ਹੁਣ ਮੈਂ ਕੀ ਕਰਾਂ....! ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਕਰਕੇ ਫੁੱਟ-ਫੁੱਟ ਕੇ ਰੋਇਆ ਭਾਜਪਾ ਦਾ ਸਾਬਕਾ ਵਿਧਾਇਕ, ਦੇਖੋ ਵੀਡੀਓ
ਪਰਮਾਰ ਨੇ ਕਿਹਾ, 'ਮੈਂ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਮੇਰੇ ਨਾਂਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੈਂ ਬੇਵੱਸ ਮਹਿਸੂਸ ਕਰਦਾ ਹਾਂ। ਇਹ ਸੁਣ ਕੇ ਇੰਟਰਵਿਊ ਲੈਣ ਵਾਲਾ ਕਹਿੰਦਾ ਹੈ, ਨੇਤਾ ਜੀ, ਹੌਂਸਲਾ ਰੱਖੋ।
Haryana Election: ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਭਾਜਪਾ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਪਾਰਟੀ ਆਗੂਆਂ ਵਿੱਚ ਨਾਰਾਜ਼ਗੀ ਹੈ। ਬੀਜੇਪੀ ਦੇ ਇੱਕ ਸਾਬਕਾ ਵਿਧਾਇਕ ਨੇ ਸ਼ੁੱਕਰਵਾਰ ਨੂੰ ਇੰਟਰਵਿਊ ਦੌਰਾਨ ਇਸ ਵਾਰ ਟਿਕਟ ਨਾ ਮਿਲਣ ਕਾਰਨ ਰੋਣਾ ਸ਼ੁਰੂ ਕਰ ਦਿੱਤਾ।
ਸੋਸ਼ਲ ਮੀਡੀਆ 'ਤੇ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਰੋਂਦੇ ਹੋਏ ਨਜ਼ਰ ਆ ਰਹੇ ਹਨ। ਇੰਟਰਵਿਊ ਦੌਰਾਨ ਸ਼ਸ਼ੀ ਰੰਜਨ ਪਰਮਾਰ ਨੂੰ ਪੁੱਛਿਆ ਗਿਆ ਕਿ ਹਰਿਆਣਾ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਉਮੀਦਵਾਰ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਕਿਉਂ ਨਹੀਂ ਹੈ। ਇਸ 'ਤੇ ਉਹ ਕਹਿੰਦੇ ਹਨ, 'ਮੈਂ ਸੋਚਿਆ ਸੀ ਕਿ ਮੇਰਾ ਨਾਂ ਲਿਸਟ 'ਚ ਹੋਵੇਗਾ।' ਇਹ ਕਹਿੰਦੇ ਹੀ ਉਹ ਰੋਣ ਲੱਗ ਜਾਂਦਾ ਹੈ।
Shashi Ranjan Parmar, former BJP candidate from Tosham, broke down in tears after losing his ticket to Shruti Choudhry, Has called a meeting with his supporters on September 6 at Bhiwani. may contest as independent #HaryanaElections2024 #BJP #Tosham #ShashiRanjan #ShrutiChoudhry pic.twitter.com/VgQimmX4Of
— Sushil Manav (@sushilmanav) September 5, 2024
ਇੰਟਰਵਿਊ ਲੈ ਰਿਹਾ ਪੱਤਰਕਾਰ ਸ਼ਸ਼ੀ ਰੰਜਨ ਪਰਮਾਰ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਪਾਰਟੀ ਉਨ੍ਹਾਂ ਦੀ ਯੋਗਤਾ ਨੂੰ ਵੇਖੇਗੀ ਅਤੇ ਉਨ੍ਹਾਂ ਦੇ ਹਲਕੇ ਬਾਰੇ ਵਿਚਾਰ ਕੀਤਾ ਜਾਵੇਗਾ ਪਰ ਸਾਬਕਾ ਵਿਧਾਇਕ ਰੋਂਦਾ ਰਿਹਾ।
ਇਹ ਜਾਣਿਆ ਜਾਂਦਾ ਹੈ ਕਿ ਪਰਮਾਰ ਸੂਬੇ ਦੇ ਭਿਵਾਨੀ ਅਤੇ ਤੋਸ਼ਾਮ ਤੋਂ ਭਾਜਪਾ ਦੀ ਉਮੀਦਵਾਰੀ ਲਈ ਆਪਣਾ ਦਾਅਵਾ ਪੇਸ਼ ਕਰ ਰਹੇ ਸਨ। ਪਰਮਾਰ ਨੇ ਕਿਹਾ, 'ਮੈਂ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਮੇਰੇ ਨਾਂਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੈਂ ਬੇਵੱਸ ਮਹਿਸੂਸ ਕਰਦਾ ਹਾਂ। ਇਹ ਸੁਣ ਕੇ ਇੰਟਰਵਿਊ ਲੈਣ ਵਾਲਾ ਕਹਿੰਦਾ ਹੈ, ਨੇਤਾ ਜੀ, ਹੌਂਸਲਾ ਰੱਖੋ।
ਸ਼ਸ਼ੀ ਰੰਜਨ ਪਰਮਾਰ ਨੇ ਕਿਹਾ, 'ਇਹ ਮੈਨੂੰ ਕੀ ਹੋ ਰਿਹਾ ਹੈ? ਆਖ਼ਰ ਕਿਸ ਤਰ੍ਹਾਂ ਦਾ ਵਿਹਾਰ ਹੋਇਆ ਹੈ? ਮੈਂ ਇਸ ਗੱਲ ਤੋਂ ਬਹੁਤ ਦੁਖੀ ਹਾਂ। ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਹਨ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।