Tejas Fighter Plane: ਜੈਸਲਮੇਰ 'ਚ ਲੜਾਕੂ ਜਹਾਜ਼ ਹੋਇਆ ਕ੍ਰੈਸ਼, ਹੋਸਟਲ 'ਤੇ ਡਿੱਗਿਆ ਜਹਾਜ਼, ਵੇਖੋ ਵੀਡੀਓ
Tejas Fighter plane: ਲੜਾਕੂ ਜਹਾਜ਼ ਤੇਜਸ ਦਾ ਪਾਇਲਟ ਸਮੇਂ ਰਹਿੰਦਿਆਂ ਹੋਇਆਂ ਉੱਥੋਂ ਨਿਕਲਣ 'ਚ ਸਫ਼ਲ ਰਿਹਾ। ਗਨੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
Tejas Fighter plane: ਇੱਕ ਪਾਸੇ ਜੈਸਲਮੇਰ ਤੋਂ ਕਰੀਬ 110 ਕਿਲੋਮੀਟਰ ਦੂਰ ਪੋਖਰਣ ਵਿੱਚ ਪੀਐਮ ਮੋਦੀ ਫੌਜ ਦੇ ਯੁੱਧ ਅਭਿਆਸ ਵਿੱਚ ਦੇਸੀ ਹਥਿਆਰਾਂ ਦੀ ਤਾਕਤ ਦੇਖ ਰਹੇ ਸਨ। ਦੂਜੇ ਪਾਸੇ ਫ਼ੌਜ ਦਾ ਤੇਜਸ ਲੜਾਕੂ ਜਹਾਜ਼ ਜਿਹੜਾ ਅਭਿਆਸ ਲਈ ਜਾ ਰਿਹਾ ਸੀ, ਉਹ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਭੀਲ ਹੋਸਟਲ 'ਤੇ ਡਿੱਗ ਗਿਆ।
ਜਹਾਜ਼ ਡਿੱਗਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ। ਹਵਾਈ ਸੈਨਾ ਨੇ ਹਾਦਸੇ ਸਬੰਧੀ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: Electoral Bond News: ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ SBI ਨੇ ਚੋਣ ਕਮਿਸ਼ਨ ਨੂੰ ਭੇਜੀ ਇਲੈਕਟੋਰਲ ਬਾਂਡ ਦੀ ਜਾਣਕਾਰੀ
ਤੇਜਸ ਦੇ ਕ੍ਰੈਸ਼ ਹੋਣ ਦੀ ਇਹ ਪਹਿਲੀ ਘਟਨਾ
ਤੇਜਸ ਦੇ ਹਾਦਸਾਗ੍ਰਸਤ ਹੋਣ ਦੀ ਇਹ ਪਹਿਲੀ ਘਟਨਾ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਤੇਜਸ ਨੇ ਜੈਸਲਮੇਰ ਏਅਰਫੋਰਸ ਹਵਾਈ ਅੱਡੇ ਤੋਂ ਆਪਣੀ ਨਿਯਮਤ ਅਭਿਆਸ ਉਡਾਣ ਨੂੰ ਉਡਾਇਆ ਸੀ, ਜਿਸ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਇਹ ਲੜਾਕੂ ਜਹਾਜ਼ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਜਵਾਹਰ ਨਗਰ ਸਥਿਤ ਭੀਲ ਭਾਈਚਾਰੇ ਦੇ ਹੋਸਟਲ 'ਤੇ ਡਿੱਗਿਆ। ਘਟਨਾ ਦੇ ਸਮੇਂ ਹੋਸਟਲ ਦੇ ਕਮਰੇ ਵਿੱਚ ਕੋਈ ਨਹੀਂ ਸੀ।
जैसलमेर में सेना का फाइटर प्लेन क्रैश: घर की दीवार से टकराया विमान, भारत शक्ति अभ्यास में जा रहा था |#Rajasthan #Jaisalmer #fighterplanecrash #jaisalmer pic.twitter.com/X58wLsmx6y
— Kishore Singh Rathore (@Fortkotra) March 12, 2024
ਚਸ਼ਦੀਦ ਨੇ ਦੱਸੀ ਆਹ ਗੱਲ
ਗਿਰਧਾਰੀ ਲਾਲ ਨੇ ਦੱਸਿਆ ਕਿ ਭੀਲ ਭਾਈਚਾਰੇ ਦੇ ਇਸ ਹੋਸਟਲ ਵਿੱਚ ਪੰਜ ਕਮਰੇ ਹਨ। ਜਿਸ ਕਮਰੇ ਵਿੱਚ ਲੜਾਕੂ ਜਹਾਜ਼ ਡਿੱਗਿਆ ਹੈ ਉਸ ਵਿੱਚ ਕਰੀਬ 15 ਬੱਚੇ ਰਹਿੰਦੇ ਹਨ। ਬੱਚੇ ਸਵੇਰੇ 7 ਵਜੇ ਬਾਹਰ ਗਏ ਹੋਏ ਸਨ। ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਹਾਜ਼ ਨੂੰ ਸਾਵਲ ਕਲੋਨੀ ਨੇੜੇ ਲੈਂਡ ਕਰਦਿਆਂ ਦੇਖਿਆ ਗਿਆ। ਦੋ ਪੈਰਾਸ਼ੂਟ ਸਨ, ਜਿਨ੍ਹਾਂ ਵਿੱਚੋਂ ਇੱਕ ਖਾਲੀ ਸੀ ਅਤੇ ਦੂਜਾ ਪਾਇਲਟ ਕੋਲ ਸੀ। ਬੱਚਿਆਂ ਨੂੰ ਛੱਡ ਕੇ ਮੈਂ ਪੈਰਾਸ਼ੂਟ ਦੀ ਦਿਸ਼ਾ ਵਿੱਚ ਬਾਈਕ ਲੈ ਗਿਆ।
ਇਹ ਵੀ ਪੜ੍ਹੋ: ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਹੁਣ ਕੀ ਕਰਨਗੇ ਦੁਸ਼ਯੰਤ ਚੌਟਾਲਾ? ਜੇਜੇਪੀ ਨੇ ਆਪਣਾ ਪੱਖ ਕੀਤਾ ਸਪੱਸ਼ਟ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।