(Source: ECI/ABP News/ABP Majha)
50 ਫੁੱਟ ਡੂੰਘੇ ਖੂਹ 'ਚ ਡਿੱਗਾ ਹਾਥੀ, ਦੋ ਕਰੇਨਾਂ ਦੀ ਮਦਦ ਨਾਲ ਕੱਢਿਆ ਬਾਹਰ
ਕਿਸਾਨ ਨੇ ਤੁਰੰਤ ਮਦਦ ਲਈ ਵਿਭਾਗ ਨੂੰ ਸੂਚਨਾ ਦਿੱਤੀ। ਉੱਥੇ ਹੀ ਅਧਿਕਾਰੀਆਂ ਦੀ ਇਕ ਟੀਮ ਕੱਲ੍ਹ ਘਟਨਾ ਸਥਾਨ 'ਤੇ ਪਹੁੰਚੀ ਤੇ ਦੋ ਕਰੇਨਾਂ ਦੀ ਮਦਦ ਨਾਲ ਸੁਰੱਖਿਅਤ ਹਾਥੀ ਬਾਹਰ ਕੱਢ ਲਿਆ।
ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਪੰਚਪੱਲੀ ਪਿੰਡ ਦੀ ਇਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ ਇਕ ਡੂੰਘੇ ਖੂਹ 'ਚ ਹਥੀ ਡਿੱਗ ਗਿਆ। ਹਾਥੀ ਨੂੰ ਬਚਾਉਣ ਲਈ 16 ਘੰਟੇ ਬਚਾਅ ਕਾਰਜ ਚੱਲਿਆ ਤੇ ਹਾਥੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਖੂਹ ਕਰੀਬ 50 ਫੁੱਟ ਗਹਿਰਾ ਹੈ।
ਧਰਮਪੁਰੀ ਅੱਗ ਬਝਾਊ ਵਿਭਾਗ ਮੁਤਾਬਕ ਜਿਸ ਕਿਸਾਨ ਦਾ ਖੂਹ ਸੀ ਵੇਂਕਟਚਲਮ ਨੇ ਹਾਥੀ ਦੀ ਆਵਾਜ਼ ਸੁਣੀ। ਆਵਾਜ਼ ਸੁਣਦਿਆਂ ਉਸ ਨੇ ਹਰ ਪਾਸੇ ਹਾਥੀ ਨੂੰ ਲੱਭਿਆ। ਇਸ ਦੌਰਾਨ ਜਦੋਂ ਉਸ ਨੇ ਖੂਹ ਵੱਲ ਦੇਖਿਆ ਤਾਂ ਹਾਥੀ ਫਸਿਆ ਹੋਇਆ ਸੀ। ਇਸ ਤੋਂ ਬਾਅਦ ਕਿਸਾਨ ਨੇ ਤੁਰੰਤ ਮਦਦ ਲਈ ਵਿਭਾਗ ਨੂੰ ਸੂਚਨਾ ਦਿੱਤੀ। ਉੱਥੇ ਹੀ ਅਧਿਕਾਰੀਆਂ ਦੀ ਇਕ ਟੀਮ ਕੱਲ੍ਹ ਘਟਨਾ ਸਥਾਨ 'ਤੇ ਪਹੁੰਚੀ ਤੇ ਦੋ ਕਰੇਨਾਂ ਦੀ ਮਦਦ ਨਾਲ ਸੁਰੱਖਿਅਤ ਹਾਥੀ ਬਾਹਰ ਕੱਢ ਲਿਆ।
#WATCH Tamil Nadu: The female elephant calf that fell down a well in Panchapalli Village of Dharmapuri district yesterday, was safely rescued last night after a 16-hour long rescue operation by Fire department officials. https://t.co/Vgs1foKgeR pic.twitter.com/mBWe3XkODP
— ANI (@ANI) November 20, 2020
ਸੋਸ਼ਲ ਮੀਡੀਆ 'ਤੇ ਵੀਡੀਓ ਹੋਇਆ ਵਾਇਰਲ
ਸੋਸ਼ਲ ਮੀਡੀਆ 'ਤੇ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵਿਭਾਗ ਵੱਲੋਂ ਹਾਥੀ ਬਾਹਰ ਕੱਢਦਿਆਂ ਦਿਖਾਇਆ ਗਿਆ ਹੈ। ਹਾਥੀ ਵੀ ਸ਼ਾਂਤ ਦਿਖਾਈ ਦੇ ਰਿਹਾ ਹੈ। ਲੋਕ ਵੀਡੀਓ ਦੇਖਣ ਮਗਰੋਂ ਬਚਾਅ ਦਲ ਦੀ ਸ਼ਲਾਘਾ ਕਰ ਰਹੇ ਹਨ।
ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ
ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਕਾਰਨ ਪਾਬੰਦੀਆਂ ਸ਼ੁਰੂ, ਜਾਣੋ ਕਿਸ ਸ਼ਹਿਰ 'ਚ ਲੱਗਾ ਕਰਫਿਊ, ਕਿੱਥੇ ਹੋਏ ਸਕੂਲ ਬੰਦਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ