ਪੜਚੋਲ ਕਰੋ
Advertisement
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਦਾਅਵਾ, ਤੇਜ਼ੀ ਨਾਲ ਸੁਧਾਰ ਰਹੀ ਦੇਸ਼ ਦੀ ਆਰਥਿਕਤਾ, ਜੀਐਸਟੀ ਸੰਗ੍ਰਹਿ ਵਿਚ ਵੀ 10 ਫੀਸਦ ਦਾ ਵਾਧਾ
ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਅਰਥ ਵਿਵਸਥਾ ਦੀ ਸਥਿਤੀ ਵਿਚ ਬਹੁਤ ਸੁਧਾਰ ਹੋਇਆ ਹੈ। ਕੋਰੋਨਾਵਾਇਰਸ ਦੇ ਐਕਟਿਵ ਮਾਮਲੇ 10 ਲੱਖ ਤੋਂ ਘਟ ਕੇ 4.89 ਲੱਖ ਹੋ ਗਏ ਹਨ।
ਨਵੀਂ ਦਿੱਲੀ: ਕੇਂਦਰੀ ਵਿੱਤ ਨਿਰਮਲਾ ਸੀਤਾਰਮਨ (Finance Minister Nirmala Sitharaman) ਦੇਸ਼ ਦੀ ਆਰਥਿਕਤਾ (Economy) ਸਬੰਧੀ ਰਾਜਧਾਨੀ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਆਰਥਿਕਤਾ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ। ਕੋਰੋਨਾ ਦੇ ਐਕਟਿਵ ਮਾਮਲੇ 10 ਲੱਖ ਤੋਂ ਘਟ ਕੇ 4.89 ਲੱਖ ਹੋ ਗਏ ਹਨ। ਕੋਰੋਨਾਵਾਇਰਸ (Coronavirus) ਕਰਕੇ ਹੋਣ ਵਾਲੀ ਮੌਤ ਦੀ ਦਰ ਵੀ 1.47% ਤੱਕ ਆ ਗਈ ਹੈ।
ਦੱਸ ਦਈਏ ਕਿ ਨਿਰਮਲਾ ਸੀਤਾਰਮਨ ਅੱਜ ਐਮਰਜੈਂਸੀ ਕਰੈਡਿਟ ਦੀ ਸਹੂਲਤ ਦਾ ਐਲਾਨ ਵੀ ਕਰ ਸਕਦੀ ਹੈ। ਇਸ ਨਾਲ ਹੋਟਲ, ਸੈਰ ਸਪਾਟਾ ਅਤੇ ਹਵਾਬਾਜ਼ੀ ਦੇ ਖੇਤਰਾਂ ਨੂੰ ਲਾਭ ਮਿਲੇਗਾ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਹਨ ਨਿਰਮਾਤਾ, ਟੈਕਸਟਾਈਲ ਸੈਕਟਰ ਨੂੰ ਵੀ ਇਸ ਤੋਂ ਫਾਇਦਾ ਹੋਵੇਗਾ।
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, 'ਭਾਰਤੀ ਰਿਜ਼ਰਵ ਬੈਂਕ (RBI) ਨੇ 2020-21 ਦੇ ਪਹਿਲੇ ਅਨੁਮਾਨ ਦੇ ਮੁਕਾਬਲੇ Q3 ਵਿਚ ਸਕਾਰਾਤਮਕ ਵਾਧੇ ਨਾਲ ਭਾਰਤੀ ਆਰਥਿਕਤਾ ਦੇ ਮਜ਼ਬੂਤ ਸੰਭਾਵਨਾਵਾਂ ਦੀ ਭਵਿੱਖਬਾਣੀ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਟ੍ਰੈਂਡਿੰਗ
ਸਿਹਤ
Advertisement