ਪੜਚੋਲ ਕਰੋ

ਕੋਰੋਨਾ ਨਾਲ ਜੰਗ 'ਚ ਨਿੱਤਰੇ ਬਾਹਰਲੇ ਮੁਲਕ, ਇਨ੍ਹਾਂ ਦੇਸ਼ਾਂ ਨੇ ਭੇਜੇ ਭਾਰਤ ਨੂੰ ਮਦਦ ਦੇ ਗੱਫੇ

ਸਵਿਟਜਰਲੈਂਡ ਤੋਂ 600 ਆਕਸੀਜਨ ਕੰਸੈਂਟ੍ਰੇਸਟਰ, 50 ਵੈਂਟੀਲੇਟਰਸ ਤੇ ਹੋਰ ਮੈਡੀਕਲ ਸਪਲਾਈ ਲੈਕੇ ਇੱਕ ਉਡਾਣ ਅੱਜ ਸਵੇਰੇ ਭਾਰਚ ਪੁੱਜੀ ਹੈ।

International support: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਪੂਰੇ ਜ਼ੋਰਾਂ ਉੱਤੇ ਹੈ। ਰੋਜ਼ਾਨਾ ਚਾਰ ਲੱਖ ਤੋਂ ਵੱਧ ਲਾਗਾਂ ਦਾ ਅੰਕੜਾ ਪੁੱਜ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਦੇ ਹਸਪਤਾਲਾਂ ਵਿੱਚ ਆਕਸੀਜਨ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਬਹੁਤ ਸਾਰੇ Covid-19 ਮਰੀਜ਼ ਆਕਸੀਜਨ ਕਾਰਨ ਮਰ ਰਹੇ ਹਨ ਪਰ ਚੰਗੀ ਗੱਲ ਇਹ ਹੈ ਕਿ ਹੁਣ ਪੂਰੀ ਦੁਨੀਆ ਭਰ ਤੋਂ ਭਾਰਤ ਵਿਚ ਕੋਰੋਨਾ ਵਿਰੁੱਧ ਲੜਾਈ ਲਈ ਸਹਾਇਤਾ ਦਾ ਹੱਥ ਅੱਗੇ ਵਧਾਇਆ ਹੈ। ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਕਈ ਦੇਸ਼ਾਂ ਤੋਂ ਰੋਜ਼ਾਨਾ ਆਕਸੀਜਨ ਦੇਸ਼ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ। ਹੁਣ ਤੱਕ ਆਕਸੀਜਨ ਅਤੇ ਹੋਰ ਸਮੱਗਰੀ ਦੀਆਂ 25 ਉਡਾਣਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀਆਂ ਹਨ।

ਕਿੱਥੋਂ ਆ ਰਹੀ ਮਦਦ

ਨੀਦਰਲੈਂਡਜ਼ ਤੋਂ 449 ਵੈਂਟੀਲੇਟਰਾਂ, 100 ਕੰਸੈਂਟ੍ਰੇਸਟਰ ਤੇ ਹੋਰ ਡਾਕਟਰੀ ਸਾਮਾਨ ਵਾਲੀ ਇੱਕ ਉਡਾਣ ਅੱਜ ਸਵੇਰੇ ਭਾਰਤ ਪਹੁੰਚੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਮੈਡੀਕਲ ਉਪਕਰਣ ਵੀ ਸਮੁੰਦਰੀ ਜਹਾਜ਼ ਰਾਹੀਂ ਭੇਜੇ ਜਾਣਗੇ।

ਸਵਿਟਜਰਲੈਂਡ ਤੋਂ 600 ਆਕਸੀਜਨ ਕੰਸੈਂਟ੍ਰੇਸਟਰ, 50 ਵੈਂਟੀਲੇਟਰਸ ਤੇ ਹੋਰ ਮੈਡੀਕਲ ਸਪਲਾਈ ਲੈਕੇ ਇੱਕ ਉਡਾਣ ਅੱਜ ਸਵੇਰੇ ਭਾਰਚ ਪੁੱਜੀ ਹੈ।

ਇਸ ਤੋਂ ਪਹਿਲਾਂ 4 ਮਈ ਨੂੰ ਇੱਕ ਭਾਰਤੀ ਹਵਾਈ ਫੌਜ ਦੀ ਉਡਾਣ ਯੂਕੇ ਤੋਂ ਆਕਸੀਜਨ ਸਿਲੰਡਰ ਲੈ ਕੇ ਚੇਨਈ ਅੰਤਰਰਾਸ਼ਟਰੀ ਏਅਰਪੋਰਟ ਪੁੱਜੀ ਸੀ।

ਅਮਰੀਕਾ ਤੋਂ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਹਨ। ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਹੁਣ ਤੱਕ ਛੇ ਜਹਾਜ਼ ਮਦਦ ਲਈ ਭਾਰਤ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਆਕਸੀਜਨ, ਆਕਸੀਜਨ ਸਪਲਾਈ, N95 ਮਾਸਕ, ਟੈਸਟ ਕਿੱਟਾਂ ਤੇ ਦਵਾਈਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀ ਬੇਨਤੀ ‘ਤੇ ਅਮਰੀਕੀ ਮਦਦ ਦੀ ਖੇਪ ਇੰਡੀਅਨ ਰੈਡ ਕਰਾਸ ਸੁਸਾਇਟੀ ਨੂੰ ਸੌਂਪ ਦਿੱਤੀ ਗਈ ਹੈ।

ਕਈ ਹੋਰਨਾਂ ਦੇਸ਼ਾਂ ਤੋਂ ਆਈ ਮਦਦ

3 ਮਈ ਤੱਕ ਭਾਰਤ ਨੂੰ 14 ਦੇਸ਼ਾਂ ਤੋਂ ਐਮਰਜੈਂਸੀ ਸਪਲਾਈ ਮਿਲੀ ਹੈ, ਜਿਸ ਵਿੱਚ ਯੂਕੇ, ਮਾਰੀਸ਼ਸ, ਸਿੰਗਾਪੁਰ, ਰੂਸ, ਯੂਏਈ, ਆਇਰਲੈਂਡ, ਰੋਮਾਨੀਆ, ਥਾਈਲੈਂਡ, ਅਮਰੀਕਾ, ਜਰਮਨੀ, ਉਜ਼ਬੇਕਿਸਤਾਨ, ਫਰਾਂਸ, ਇਟਲੀ ਤੇ ਬੈਲਜੀਅਮ ਸ਼ਾਮਲ ਹਨ। ਸਿਹਤ ਮੰਤਰਾਲੇ ਦੇ ਲਵ ਅਗਰਵਾਲ ਦਾ ਕਹਿਣਾ ਹੈ ਕਿ ਅਸੀਂ ਇਸ ਵੇਲੇ ਸਾਰੀਆਂ ਸਪਲਾਈ ਲੈ ਰਹੇ ਹਾਂ, ਜਲਦੀ ਹੀ ਭਾਰਤ ਵਿਚ ਇਨ੍ਹਾਂ ਦੀ ਵੰਡ ਸ਼ੁਰੂ ਹੋ ਜਾਵੇਗੀ।

ਵਿਦੇਸ਼ ਤੋਂ ਕੀ-ਕੀ ਆਇਆ

• ਆਕਸੀਜਨ ਕੰਸਟ੍ਰੇਟਰ- 1,676
• ਵੈਂਟੀਲੇਟਰ-  965
• ਆਕਸੀਜਨ ਸਿਲੰਡਰ- 1,799
•  ਆਕਸੀਜਨ ਸਿਲੰਡਰ ਐਡਾਪਟਰ- 20
•  ਆਕਸੀਜਨ ਜੇਨਰੇਟਿੰਗ ਪਲਾਂਟ-1
•  ਆਕਸੀਜਨ ਥੈਰੇਪੀ ਡਿਵਾਇਸ-20
• ਬੈਡਸਾਇਡ ਮਾਨਿਟਰ-150
• BiPAPs, ਕਵਰਆਲ, ਗੋਗਲ ਅਤੇ ਮਾਸਕ - 480
• ਪਲੱਸ ਆਕਸੀਮੀਟਰ - 210
• ਰੇਪਿਡ ਡਾਇਗਨੋਸਟਿਕ ਕਿੱਟ - 8,84,000
• N-95 ਫੇਸ ਮਾਸਕ - 9,28,800
• ਰੇਮਡੇਸਿਵਰ- 1,36,000
• ਇਲੈਕਟ੍ਰਿਕ ਸਿਰਿੰਜ ਪੰਪ - 200
• AFNOR/BS ਫੈਲਕਸਿਬਲ ਟਿਊਬ- 28
• ਐਂਟੀ ਬੈਕਟੀਰੀਅਲ ਫਿਲਟਰ - 500
• ਮਸ਼ੀਨ ਫਿਲਟਰ ਅਤੇ ਪੇਸ਼ੇਂਟ ਸਰਕਿਟ- 1000

ਹੁਣ ਤੱਕ ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ ਵਿੱਚ 16,48,76,248 ਕਰੋੜ ਖੁਰਾਕ ਦਿੱਤੀ ਜਾ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਵੀਰਵਾਰ ਦੀ ਰਾਤ 8 ਵਜੇ ਤੱਕ, 18-44 ਸਾਲ ਦੀ ਉਮਰ ਸਮੂਹ ਵਿੱਚ 2.62 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

ਟਾਪ ਹੈਡਲਾਈਨ

Milk Supply Strike: ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਕਰਨਾ ਪਏਗਾ ਸਾਹਮਣਾ, ਜਾਣੋ 3 ਦਿਨਾਂ ਤੱਕ ਸਪਲਾਈ ਕਿਉਂ ਨਹੀਂ ਹੋਏਗੀ? ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ...
ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਕਰਨਾ ਪਏਗਾ ਸਾਹਮਣਾ, ਜਾਣੋ 3 ਦਿਨਾਂ ਤੱਕ ਸਪਲਾਈ ਕਿਉਂ ਨਹੀਂ ਹੋਏਗੀ? ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ...
UP MLC Election 2026 'ਚ BJP ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ
UP MLC Election 2026 'ਚ BJP ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
IPS Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 3 ਸੀਨੀਅਰ IPS ਅਫਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 3 ਸੀਨੀਅਰ IPS ਅਫਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
Embed widget