Presidential Election 2022: ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੋਂ ਫਾਰੂਕ ਅਬਦੁੱਲਾ ਨੇ ਨਾਂਅ ਲਿਆ ਵਾਪਸ, ਇਹ ਦੱਸਿਆ ਕਾਰਨ
Presidential Elections: ਨੈਸ਼ਨਲ ਕਾਨਫਰੰਸ ਪ੍ਰਮੁੱਖ ਫਾਰੂਕ ਅਬਦੁੱਲਾ (Farooq Abdullah) ਨੇ ਸੰਯੁਕਤ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਵਿਚਾਰ ਕਰਨ ਲਈ ਆਪਣਾ ਨਾਮ "ਸਨਮਾਨਪੂਰਵਕ ਵਾਪਸ ਲੈਣ" ਦਾ ਐਲਾਨ ਕੀਤਾ ਹੈ
Presidential Elections: ਨੈਸ਼ਨਲ ਕਾਨਫਰੰਸ ਪ੍ਰਮੁੱਖ ਫਾਰੂਕ ਅਬਦੁੱਲਾ (Farooq Abdullah) ਨੇ ਸੰਯੁਕਤ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਵਿਚਾਰ ਕਰਨ ਲਈ ਆਪਣਾ ਨਾਮ "ਸਨਮਾਨਪੂਰਵਕ ਵਾਪਸ ਲੈਣ" ਦਾ ਐਲਾਨ ਕੀਤਾ ਹੈ। ਸ਼ਨੀਵਾਰ, 18 ਜੂਨ ਨੂੰ ਵਿਰੋਧੀ ਧਿਰ ਨੂੰ ਝਟਕੇ ਵਿੱਚ, ਉਹਨਾਂ ਨੇ ਘੋਸ਼ਣਾ ਕੀਤੀ ਕਿ ਉਹ 2022 ਦੀਆਂ ਰਾਸ਼ਟਰਪਤੀ ਚੋਣਾਂ ਲਈ ਸੰਭਾਵਿਤ ਸੰਯੁਕਤ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਵਾਪਸ ਲੈ ਰਹੇ ਹਨ।
ਉਨ੍ਹਾਂ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ ਜੰਮੂ-ਕਸ਼ਮੀਰ ਇਸ ਸਮੇਂ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਅਜਿਹੇ ਸਮੇਂ 'ਚ ਇੱਥੋਂ ਦੇ ਲੋਕਾਂ ਦੀ ਮਦਦ ਲਈ ਇੱਥੇ ਆਉਣਾ ਮੇਰੇ ਲਈ ਸਭ ਤੋਂ ਮਹੱਤਵਪੂਰਨ ਹੈ। ਦਰਅਸਲ, ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਚੋਣ 2022 ਨੂੰ ਲੈ ਕੇ 15 ਜੂਨ ਨੂੰ ਮੀਟਿੰਗ ਕੀਤੀ ਸੀ। ਇਸ ਦੌਰਾਨ ਮਮਤਾ ਬੈਨਰਜੀ ਨੇ ਫਾਰੂਕ ਅਬਦੁੱਲਾ ਅਤੇ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਵਾਂ ਦਾ ਪ੍ਰਸਤਾਵ ਵੀ ਰੱਖਿਆ ਸੀ।
ਮੀਟਿੰਗ ਵਿੱਚ ਪਹੁੰਚੇ 17 ਪਾਰਟੀਆਂ ਦੇ ਆਗੂ
ਇਸ ਮੀਟਿੰਗ ਵਿੱਚ ਕਾਂਗਰਸ ਸਮੇਤ 17 ਪਾਰਟੀਆਂ ਦੇ ਆਗੂ ਪੁੱਜੇ। ਮਮਤਾ ਬੈਨਰਜੀ ਤੋਂ ਇਲਾਵਾ ਸ਼ਰਦ ਪਵਾਰ, ਪ੍ਰਫੁੱਲ ਪਟੇਲ, ਪ੍ਰਿਅੰਕਾ ਚਤੁਰਵੇਦੀ, ਦੀਪਾਂਕਰ ਭੱਟਾਚਾਰੀਆ, ਮਨੋਜ ਝਾਅ, ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ, ਰਣਦੀਪ ਸੁਰਜੇਵਾਲਾ, ਅਖਿਲੇਸ਼ ਯਾਦਵ, ਖੜਗੇ, ਜੈਰਾਮ ਰਮੇਸ਼, ਆਰਐਲਡੀ ਤੋਂ ਜੈਅੰਤ ਚੌਧਰੀ, ਡੀਐਮਕੇ ਤੋਂ ਟੀਆਰ ਬਾਲੂ ਆਦਿ ਹਾਜ਼ਰ ਸਨ।
I withdraw my name from consideration as a possible joint opposition candidate for the President of India. I believe that Jammu & Kashmir is passing through a critical juncture & my efforts are required to help navigate these uncertain times: NC chief Farooq Abdullah
— ANI (@ANI) June 18, 2022
(File pic) pic.twitter.com/yPyJNqmi1P
ਇਸ ਮੀਟਿੰਗ ਵਿੱਚ ਕਈ ਪ੍ਰਮੁੱਖ ਪਾਰਟੀਆਂ ਸ਼ਾਮਲ ਨਹੀਂ ਹੋਈਆਂ। ਟੀਆਰਐਸ, ਆਮ ਆਦਮੀ ਪਾਰਟੀ, ਬਸਪਾ ਅਤੇ ਵਾਈਐਸਆਰ ਕਾਂਗਰਸ ਵਿੱਚੋਂ ਕੋਈ ਨਹੀਂ ਆਇਆ। ਇਸ ਤੋਂ ਇਲਾਵਾ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੂ ਜਨਤਾ ਦਲ, ਵਾਈਐਸ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐਸਆਰਸੀਪੀ, ਸ਼੍ਰੋਮਣੀ ਅਕਾਲੀ ਦਲ ਅਤੇ ਅਸਦੁਦੀਨ ਓਵੈਸੀ ਦੀ ਏਆਈਐਮਆਈਐਮ ਵੀ ਮੀਟਿੰਗ ਤੋਂ ਦੂਰ ਰਹੇ।