(Source: ECI/ABP News)
Salman Khan House Firing Case: ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲਾ 'ਚ ਦੋਸ਼ੀ ਅਨੁਜ ਥਾਪਨ ਨੇ ਟਾਇਲਟ 'ਚ ਕੀਤੀ ਖੁਦਕੁਸ਼ੀ, ਪੁਲਿਸ ਹਿਰਾਸਤ 'ਚ ਹੋਈ ਮੌਤ
Firing case at Salman Khan's house: ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਜੀ ਹਾਂ ਇਸ ਮਾਮਲੇ ਦੇ ਵਿੱਚ ਇੱਕ ਦੋਸ਼ੀ ਵੱਲੋਂ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ
![Salman Khan House Firing Case: ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲਾ 'ਚ ਦੋਸ਼ੀ ਅਨੁਜ ਥਾਪਨ ਨੇ ਟਾਇਲਟ 'ਚ ਕੀਤੀ ਖੁਦਕੁਸ਼ੀ, ਪੁਲਿਸ ਹਿਰਾਸਤ 'ਚ ਹੋਈ ਮੌਤ Firing case at Salman Khan's house: Accused Anuj Thapan committed suicide in toilet, died in police custody Salman Khan House Firing Case: ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲਾ 'ਚ ਦੋਸ਼ੀ ਅਨੁਜ ਥਾਪਨ ਨੇ ਟਾਇਲਟ 'ਚ ਕੀਤੀ ਖੁਦਕੁਸ਼ੀ, ਪੁਲਿਸ ਹਿਰਾਸਤ 'ਚ ਹੋਈ ਮੌਤ](https://feeds.abplive.com/onecms/images/uploaded-images/2024/05/01/65d24121f1ea02e51a591897138661241714560981957700_original.jpg?impolicy=abp_cdn&imwidth=1200&height=675)
Salman Khan House Firing Case: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਹਰ ਰੋਜ਼ ਨਵੇਂ ਅਪਡੇਟਸ ਆ ਰਹੇ ਹਨ। ਇਸ ਮਾਮਲੇ ਵਿੱਚ ਮੁਲਜ਼ਮ ਅਨੁਜ ਥਾਪਨ (32) ਪੁਲਿਸ ਹਿਰਾਸਤ ਵਿੱਚ ਸੀ। ਉਸ ਨੇ ਪੁਲਿਸ ਹਿਰਾਸਤ 'ਚ ਹੀ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਪੁਲਿਸ ਹਿਰਾਸਤ 'ਚ ਕਿਵੇਂ ਕੀਤੀ ਖੁਦਕੁਸ਼ੀ?
ਦੋਸ਼ੀ ਅਨੁਜ ਥਾਪਨ ਨੇ ਟਾਇਲਟ 'ਚ ਬੈੱਡਸ਼ੀਟ ਦੇ ਟੁਕੜੇ ਨਾਲ ਖੁਦਕੁਸ਼ੀ ਕਰ ਲਈ। ਦੋਸ਼ੀ ਥਾਪਨ ਨੂੰ ਰਾਤ 12:30 ਵਜੇ ਜੀਟੀ ਹਸਪਤਾਲ ਲਿਜਾਇਆ ਗਿਆ। ਮੁਲਜ਼ਮ ਅਨੁਜ ਥਾਪਨ ਦੀ ਜੀਟੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਿਰਾਸਤ 'ਚ ਹੋਈ ਮੌਤ ਦੀ ਜਾਂਚ ਰਾਜ ਸੀਆਈਡੀ ਨੂੰ ਸੌਂਪੀ ਜਾਵੇਗੀ। ਦੱਸ ਦੇਈਏ ਕਿ ਪੁਲਿਸ ਰਾਤ ਨੂੰ ਆਪਣੇ ਆਪ ਨੂੰ ਢੱਕਣ ਲਈ ਚਾਦਰ ਦਿੰਦੀ ਹੈ। ਅਨੁਜ ਨੇ ਉਸੇ ਦੇ ਟੁਕੜੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਮਾਮਲੇ 'ਚ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ 'ਚ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਥਾਪਨ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਸੀ। ਉਸ ਨੂੰ ਸੋਨੂੰ ਕੁਮਾਰ ਬਿਸ਼ਨੋਈ ਦੇ ਨਾਲ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਕਥਿਤ ਤੌਰ 'ਤੇ ਹਥਿਆਰ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਲਮਾਨ ਖਾਨ ਦੇ ਘਰ ਦੇ ਬਾਹਰ ਕਦੋਂ ਹੋਈ ਗੋਲੀਬਾਰੀ?
ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ ਖਬਰ ਆਈ ਸੀ ਕਿ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ ਹੈ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੋ ਵਿਅਕਤੀ ਬਾਈਕ 'ਤੇ ਆਏ ਅਤੇ ਸਲਮਾਨ ਦੇ ਘਰ ਦੇ ਬਾਹਰ 5 ਰਾਊਂਡ ਫਾਇਰ ਕੀਤੇ ਅਤੇ ਭੱਜ ਗਏ। ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਤਿੰਨ ਵਾਰ ਕੱਪੜੇ ਬਦਲੇ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀਆਂ ਦੇ ਕੋਲ 40 ਗੋਲੀਆਂ ਸਨ।
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੇ ਸੋਸ਼ਲ ਮੀਡੀਆ ਰਾਹੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਮੁਲਜ਼ਮ ਵਿੱਕੀ ਗੁਪਤਾ, ਸਾਗਰ ਪਾਲ ਅਤੇ ਅਨੁਜ ਥਾਪਨ ਨੂੰ 8 ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਅਨੁਜ ਥਾਪਨ ਨੇ ਖੁਦਕੁਸ਼ੀ ਕਰ ਲਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)