ਪੜਚੋਲ ਕਰੋ

ਆ ਰਹੀ ਹੈ ਕੋਰੋਨਾ ਦੀ ਚੌਥੀ ਲਹਿਰ! 7 ਸੂਬਿਆਂ 'ਚ ਫੈਲਿਆ ਨਵਾਂ ਵੇਰੀਐਂਟ, ਜਾਣੋ ਕੀ ਹਨ ਇਸ ਦੇ ਲੱਛਣ

COVID-19 4th wave: ਕੋਰੋਨਾ ਵਾਇਰਸ ਨੇ ਪਿਛਲੇ ਕੁਝ ਸਮੇਂ ਤੋਂ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਸ ਦੇ ਨਵੇਂ ਰੂਪਾਂ ਦਾ ਆਉਣਾ ਅਗਲੀ ਲਹਿਰ ਦੀ ਸੰਭਾਵਨਾ ਨੂੰ ਵਧਾਉਂਦਾ ਹੈ।

fourth wave of Corona is coming! New variant spread across 7 states, find out what its features are

ਨਵੀਂ ਦਿੱਲੀ: ਦੁਨੀਆ 'ਚ ਕੋਰੋਨਾ ਦੀ ਤੀਜੀ ਲਹਿਰ ਦੇ ਮਾਮਲੇ ਘੱਟ ਰਹੇ ਹਨ ਕਿ ਇਸ ਦੌਰਾਨ ਕੋਵਿਡ-19 ਦੇ ਨਵੇਂ ਮਾਮਲੇ ਫਿਰ ਤੋਂ ਵਧਣ ਲੱਗੇਨ। ਜਿਵੇਂ-ਜਿਵੇਂ ਕੋਰੋਨਾ ਦੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ, ਇਹ ਮੰਨਿਆ ਜਾ ਰਿਹਾ ਸੀ ਕਿ ਕੋਰੋਨਾ ਮਹਾਂਮਾਰੀ ਖ਼ਤਮ ਹੋ ਗਈ। ਪਰ ਹਾਲ ਹੀ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਕੋਰੋਨਾ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ, ਜੋ ਚੌਥੀ ਲਹਿਰ (COVID-19 4th wave) ਦਾ ਕਾਰਨ ਬਣ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਇਸ ਰੀਕੌਂਬੀਨੈਂਟ ਵੇਰੀਐਂਟ ਬਾਰੇ ਕਿਹਾ ਕਿ ਇਹ ਸਥਿਤੀ ਓਮੀਕਰੋਨ ਅਤੇ ਡੈਲਟਾ ਦੋਵਾਂ ਦੇ ਤੇਜ਼ੀ ਨਾਲ ਫੈਲਣ ਕਾਰਨ ਆਈ ਹੈ। ਕੋਵਿਡ-19 ਦੇ ਇਸ ਨਵੇਂ ਵੇਰੀਐਂਟ ਦਾ ਨਾਂ ਡੈਲਟਾਕ੍ਰੋਨ (Deltacron) ਹੈ, ਜਿਸ ਨੂੰ ਓਮੀਕ੍ਰੋਨ ਅਤੇ ਡੈਲਟਾ ਦੇ ਮਿਲਣ ਕਰਕੇ ਤਿਆਰ ਹੋਇਆ ਹੈ। ਰਿਪੋਰਟ ਮੁਤਾਬਕ, ਭਾਰਤ ਵਿੱਚ ਇਸ ਰੂਪ ਦੀ ਪਛਾਣ ਕੀਤੀ ਗਈ ਹੈ ਅਤੇ 7 ਸੂਬਿਆਂ ਵਿੱਚ ਪਾਏ ਗਏ ਮਰੀਜ਼ਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਸੂਬਿਆਂ ਵਿੱਚ ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਪੱਛਮੀ ਬੰਗਾਲ, ਤੇਲੰਗਾਨਾ ਅਤੇ ਦਿੱਲੀ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਇਹ ਨਵਾਂ ਵੇਰੀਐਂਟ ਡੈਲਟਾਕ੍ਰੋਨ ਕਿੰਨਾ ਖ਼ਤਰਨਾਕ ਹੈ ਅਤੇ ਇਸਦੇ ਲੱਛਣ ਕੀ ਹਨ।

ਇਸ ਤਰ੍ਹਾਂ ਹੋਈ ਡੈਲਟਾਕ੍ਰੋਨ ਦੀ ਪਛਾਣ

ਡੈਲਟਾਕ੍ਰੋਨ ਰੀਕੌਂਬੀਨੈਂਟ ਵੇਰੀਐਂਟ ਓਮੀਕ੍ਰੋਨ ਅਤੇ ਡੈਲਟਾ ਵੇਰੀਐਂਟਸ ਦਾ ਸੁਮੇਲ ਹੈ। ਡੇਲਟਾਕ੍ਰੋਨ ਦੀ ਪਛਾਣ ਫਰਵਰੀ 2022 ਵਿੱਚ ਹੋਈ ਸੀ। ਦਰਅਸਲ, ਪੈਰਿਸ ਵਿਚ ਇੰਸਟੀਚਿਊਟ ਪਾਸਚਰ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦਾ ਇੱਕ ਨਵਾਂ ਵੇਰੀਐਂਟ ਦੇਖਿਆ ਸੀ, ਜੋ ਪਿਛਲੇ ਵੇਰੀਐਂਟ ਤੋਂ ਬਿਲਕੁਲ ਵੱਖਰਾ ਸੀ।

ਡੈਲਟਾਕ੍ਰੋਨ ਦਾ ਨਮੂਨਾ ਉੱਤਰੀ ਫਰਾਂਸ ਦੇ ਇੱਕ ਬਜ਼ੁਰਗ ਵਿਅਕਤੀ ਤੋਂ ਆਇਆ। ਸੈਂਪਲ ਚੈੱਕ ਕਰਨ 'ਤੇ ਵੇਰੀਐਂਟ ਕਾਫੀ ਵੱਖਰਾ ਨਜ਼ਰ ਆਇਆ। ਇਸ ਵੇਰੀਐਂਟ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦੇ ਜ਼ਿਆਦਾਤਰ ਜੈਨੇਟਿਕਸ ਡੈਲਟਾ ਵੇਰੀਐਂਟ ਨਾਲ ਮਿਲਦੇ-ਜੁਲਦੇ ਸੀ, ਜੋ ਕਿ ਪਿਛਲੇ ਸਾਲ ਦੇ ਅੰਤ ਤੱਕ ਦੁਨੀਆ ਭਰ ਵਿੱਚ ਪ੍ਰਮੁੱਖ ਰੂਪ ਸੀ। ਪਰ ਇਸ ਵੇਰੀਐਂਟ ਦਾ ਉਹ ਹਿੱਸਾ ਜੋ ਵਾਇਰਸ ਦੇ ਸਪਾਈਕ ਪ੍ਰੋਟੀਨ ਨੂੰ ਏਨਕੋਡ ਕਰਦਾ ਹੈ ਅਤੇ ਜਿਸਦੀ ਵਰਤੋਂ ਇਹ ਸੈੱਲਾਂ ਦੇ ਅੰਦਰ ਜਾਣ ਲਈ ਕਰਦਾ ਹੈ, ਓਮਿਕਰੋਨ ਤੋਂ ਆਇਆ ਹੈ।

Institut Pasteur ਦੇ ਵਿਗਿਆਨੀਆਂ ਨੇ ਕਿਹਾ, ਯੂਕੇ ਅਤੇ ਯੂਐਸ ਵਿੱਚ ਰਿਪੋਰਟ ਕੀਤੇ ਗਏ ਡੈਲਟਾਕ੍ਰੋਨ ਵੇਰੀਐਂਟ ਵਿੱਚ ਕੁਝ ਅੰਤਰ ਹੈ। ਇਸ ਲਈ ਇਹ ਕਈ ਰੂਪ ਵੀ ਲੈ ਸਕਦਾ ਹੈ।

DeltaCron ਦੇ ਮੁੱਖ ਲੱਛਣ

ਜੇਕਰ ਕੋਈ ਵਿਅਕਤੀ ਡੈਲਟਾ ਨਾਲ ਸੰਕਰਮਿਤ ਹੈ, ਤਾਂ ਸੰਕਰਮਿਤ ਵਿਅਕਤੀ ਕੁਝ ਹਲਕੇ ਅਤੇ ਕੁਝ ਗੰਭੀਰ ਲੱਛਣ ਮਹਿਸੂਸ ਕਰ ਸਕਦਾ ਹੈ।

ਸਿਰਦਰਦ, ਤੇਜ਼ ਬੁਖਾਰ, ਪਸੀਨਾ ਆਉਣਾ, ਠੰਢ ਲੱਗਣਾ, ਗਲੇ ਵਿੱਚ ਖਰਾਸ਼, ਲਗਾਤਾਰ ਖੰਘ, ਥਕਾਵਟ, ਊਰਜਾ ਦੀ ਕਮੀ, ਸਰੀਰ ਵਿੱਚ ਦਰਦ ਓਮੀਕ੍ਰੋਨ BA.2 ਰੂਪ ਦੇ ਲੱਛਣ ਹਨ।

Omicron BA.2 ਦੇ ਹੋਰ ਲੱਛਣ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਸਿਰ ਦਰਦ, ਥਕਾਵਟ ਅਤੇ ਦਿਲ ਦੀ ਧੜਕਣ ਵਧਣਾ ਹਨ।

ਡੇਲਟਾਕ੍ਰੋਨ 'ਤੇ ਕੀਤੇ ਗਏ ਅਧਿਐਨ ਮੁਤਾਬਕ ਇਸ ਵੇਰੀਐਂਟ ਦੇ ਦੋ ਮੁੱਖ ਲੱਛਣ ਚੱਕਰ ਆਉਣੇ ਅਤੇ ਥਕਾਵਟ ਹਨ, ਜੋ ਲਾਗ ਦੇ 2-3 ਦਿਨਾਂ ਦੇ ਅੰਦਰ ਮਹਿਸੂਸ ਹੋਣ ਲੱਗਦੇ ਹਨ।

ਕੁਝ ਰਿਪੋਰਟਾਂ ਦੱਸਦੀਆਂ ਹਨ ਕਿ ਡੈਲਟਾਕ੍ਰੋਨ ਨੱਕ ਨਾਲੋਂ ਪੇਟ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਪੇਟ 'ਤੇ ਇਸ ਦੇ ਪ੍ਰਭਾਵ ਕਾਰਨ, ਮਰੀਜ਼ ਨੂੰ ਮਤਲੀ, ਦਸਤ, ਉਲਟੀਆਂ, ਪੇਟ ਦਰਦ, ਜਲਨ, ਫੁੱਲਣਾ ਅਤੇ ਪਾਚਨ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ।

ਇਹ ਵੀ ਪੜ੍ਹੋ: Russia-Ukraine War: ਪਿਛਲੇ ਹਫ਼ਤੇ ਯੂਕਰੇਨ ਦੇ ਥੀਏਟਰ 'ਤੇ ਰੂਸੀ ਹਮਲੇ 'ਚ ਮਾਰੇ ਗਏ ਸੀ 300 ਲੋਕ: ਰਿਪੋਰਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼
Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ
Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ
ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?
ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
Embed widget