ਰਾਤ ਭਰ ਪੈ ਰਹੇ ਮੀਂਹ ਤੋਂ ਬਾਅਦ ਓਵਰਬ੍ਰਿੱਜ ਡਿੱਗਿਆ

ਮੁੰਬਈ: ਮੁੰਬਈ ਦੇ ਅੰਧੇਰੀ ਸਟੇਸ਼ਨ 'ਤੇ ਅੱਜ ਸਵੇਰੇ ਭਾਰੀ ਬਾਰਸ਼ ਕਾਰਨ ਪੈਦਲ ਚੱਲਣ ਵਾਲਿਆਂ ਲਈ ਬਣੇ ਓਵਰਬ੍ਰਿਜ ਦਾ ਸਲੈਬ ਡਿੱਗ ਗਿਆ ਹੈ। ਇਸ ਘਟਨਾ 'ਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਦਕਿ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਹਾਦਸੇ ਵਿੱਚ ਗੰਭੀਰ ਜ਼ਖ਼ਮੀਆਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਓਵਰਬ੍ਰਿਜ ਟੁੱਟਣ ਕਾਰਨ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ।
https://twitter.com/ANI/status/1013995178296774656ਜ਼ਿਕਰਯੋਗ ਹੈ ਕਿ ਮੁੰਬਈ 'ਚ ਬੀਤੀ ਰਾਤ ਤੋਂ ਹੀ ਭਾਰੀ ਬਾਰਸ਼ ਹੋ ਰਹੀ ਹੈ। ਬਾਰਸ਼ ਦੇ ਚੱਲਦਿਆਂ ਹੀ ਸਵੇਰੇ 7 ਵਜੇ ਦੇ ਕਰੀਬ ਗੋਖਲੇ ਓਵਰਬ੍ਰਿਜ ਦਾ ਇਹ ਸਲੈਬ ਡਿੱਗਿਆ ਹੈ। ਬਾਰਸ਼ ਦੇ ਚੱਲਦਿਆਂ ਰਾਹਤ ਕਾਰਜਾਂ 'ਚ ਵੀ ਦਿੱਕਤ ਆ ਰਹੀ ਹੈ।
ਮੁੰਬਈ 'ਚ ਬ੍ਰਿਜ ਡਿੱਗਣ ਨਾਲ ਵਿਰਾਰ ਤੋਂ ਪੱਛਮੀ ਰੇਲਵੇ ਸੇਵਾਵਾਂ ਪੂਰੀ ਤਰ੍ਹਾਂ ਠੱਪ ਹਨ। ਬਾਰਸ਼ ਕਾਰਨ ਸੈਂਟਰਲ ਰੇਲਵੇ ਸੇਵਾਵਾਂ 'ਚ ਵੀ ਅੱਧੇ ਘੰਟੇ ਦੀ ਦੇਰੀ ਹੋ ਰਹੀ ਹੈ।
https://twitter.com/ANI/status/1013986655395557376ਹਾਦਸੇ ਤੋਂ ਬਾਅਦ ਰੇਲਵੇ ਨੇ ਕਿਹਾ ਕਿ ਫਿਲਹਾਲ ਯਾਤਰੀ ਬਿਨਾ ਟਿਕਟ ਸਫਰ ਕਰ ਸਕਦੇ ਹਨ। ਸਵੇਰ ਦਾ ਸਮਾਂ ਹੋਣ ਕਰਕੇ ਸਟੇਸ਼ਨਾਂ 'ਤੇ ਕਾਫੀ ਭੀੜ ਹੈ, ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨਾਂ 'ਤੇ ਭੀੜ ਨੂੰ ਦੇਖਦਿਆਂ ਮੁੱਖ ਸਟੇਸ਼ਨਾਂ 'ਤੇ ਭੀੜ ਕਾਬੂ ਰੱਖਣ ਲਈ ਅਧਿਕਾਰੀ ਤੈਨਾਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਸਾਲ 29 ਸਤੰਬਰ ਨੂੰ ਮੁੰਬਈ ਦੇ ਪਰੇਲ ਇਲਾਕੇ ਦੇ ਨਾਲ ਲੱਗਦੇ ਐਲਫਿੰਸਟਨ ਬ੍ਰਿਜ 'ਤੇ ਭਾਜੜ ਮੱਚਣ ਨਾਲ 23 ਲੋਕਾਂ ਦੀ ਮੌਤ ਹੋ ਗਈ ਸੀ। ਇਹ ਭਾਜੜ ਇਕ ਮਾਮੂਲੀ ਅਫਵਾਹ ਤੇ ਬਾਰਸ਼ ਦੀ ਵਜ੍ਹਾ ਨਾਲ ਮੱਚੀ ਸੀ।






















