H-1B visa 'ਤੇ ਪਾਬੰਦੀ ਨੂੰ ਲੈ ਕੇ ਫਸੇ ਬਾਇਡਨ! ਅਜੇ ਤਕ ਨਹੀਂ ਲਿਆ ਅੱਗੇ ਦਾ ਫੈਸਲਾ, ਲੱਖਾਂ ਭਾਰਤੀ ਹੋਣਗੇ ਪ੍ਰਭਾਵਿਤ
ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਏ ਗਏ ਦਰਜਨਾਂ ਫੈਸਲਿਆਂ ਨੂੰ ਪਲਟ ਦਿੱਤਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਫੈਸਲੇ ਇਮੀਗ੍ਰੇਸ਼ਨ ਨੀਤੀ ਤੇ ਮੁਸਲਿਮ ਵੀਜ਼ਾ ਬੈਨ ਨਾਲ ਸਬੰਧਤ ਸੀ। ਇਸ ਦੇ ਨਾਲ ਹੀ ਬਾਇਡਨ ਪ੍ਰਸ਼ਾਸਨ ਨੇ ਵੀ ਗ੍ਰੀਨ ਕਾਰਡ ਬਾਰੇ ਫੈਸਲਾ ਲਿਆ ਹੈ ਪਰ ਬਾਇਡਨ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ਾ ਸਬੰਧੀ ਕੋਈ ਫੈਸਲਾ ਨਹੀਂ ਲਿਆ।
ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ (President Joe Biden) ਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਜੇ H-1 B vusa ਬੈਨ ਬਾਰੇ ਕੋਈ ਫੈਸਲਾ ਨਹੀਂ ਲਿਆ। ਯੂਐਸ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਐਚ-1 ਬੀ ਵੀਜ਼ਾ 'ਤੇ ਬੈਨ 31 ਮਾਰਚ ਤੱਕ ਵਧਾਇਆ ਸੀ, ਪਰ ਜੋਅ ਬਾਇਡਨ ਨੇ ਅਜੇ ਵੀਜ਼ਾ ਪਾਬੰਦੀ ਹਟਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ। ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਕੀ ਐਚ-1 ਬੀ ਵੀਜ਼ਾ ‘ਤੇ ਰੋਕ 31 ਮਾਰਚ ਤੋਂ ਬਾਅਦ ਵੀ ਜਾਰੀ ਰਹੇਗੀ?
ਦੱਸ ਦਈਏ ਕਿ ਜੋਅ ਬਾਇਡਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਚ-1 ਬੀ ਵੀਜ਼ਾ ਪਾਬੰਦੀ ਬਾਰੇ ਅਜੇ ਤੱਕ ਕਿਸੇ ਵੀ ਫੈਸਲੇ ਬਾਰੇ ਇਸ਼ਾਰਾ ਨਹੀਂ ਕੀਤਾ। ਇਸ ਸਾਲ ਜਨਵਰੀ ਵਿੱਚ ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1 ਬੀ ਵੀਜ਼ਾ 'ਤੇ ਪਾਬੰਦੀ ਮਾਰਚ ਤੱਕ ਵਧਾਉਂਦਿਆਂ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਰੁਜ਼ਗਾਰ ਦੇਣਾ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਐਚ-1 ਬੀ ਵੀਜ਼ਾ ਬੈਨ ਬਾਰੇ ਕੀ ਫੈਸਲਾ ਲੈਣਗੇ।
ਜੋਅ ਬਾਇਡਨ ਨੇ ਚੋਣ ਮੁਹਿੰਮ ਦੌਰਾਨ ਐਚ-1 ਬੀ ਵੀਜ਼ਾ ‘ਤੇ ਪਾਬੰਦੀ ਦਾ ਵਿਰੋਧ ਕੀਤਾ ਸੀ ਪਰ ਖੁਦ ਬਾਇਡਨ ਪ੍ਰਸ਼ਾਸਨ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਪਾਬੰਦੀ ਨੂੰ ਜਾਰੀ ਰੱਖਣਾ ਹੈ ਜਾਂ ਇਸ ਨੂੰ ਖ਼ਤਮ ਕਰਨਾ ਹੈ।
ਕੋਈ ਫੈਸਲਾ ਨਹੀਂ, ਪਰ ਪ੍ਰਕਿਰਿਆ ਜਾਰੀ
ਬੇਸ਼ੱਕ ਬਾਇਡਨ ਨੇ ਐਚ-1 ਬੀ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ, ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਇਸ ਸਾਲ 1 ਅਕਤੂਬਰ 2021 ਤੋਂ ਬਿਨੈ-ਪੱਤਰ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਕਿਹਾ ਸੀ ਕਿ ਉਹ 65 ਹਜ਼ਾਰ ਪੁਰਾਣੀਆਂ ਅਰਜ਼ੀਆਂ ਦੀ ਪੜਤਾਲ ਕਰ ਰਿਹਾ ਹੈ। ਇਨ੍ਹਾਂ ਚੋਂ 20 ਹਜ਼ਾਰ ਬਿਨੈਕਾਰ ਉਹ ਹਨ ਜੋ ਕਿਸੇ ਵੀ ਅਮਰੀਕੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਹਨ।
ਇਹ ਵੀ ਪੜ੍ਹੋ: ਕੰਗਨਾ ਰਨੌਤ ਨੂੰ ਜਾਨ ਦਾ ਖ਼ਤਰਾ, ਪਹੁੰਚੀ ਸੁਪਰੀਮ ਕੋਰਟ, ਜਾਣੋ ਕੀ ਕਿਹਾ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904