ਪੜਚੋਲ ਕਰੋ
Advertisement
ਆਖਰ ਅੜਿੱਕੇ ਆ ਹੀ ਗਿਆ ਮਾਲਿਆ, ਸਾਰਾ ਕਰਜ਼ਾ ਮੋੜਨ ਦਾ ਐਲਾਨ
ਲੰਡਨ: ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਆਪਣੀ ਹਵਾਲਗੀ ਦਾ ਫੈਸਲਾ ਆਉਣ ਤੋਂ 5 ਦਿਨ ਪਹਿਲਾਂ ਹੀ ਭਾਰਤੀ ਬੈਂਕਾਂ ਦਾ ਸਾਰਾ ਕਰਜ਼ਾ ਮੋੜਨ ਦੀ ਹਾਮੀ ਭਰ ਦਿੱਤੀ ਹੈ। ਮਾਲਿਆ ਨੇ ਟਵੀਟ ਜ਼ਰੀਏ ਭਾਰਤੀ ਬੈਂਕਾਂ ਤੇ ਸਰਕਾਰ ਨੂੰ ਉਸ ਦਾ ਪ੍ਰਸਤਾਵ ਮੰਨਣ ਦੀ ਅਪੀਲ ਕੀਤੀ ਹੈ। ਮਾਲਿਆ ਨੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਕਰਜ਼ਾ ਦੇਣਾ ਹੈ। ਉਹ ਲੰਡਨ ਵਿੱਚ ਰਹਿੰਦਾ ਹੈ ਤੇ ਯੂਕੇ ਦੀ ਅਦਾਲਤ 10 ਦਸੰਬਰ ਨੂੰ ਉਸ ਦੀ ਭਾਰਤ ਵੱਲ ਹਵਾਲਗੀ ਲਈ ਫੈਸਲਾ ਸੁਣਾ ਸਕਦੀ ਹੈ।
ਵਿਜੈ ਮਾਲਿਆ ਨੇ ਕਿਹਾ ਹੈ ਕਿ ਹਵਾਲਗੀ ’ਤੇ ਫੈਸਲੇ ਦਾ ਮਾਮਲਾ ਵੱਖਰਾ ਹੈ। ਇਸ ਵਿੱਚ ਤਾਂ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਪਰ ਲੋਕਾਂ ਦੇ ਪੈਸੇ ਦਾ ਭੁਗਤਾਨ ਅਹਿਮ ਗੱਲ ਹੈ ਤੇ ਉਹ 100 ਫੀਸਦੀ ਪੈਸੇ ਮੋੜਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਲੀਡਰ ਤੇ ਮੀਡੀਆ ਉਸ ਦੇ ਡਿਫਲਟਰ ਹੋਣ ਤੇ ਸਰਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਭੱਜਣ ਦੀ ਗੱਲ ’ਤੇ ਜ਼ੋਰ ਦੇ ਰਹੇ ਹਨ ਜੋ ਸਰਾਸਰ ਗ਼ਲਤ ਹੈ। ਉਸ ਨੇ ਇਸ ਵਰਤਾਉ ’ਤੇ ਇਤਰਾਜ਼ ਜ਼ਾਹਰ ਕੀਤਾ।
ਇਸ ਦੇ ਨਾਲ ਹੀ ਮਾਲਿਆ ਨੇ ਦਲੀਲ ਪੇਸ਼ ਕੀਤੀ ਹੈ ਕਿ ਕਿੰਗਫਿਸ਼ਰ ਏਅਰਲਾਈਨ ਦੀ ਹਾਲਤ ਹਵਾਈ ਈਂਧਣ ਮਹਿੰਗਾ ਹੋਣ ਦੀ ਵਜ੍ਹਾ ਕਰਕੇ ਵਿਗੜੀ ਸੀ। ਕੰਪਨੀ ਨੂੰ ਮਹਿੰਗੇ ਤੇਲ ਦੀ ਵਜ੍ਹਾ ਕਰਕੇ ਘਾਟਾ ਪਿਆ ਤੇ ਬੈਂਕਾਂ ਤੋਂ ਲਏ ਕਰਜ਼ੇ ਨਾਲ ਗੁਜ਼ਾਰਾ ਕੀਤਾ। ਉਸ ਨੇ ਬੈਂਕਾਂ ਦਾ ਪੂਰਾ ਮੂਲਧਨ ਮੋੜਨ ਦਾ ਪ੍ਰਸਤਾਵ ਰੱਖਿਆ ਸੀ ਪਰ ਉਸ ਸਮੇਂ ਕਿਸੇ ਲੀਡਰ ਤੇ ਮੀਡੀਆ ਨੇ ਇਸ ਸਬੰਧੀ ਕੋਈ ਪ੍ਰਚਾਰ ਨਹੀਂ ਕੀਤਾ।I see the quick media narrative about my extradition decision. That is separate and will take its own legal course. The most important point is public money and I am offering to pay 100% back. I humbly request the Banks and Government to take it. If payback refused, WHY ?
— Vijay Mallya (@TheVijayMallya) December 5, 2018
ਹੁਣ ਉਸ ਨੇ ਕਿਹਾ ਹੈ ਕਿ ਕਿੰਗਫਿਸ਼ਰ ਤਿੰਨ ਦਹਾਕਿਆਂ ਤਕ ਭਾਰਤ ਦਾ ਸਭ ਤੋਂ ਵੱਡਾ ਐਲਕੋਹਲਿਕ ਬੀਵਰੇਜ ਗਰੁੱਪ ਸੀ ਤੇ ਇਸ ਸਮੇਂ ਦੌਰਾਨ ਉਨ੍ਹਾਂ ਸਰਕਾਰੀ ਖ਼ਜ਼ਾਨੇ ਵਿੱਚ ਹਜ਼ਾਰਾਂ ਕਰੋੜ ਦਾ ਯੋਗਦਾਨ ਦਿੱਤਾ। ਉਸ ਨੇ ਕਿਹਾ ਕਿ ਕਿੰਗਫਿਸ਼ਰ ਏਅਰਲਾਈਨ ਹੱਥੋਂ ਜਾਣ ਦੇ ਬਾਵਜੂਦ ਉਹ ਬੈਂਕਾਂ ਦੇ ਨੁਕਸਾਨ ਦਾ ਹਰਜ਼ਾਨਾ ਭਰਨ ਲਈ ਤਿਆਰ ਹੈ।Politicians and Media are constantly talking loudly about my being a defaulter who has run away with PSU Bank money. All this is false. Why don’t I get fair treatment and the same loud noise about my comprehensive settlement offer before the Karnataka High Court. Sad.
— Vijay Mallya (@TheVijayMallya) December 5, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement