ਬਿਹਾਰ ਦੇ 15 ਜ਼ਿਲ੍ਹਿਆਂ 'ਚ ਰੈੱਡ ਅਲਰਟ, ਪਟਨਾ 'ਚ ਹੜ੍ਹਾਂ ਵਰਗੇ ਹਾਲਾਤ, UP 'ਚ 44 ਮੌਤਾਂ
ਬਿਹਾਰ 'ਚ ਭਾਰੀ ਬਾਰਸ਼ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਰਾਤ ਭਰ ਭਾਰੀ ਬਾਰਸ਼ ਕਾਰਨ ਪਟਨਾ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਹਿਰ ਦੇ ਸਾਰੇ ਇਲਾਕੇ ਡੁੱਬੇ ਹੋਏ ਹਨ। ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਸਿੱਖਿਆ ਮੰਤਰੀ ਕ੍ਰਿਸ਼ਨਨੰਦਨ ਵਰਮਾ ਦੀ ਰਿਹਾਇਸ਼ ਵਿੱਚ ਵੀ ਪਾਣੀ ਭਰ ਗਿਆ। 15 ਜ਼ਿਲ੍ਹਿਆਂ ਵਿੱਚ ਰੈਡ ਅਲਰਟ ਘੋਸ਼ਿਤ ਕੀਤਾ ਗਿਆ ਹੈ। 30 ਸਤੰਬਰ ਤਕ ਸਕੂਲ ਬੰਦ ਰੱਖੇ ਗਏ ਹਨ।
ਪਟਨਾ: ਬਿਹਾਰ 'ਚ ਭਾਰੀ ਬਾਰਸ਼ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਰਾਤ ਭਰ ਭਾਰੀ ਬਾਰਸ਼ ਕਾਰਨ ਪਟਨਾ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਹਿਰ ਦੇ ਸਾਰੇ ਇਲਾਕੇ ਡੁੱਬੇ ਹੋਏ ਹਨ। ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਸਿੱਖਿਆ ਮੰਤਰੀ ਕ੍ਰਿਸ਼ਨਨੰਦਨ ਵਰਮਾ ਦੀ ਰਿਹਾਇਸ਼ ਵਿੱਚ ਵੀ ਪਾਣੀ ਭਰ ਗਿਆ। 15 ਜ਼ਿਲ੍ਹਿਆਂ ਵਿੱਚ ਰੈਡ ਅਲਰਟ ਘੋਸ਼ਿਤ ਕੀਤਾ ਗਿਆ ਹੈ। 30 ਸਤੰਬਰ ਤਕ ਸਕੂਲ ਬੰਦ ਰੱਖੇ ਗਏ ਹਨ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਬਾਰਸ਼ ਨਾਲ ਸਬੰਧਤ ਹਾਦਸਿਆਂ ਵਿੱਚ 44 ਲੋਕਾਂ ਦੀ ਮੌਤ ਹੋ ਗਈ। ਰਾਜਸਥਾਨ ਦੇ 8 ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਰੁਕ-ਰੁਕ ਕੇ ਬਾਰਸ਼ ਜਾਰੀ ਹੈ। ਮੌਸਮ ਵਿਭਾਗ ਨੇ ਸੂਬੇ ਦੇ ਛੇ ਸ਼ਹਿਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਪਟਨਾ ਸਥਿਤ ਨਾਲੰਦਾ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਗੋਡਿਆਂ ਤੋਂ ਵੀ ਜ਼ਿਆਦਾ ਭਰ ਗਿਆ। ਵਾਰਡ ਅਤੇ ਆਈਸੀਯੂ ਤਕ ਵਿੱਚ ਪਾਣੀ ਭਰਿਆ ਹੋਇਆ ਹੈ। ਮਰੀਜ਼ਾਂ ਨੂੰ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਪ੍ਰਬੰਧਾਂ ਦਾ ਕੁਝ ਹਾਲ ਨਹੀਂ। ਸਿਰਫ ਐਮਰਜੈਂਸੀ ਵਿੱਚ ਹੀ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਰਿਹਾ ਹੈ।
#WATCH Bihar: Water-logging in Nalanda Medical College, Patna, following rainfall in the region. pic.twitter.com/njsbqYDKWX
— ANI (@ANI) September 28, 2019
ਇਸ ਦੇ ਨਾਲ ਹੀ ਪਟਨਾ ਜੰਕਸ਼ਨ ਦਾ ਰੇਲਵੇ ਟ੍ਰੈਕ ਵੀ ਪਾਣੀ ਵਿੱਚ ਡੁੱਬ ਗਿਆ ਹੈ। ਪਾਣੀ ਭਰ ਜਾਣ ਕਾਰਨ 12 ਤੋਂ ਵੱਧ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। 6 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਪੰਜ ਰੇਲ ਗੱਡੀਆਂ ਨੂੰ ਡਾਇਵਰਟ ਕਰ ਦਿੱਤਾ ਗਿਆ।
पटना जंक्शन का रेलवे ट्रैक पानी में डूब गया। पानी भरने के चलते 12 से ज्यादा ट्रेनों का परिचालन प्रभावित हुआ है। 6 ट्रेनें रद्द और पांच ट्रेनों का रास्ता बदला गया।