ਪੜਚੋਲ ਕਰੋ
ਚਾਰ ਮੰਜ਼ਲਾ ਇਮਾਰਤ ਡਿੱਗੀ, 40-50 ਲੋਕ ਫਸੇ ਹੋਣ ਦਾ ਖਦਸ਼ਾ
ਮੁੰਬਈ ਦੇ ਡੋਂਗਰੀ ਇਲਾਕੇ ‘ਚ ਚਾਰ ਮੰਜ਼ਲਾ ਇਮਾਰਤ ਡਿੱਗ ਗਈ ਹੈ ਜਿਸ ‘ਚ ਕਰੀਬ 50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਰਾਹਤ ਲਈ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।

ਮੁੰਬਈ: ਇੱਥੇ ਦੇ ਡੋਂਗਰੀ ਇਲਾਕੇ ‘ਚ ਚਾਰ ਮੰਜ਼ਲਾ ਇਮਾਰਤ ਡਿੱਗ ਗਈ ਹੈ ਜਿਸ ‘ਚ ਕਰੀਬ 50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਰਾਹਤ ਲਈ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸਲੈਬ ਡਿੱਗਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਅਜਿਹਾ ਲੱਗਿਆ ਜਿਵੇਂ ਬਿਲਡਿੰਗ ‘ਚ ਧਮਾਕਾ ਹੋਇਆ ਹੈ। Mumbai: Four-storey Kesarbai building has collapsed in Dongri. More than 40 people are feared trapped. pic.twitter.com/dZNdF2xQg0
— ANI (@ANI) 16 July 2019ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਾਰ ਮੰਜ਼ਲਾ ਇਮਾਰਤ ਸੰਘਣੀ ਥਾਂ ‘ਤੇ ਹੈ ਜਿੱਥੇ ਅਸਾਨੀ ਨਾਲ ਪਹੁੰਚਣਾ ਮੁਸ਼ਕਲ ਹੈ। ਬੀਐਮਸੀ ਅਧਿਕਾਰੀਆਂ ਦਾ ਕਹਿਣਾ ਹੈ ਅਜੇ ਪੁਖ਼ਤਾ ਤੌਰ ‘ਤੇ ਮਲਬੇ ‘ਚ ਫਸੇ ਲੋਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ‘ਚ 40-50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਅਜੇ ਮਲਬੇ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਨੂੰ ਪਹਿਲ ਦਿੱਤੀ ਗਈ ਹੈ। ਬਿਲਡਿੰਗ ਕਿਸ ਕਾਰਨ ਕਰਕੇ ਡਿੱਗੀ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















