ਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਕੁੜੀ ਨੇ ਹਾਸਲ ਕੀਤੀ ਗੁਜਰਾਤ ਪੁਲਿਸ ਦੀ ਸੁਰੱਖਿਆ, ਕੀ ਇਹ ਸਭ ਇੱਕ ਚਾਲ ?
ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਲੜਕੀ ਨੇ ਹੁਣ ਗੁਜਰਾਤ ਪੁਲਿਸ ਦੀ ਸੁਰੱਖਿਆ ਹਾਸਲ ਕਰ ਲਈ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਅਰਚਨਾ ਮਕਵਾਨਾ ਨੇ ਕਿਹਾ ਕਿ...
ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਲੜਕੀ ਨੇ ਹੁਣ ਗੁਜਰਾਤ ਪੁਲਿਸ ਦੀ ਸੁਰੱਖਿਆ ਹਾਸਲ ਕਰ ਲਈ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਅਰਚਨਾ ਮਕਵਾਨਾ ਨੇ ਕਿਹਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਗੁਜਰਾਤ ਸਰਕਾਰ ਨੂੰ ਸੁਰੱਖਿਆ ਦੀ ਅਪੀਲ ਕੀਤੀ ਤੇ ਕੁਝ ਹੀ ਸਮੇਂ ਬਾਅਦ ਉਸ ਲੜਕੀ ਨੂੰ ਗੁਜਰਾਤ ਪੁਲਿਸ ਨੇ ਸੁਰੱਖਿਆ ਵੀ ਦੇ ਦਿੱਤੀ।
ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਸ ਲੜਕੀ ਅਰਚਨਾ ਮਕਵਾਨਾ ਨੇ ਕੀ ਇਹ ਸਭ ਸੁਰੱਖਿਆ ਲੈਣ ਲਈ ਹੀ ਕੀਤਾ ਸੀ ਜਾਂ ਫਿਰ ਇਸ ਪਿੱਛੇ ਉਸ ਦੇ ਕੋਈ ਹੋਰ ਇਰਾਦੇ ਸਨ। ਕੀ ਉਸ ਨੂੰ ਸੱਚ ਵਿੱਚ ਨਹੀਂ ਪਤਾ ਸੀ ਕਿ ਦਰਬਾਰ ਸਾਹਿਬ ਵਿੱਚ ਅਜਿਹਾ ਯੋਗ ਜਾਂ ਕੋਈ ਹੋਰ ਵਿਧੀ ਨਹੀਂ ਕੀਤੀ ਜਾਂ ਸਕਦੀ ? ਜੇਕਰ ਉਸ ਨੂੰ ਪਤਾ ਸੀ ਤਾਂ ਇਸ ਲੜਕੀ ਨੇ ਅਜਿਹਾ ਕਿਉਂ ਕੀਤਾ ?
ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ 'ਤੇ ਅੰਮ੍ਰਿਤਸਰ 'ਚ ਅਰਚਨਾ ਮਕਵਾਨਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਜਾਰੀ ਕਰਦਿਆਂ ਕਿਹਾ- 'ਮੈਂ ਇਕ ਵਾਰ ਫਿਰ ਮਾਫੀ ਮੰਗਦੀ ਹਾਂ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੈਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ-‘ਸ੍ਰੀ ਹਰਿਮੰਦਰ ਸਾਹਿਬ ਸਿੱਖ ਰੂਹਾਨੀਅਤ ਦਾ ਕੇਂਦਰ ਹੈ ਅਤੇ ਇੱਥੋਂ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ। ਸਿੱਖ ਧਰਮ ਵਿੱਚ ਯੋਗ ਆਸਣਾਂ ਦਾ ਕੋਈ ਮਹੱਤਵ ਨਹੀਂ ਹੈ। ਸਿੱਖ ਧਰਮ ਇੱਕ ਵਿਲੱਖਣ ਅਤੇ ਵਿਲੱਖਣ ਧਰਮ ਹੈ। ਜਿਸ ਬਾਰੇ ਕੁਝ ਤਾਕਤਾਂ ਜਾਣਬੁੱਝ ਕੇ ਕੂੜ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।