਕਾਂ ਨੇ ਇਸ ਬਾਰੇ ਆਪਣਾ ਇਤਰਾਜ਼ ਜਤਾਇਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਦਿੱਲੀ ਤੋਂ ਯੂਪੀ ਤੇ ਯੂਪੀ ਤੋਂ ਦਿੱਲੀ ਜਾਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ, ਦਿੱਲੀ ਪੁਲਿਸ ਵੱਲੋਂ ਇੱਕ ਰਸਤਾ ਖੋਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਭੀੜ ਨੂੰ ਘਟਾਉਣ ਤੇ ਅੰਦੋਲਨ ਵਿੱਚ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਬਾਅਦ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: H-1B visa 'ਤੇ ਪਾਬੰਦੀ ਨੂੰ ਲੈ ਕੇ ਫਸੇ ਬਾਇਡਨ! ਅਜੇ ਤਕ ਨਹੀਂ ਲਿਆ ਅੱਗੇ ਦਾ ਫੈਸਲਾ, ਲੱਖਾਂ ਭਾਰਤੀ ਹੋਣਗੇ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904