ਪੜਚੋਲ ਕਰੋ
(Source: ECI/ABP News)
ਕੋਰੋਨਾ ਦੇ ਨਾਲ ਹੀ ਹੜ੍ਹਾਂ ਦਾ ਕਹਿਰ, 36 ਲੱਖ ਲੋਕ ਪ੍ਰਭਾਵਿਤ
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੜ੍ਹਾਂ ਨਾਲ ਪ੍ਰਭਾਵਿਤ ਆਸਾਮ 'ਚ ਹੜ੍ਹਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ। ਬਿਹਾਰ 'ਚ ਹੁਣ ਤਕ 10 ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਰਿਪੋਰਟ ਮੁਤਾਬਕ ਆਸਾਮ ਦੇ 27 ਜ਼ਿਲ੍ਹਿਆਂ 'ਚ ਕਰੀਬ 26.38 ਲੱਖ ਲੋਕ ਪ੍ਰਭਾਵਿਤ ਹਨ।
![ਕੋਰੋਨਾ ਦੇ ਨਾਲ ਹੀ ਹੜ੍ਹਾਂ ਦਾ ਕਹਿਰ, 36 ਲੱਖ ਲੋਕ ਪ੍ਰਭਾਵਿਤ floods in asam and bihar 36 lakh people effected ਕੋਰੋਨਾ ਦੇ ਨਾਲ ਹੀ ਹੜ੍ਹਾਂ ਦਾ ਕਹਿਰ, 36 ਲੱਖ ਲੋਕ ਪ੍ਰਭਾਵਿਤ](https://static.abplive.com/wp-content/uploads/sites/5/2018/07/20151002/floods.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਆਸਾਮ ਤੇ ਬਿਹਾਰ 'ਚ ਹੜ੍ਹਾਂ ਨਾਲ ਸਥਿਤੀ ਭਿਆਨਕ ਬਣੀ ਹੋਈ ਹੈ। ਇਸ ਦੇ ਚੱਲਦਿਆਂ ਸ਼ਨੀਵਾਰ ਇੱਕ ਹੋਰ ਮੌਤ ਹੋ ਗਈ। ਦੋਵਾਂ ਸੂਬਿਆਂ 'ਚ ਕਰੀਬ 36 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਮੌਸਮ ਵਿਭਾਗ ਨੇ ਪੂਰਬ-ਉੱਤਰ ਸੂਬਿਆਂ 'ਚ ਆਉਣ ਵਾਲੇ ਦਿਨਾਂ 'ਚ ਵੀ ਬਾਰਸ਼ ਦਾ ਅੰਦਾਜ਼ਾ ਲਾਇਆ ਹੈ। ਇਸ ਕਾਰਨ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੜ੍ਹਾਂ ਨਾਲ ਪ੍ਰਭਾਵਿਤ ਆਸਾਮ 'ਚ ਹੜ੍ਹਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ। ਬਿਹਾਰ 'ਚ ਹੁਣ ਤਕ 10 ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਰਿਪੋਰਟ ਮੁਤਾਬਕ ਆਸਾਮ ਦੇ 27 ਜ਼ਿਲ੍ਹਿਆਂ 'ਚ ਕਰੀਬ 26.38 ਲੱਖ ਲੋਕ ਪ੍ਰਭਾਵਿਤ ਹਨ।
ਅਮਰੀਕਾ 'ਚ ਗਏ ਗੈਰ-ਕਾਨੂੰਨੀ ਭਾਰਤੀਆਂ 'ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ 'ਚ ਡੱਕੇ
ਬਿਹਾਰ ਦੇ ਹੜ੍ਹ ਪ੍ਰਭਾਵਿਤ ਉੱਤਰੀ ਜ਼ਿਲ੍ਹਿਆਂ 'ਚ ਰਾਹਤ ਸਮੱਗਰੀ ਹੈਲੀਕੌਪਟਰ ਦੀ ਮਦਦ ਨਾਲ ਲੋਕਾਂ ਤਕ ਪਹੁੰਚਾਈ ਗਈ ਹੈ। ਇੱਥੇ ਕਰੀਬ 10 ਲੱਖ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹਨ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)