Maharashtra: ਪੁਣੇ 'ਚ ਗਣੇਸ਼ ਪੂਜਾ ਪੰਡਾਲ 'ਚ ਲੱਗੀ ਅੱਗ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਬਾਵਨਕੁਲੇ ਨੂੰ ਸੁਰੱਖਿਅਤ ਕੱਢਿਆ ਬਾਹਰ
Maharashtra: ਪੁਣੇ ਦੇ ਇੱਕ ਗਣੇਸ਼ ਪੰਡਾਲ ਵਿੱਚ ਮੰਗਲਵਾਰ ਸ਼ਾਮ ਨੂੰ ਅੱਗ ਲੱਗ ਗਈ, ਜਿੱਥੇ ਭਾਜਪਾ ਪ੍ਰਧਾਨ ਜੇਪੀ ਨੱਡਾ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਚੰਦਰਸ਼ੇਖਰ ਬਾਵਨਕੁਲੇ ਦੇ ਨਾਲ ਪੂਜਾ ਕਰ ਰਹੇ ਸਨ।
Pune News: ਮਹਾਰਾਸ਼ਟਰ ਦੇ ਪੁਣੇ 'ਚ ਮੰਗਲਵਾਰ ਸ਼ਾਮ ਨੂੰ ਇਕ ਗਣੇਸ਼ ਪੰਡਾਲ 'ਚ ਅੱਗ ਲੱਗ ਗਈ, ਜਿੱਥੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਚੰਦਰਸ਼ੇਖਰ ਬਾਵਨਕੁਲੇ ਦੇ ਨਾਲ ਪੂਜਾ ਕਰ ਰਹੇ ਸਨ। ਘਟਨਾ ਦੀ ਵੀਡੀਓ 'ਚ ਲੋਕਮਾਨਿਆ ਨਗਰ ਇਲਾਕੇ 'ਚ ਭਗਵਾਨ ਗਣੇਸ਼ ਦੇ ਅਸਥਾਈ ਪੰਡਾਲ ਦੇ ਉਪਰਲੇ ਹਿੱਸੇ ਨੂੰ ਅੱਗ ਲੱਗਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਨੱਡਾ ਨੂੰ ਸੁਰੱਖਿਅਤ ਢੰਗ ਨਾਲ ਘਟਨਾ ਵਾਲੀ ਥਾਂ ਤੋਂ ਬਾਹਰ ਕੱਢ ਲਿਆ ਗਿਆ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਸਾਨੇ ਗੁਰੂ ਗਣੇਸ਼ ਮਿੱਤਰ ਮੰਡਲ ਵੱਲੋਂ ਸਥਾਪਿਤ ਪੰਡਾਲ ਵਿਚ ਆਤਿਸ਼ਬਾਜ਼ੀ ਕਾਰਨ ਅੱਗ ਲੱਗੀ। ਪੁਣੇ ਸ਼ਹਿਰ ਭਾਜਪਾ ਦੇ ਪ੍ਰਧਾਨ ਧੀਰਜ ਘਾਰੇ ਅਤੇ ਸੁਰੱਖਿਆ ਕਰਮਚਾਰੀਆਂ ਨੇ ਨੱਡਾ ਨੂੰ ਸੁਰੱਖਿਅਤ ਪੰਡਾਲ ਤੋਂ ਬਾਹਰ ਕੱਢਿਆ। ਅੱਗ ਲੱਗਦੇ ਹੀ ਇਲਾਕੇ 'ਚ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਅੱਗ 'ਤੇ ਕਾਬੂ ਪਾਉਣ 'ਚ ਮਦਦ ਮਿਲੀ।
ਇਹ ਵੀ ਪੜ੍ਹੋ: Punjab news: ਪੁਲਿਸ ਅਤੇ ਵਕੀਲਾਂ ਵਿਚਾਲੇ ਚੱਲ ਰਹੀ ਤਕਰਾਰ, ਲੱਖਾ ਸਿਧਾਣਾ ਨੇ ਲਾਈਵ ਹੋ ਕੇ ਕਹੀ ਵੱਡੀ ਗੱਲ