(Source: ECI/ABP News/ABP Majha)
CDS ਬਿਪਿਨ ਰਾਵਤ ਨੇ ਕੀਤਾ ਏਅਰ ਡਿਫੈਂਸ ਕਮਾਂਡ ਦਾ ਐਲਾਨ, ਏਅਰ ਸਪੇਸ ਦੀ ਸੁਰੱਖਿਆ ਹੋਵੇਗਾ ਜ਼ਿੰਮਾ
ਅਸਮਾਨ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਫੌਜ ਨੇ ਏਅਰ ਡਿਫੈਂਸ ਕਮਾਂਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅਸੀਂ ਮੈਰੀਟਾਈਮ ਕਮਾਂਡ ਅਤੇ ਏਅਰ ਡਿਫੈਂਸ ਕਮਾਂਡ ਬਣਾਉਣ ਜਾ ਰਹੇ ਹਾਂ।
ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਕੀਤੇ ਡਰੋਨ ਹਮਲੇ ਦੀ ਸਾਜਿਸ਼ ਦੇ ਖੁਲਾਸੇ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਅਸਮਾਨ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਫੌਜ ਨੇ ਏਅਰ ਡਿਫੈਂਸ ਕਮਾਂਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅਸੀਂ ਮੈਰੀਟਾਈਮ ਕਮਾਂਡ ਅਤੇ ਏਅਰ ਡਿਫੈਂਸ ਕਮਾਂਡ ਬਣਾਉਣ ਜਾ ਰਹੇ ਹਾਂ।
ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਏਅਰ ਡਿਫੈਂਸ ਕਮਾਂਡ ਦੀ ਜ਼ਿੰਮੇਵਾਰੀ ਸਾਡੇ ਹਵਾਈ ਖੇਤਰ ਨੂੰ ਸੁਰੱਖਿਅਤ ਰੱਖਣਾ ਹੋਵੇਗਾ, ਏਅਰ ਡਿਫੈਂਸ ਕਮਾਂਡ ਸਾਰੇ ਜਹਾਜ਼ਾਂ, ਹੈਲੀਕਾਪਟਰਾਂ ਜਾਂ ਡ੍ਰੋਨਾਂ ਦੀ ਨਿਗਰਾਨੀ ਕਰੇਗਾ। ਉਨ੍ਹਾਂ ਕਿਹਾ ਕਿ ਜੰਮੂ ਦੇ ਏਅਰਬੇਸ ‘ਤੇ ਡਰੋਨ ਹਮਲੇ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹੁਣ ਸਾਰੀ ਏਅਰਸਪੇਸ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਇੱਕ ਕਮਾਂਡਰ ਦੀ ਹੋਵੇਗੀ।
ਸੀਡੀਐਸ ਜਨਰਲ ਬਿਪਿਨ ਰਾਵਤ ਨੇ ਅੱਗੇ ਕਿਹਾ ਕਿ ਹਿੰਦ ਮਹਾਂਸਾਗਰ ਵਿਚ ਖ਼ਤਰਾ ਵੱਧ ਰਿਹਾ ਹੈ, ਇਸ ਖ਼ਤਰੇ ਤੋਂ ਨਜਿੱਠਣ ਲਈ ਮੈਰੀਟਾਈਮ ਕਮਾਂਡ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਰੀਟਾਈਮ ਕਮਾਂਡ ਦੀ ਜ਼ਿੰਮੇਦਾਰੀ ਭਾਰਤੀ ਸਾਗਰ ਖੇਤਰਾਂ ਦੀ ਸੁੱਰਖਿਆ ਕਰਨਾ ਹੋਵੇਗੀ।
ਨਾਲ ਹੀ ਉਨ੍ਹਾਂ ਕਿਹਾ ਕਿ ਹਿੰਦ ਮਹਾਂਸਾਗਰ ਵਿਚ ਦੂਜੇ ਦੇਸ਼ਾਂ ਦਾ ਖਤਰਾ ਵਧਣ ਤੋਂ ਪਹਿਲਾਂ ਸਾਨੂੰ ਆਪਣੇ ਸਮੁੰਦਰ ਦੇ ਖੇਤਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਪਏਗਾ, ਸਮੁੰਦਰਾਂ ਦੀ ਸੁਰੱਖਿਆ ਲਈ ਕਈ ਵਿਭਾਗ ਤਾਇਨਾਤ ਹਨ, ਸਟੇਟ ਕੋਸਟ ਗਾਰਡ, ਇੰਡੀਅਨ ਨੇਵੀ ਸਮੇਤ ਕਈ ਏਜੰਸੀਆਂ ਹਨ। ਨਾਲ ਹੀ ਮਛੇਰੇ ਸਾਡੀ ਅੱਖਾਂ ਅਤੇ ਕੰਨ ਵੀ ਹਨ, ਮੈਰੀਟਾਈਮ ਕਮਾਂਡ ਸਾਰੇ ਲੋਕਾਂ ਦੇ ਤਾਲਮੇਲ ਵਿੱਚ ਕੰਮ ਕਰੇਗੀ।
ਫੌਜ ਦੇ ਦੋ ਨਵੇਂ ਮੋਰਚਿਆਂ ਦਾ ਐਲਾਨ
ਇਕੋ ਸਮੇਂ ਦੋ ਮੋਰਚਿਆਂ 'ਤੇ ਜੰਗ ਦੀ ਤਿਆਰੀ ਦੇ ਸਵਾਲ 'ਤੇ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅਸੀਂ ਦੋ ਹੋਰ ਮੋਰਚੇ ਬਣਾਵਾਂਗੇ, ਇੱਕ ਵੈਸਟ ਫਰੰਟ ਅਤੇ ਦੂਸਰਾ ਉੱਤਰ ਮੋਰਚਾ। ਹੁਣ ਉੱਤਰੀ ਫਰੰਟ ਕੋਲ ਕਈ ਜ਼ਿੰਮੇਵਾਰੀਆਂ ਹਨ, ਇਹ ਮੋਰਚਾ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦੀਆਂ ਖਿਲਾਫ ਮੁਹਿੰਮ ਵੀ ਚੱਲਾ ਰਿਹਾ ਹੈ ਅਤੇ ਸਰਹੱਦ 'ਤੇ ਚੀਨ ਅਤੇ ਪਾਕਿਸਤਾਨ ਦੇ ਸਾਹਮਣੇ ਦ੍ਰਿੜਤਾ ਨਾਲ ਖੜਾ ਹੈ, ਇੱਥੇ ਇੱਕ ਹੋਰ ਮੋਰਚਾ ਬਣਾਇਆ ਜਾਵੇਗਾ।
ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਇਸ ਤਰ੍ਹਾਂ ਵੈਸਟ ਫਰੰਟ ਬਣੇਗਾ, ਸਾਨੂੰ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ਠੀਕ ਹੈ, ਪਰ ਇਹ ਹਮੇਸ਼ਾ ਨਹੀਂ ਹੋ ਸਕਦੀ। ਅਸੀਂ ਵੇਖਿਆ ਹੈ ਕਿ ਸਥਿਤੀ ਕਿਵੇਂ ਵਿਗੜਦੀ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਵਲੋਂ ਸਾਰੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਹਨ।
ਏਅਰ ਡਿਫੈਂਸ ਕਮਾਂਡ 15 ਅਗਸਤ ਤੋਂ ਹੋਵੇਗੀ ਸ਼ੁਰੂ
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਅਰ ਡਿਫੈਂਸ ਕਮਾਂਡ 15 ਅਗਸਤ ਤੋਂ ਸ਼ੁਰੂ ਹੋਵੇਗੀ। ਇਹ ਭਾਰਤੀ ਹਵਾਈ ਸੈਨਾ, ਸੈਨਾ ਅਤੇ ਜਲ ਸੈਨਾ ਦੇ ਸਰੋਤਾਂ ਨੂੰ ਕੰਟਰੋਲ ਕਰੇਗਾ। ਇਸ ਦੇ ਨਾਲ ਹੀ ਕਮਾਂਡ 'ਤੇ ਹਵਾਈ ਦੁਸ਼ਮਣਾਂ ਤੋਂ ਫੌਜ ਦੇ ਹਥਿਆਰਾਂ ਅਤੇ ਸਥਾਪਤੀਆਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਹੋਵੇਗੀ। ਕਮਾਂਡ ਦੀ ਅਗਵਾਈ ਭਾਰਤੀ ਹਵਾਈ ਸੈਨਾ ਦੇ ਤਿੰਨ ਸਟਾਰ ਅਧਿਕਾਰੀ ਕਰਨਗੇ।
ਇਹ ਵੀ ਪੜ੍ਹੋ: Tokyo Olympics : ਓਲੰਪਿਕ ਅਥਲੀਟਾਂ ਲਈ ਭਾਰਤੀ ਰੇਲਵੇ ਦਾ ਖਾਸ ਉਪਰਾਲਾ, ਲੋਕਾਂ ਨੂੰ ਉਤਸ਼ਾਹਤ ਕਰਨ ਲਈ ਸਥਾਪਤ ਕੀਤਾ ‘ਸੈਲਫੀ ਪੁਆਇੰਟ’
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904