ਕੋਰੋਨਾ ਵਾਇਰਸ ਦੌਰਾਨ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਕਰੋ ਡਿਸਇਨਫੈਕਟ
ਸਾਬਣ ਤੇ ਪਾਣੀ ਨਾਲ ਫਲਾਂ ਤੇ ਸਬਜ਼ੀਆਂ ਸਮੇਤ ਕਈ ਚੀਜ਼ਾਂ ਨੂੰ ਧੋਇਆ ਜਾ ਰਿਹਾ ਕਿ ਵਾਇਰਸ ਤੋਂ ਬਚ ਸਕਾਂਗੇ। ਪਰ ਕੀ ਸਚਮੁੱਚ ਸਾਬਣ ਨਾਲ ਫਲ ਤੇ ਸਬਜ਼ੀਆਂ ਧੋਣਾ ਲਾਭਦਾਇਕ ਹੈ?
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਰੋਜ਼ਾਨਾ ਵਧ ਰਹੇ ਮਾਮਲਿਆਂ ਦਰਮਿਆਨ ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਇਸ ਖਤਰਨਾਕ ਵਾਇਰਸ ਤੋਂ ਬਚਿਆ ਜਾਵੇ। ਅਜਿਹੇ 'ਚ ਕਈ ਲੋਕਾਂ ਦਾ ਮੰਨਣਾ ਹੈ ਕਿ ਚੀਜ਼ਾਂ ਨੂੰ ਕਈ ਘੰਟੇ ਧੁੱਪ 'ਚ ਰੱਖਣ ਨਾਲ ਵਾਇਰਸ ਖਤਮ ਹੋ ਜਾਵੇਗਾ।
ਸਾਬਣ ਤੇ ਪਾਣੀ ਨਾਲ ਫਲਾਂ ਤੇ ਸਬਜ਼ੀਆਂ ਸਮੇਤ ਕਈ ਚੀਜ਼ਾਂ ਨੂੰ ਧੋਇਆ ਜਾ ਰਿਹਾ ਕਿ ਵਾਇਰਸ ਤੋਂ ਬਚ ਸਕਾਂਗੇ। ਪਰ ਕੀ ਸਚਮੁੱਚ ਸਾਬਣ ਨਾਲ ਫਲ ਤੇ ਸਬਜ਼ੀਆਂ ਧੋਣਾ ਲਾਭਦਾਇਕ ਹੈ?
ਸਬਜ਼ੀਆਂ ਤੇ ਫਲਾਂ ਨੂੰ ਸਾਬਣ ਨਾਲ ਨਾ ਧੋਵੋ:
ਸਭ ਤੋਂ ਪਹਿਲੀ ਗੱਲ ਫਲਾਂ ਅਤੇ ਸਬਜ਼ੀਆਂ ਨੂੰ ਸਾਬਣ ਨਾਲ ਨਾ ਧੋਵੋ। ਹਰ ਤਰ੍ਹਾਂ ਦੇ ਸਾਬਣ 'ਚ ਫਾਰਮਲਾਡੇਹਾਈਡ ਹੁੰਦਾ ਹੈ, ਜਿਸ ਦੇ ਇਸਤੇਮਾਲ ਨਾਲ ਪੇਟ ਖਰਾਬ ਹੋ ਸਕਦਾ ਹੈ।
ਫਲ ਤੇ ਸਬਜ਼ੀਆਂ ਡਿਸਇਨਫੈਕਟ ਕਰਨ ਦਾ ਸਹੀ ਤਰੀਕਾ:
ਸੀਡੀਸੀ ਗਾਈਡਲਾਈਨਜ਼
ਇਕ ਚੌਥਾਈ ਸਿਰਕਾ ਤੇ ਤਿੰਨ ਚੌਥਾਈ ਪਾਣੀ ਮਿਲਾ ਕੇ ਘਰ 'ਚ ਹੀ ਇਕ ਸਿੰਪਲ ਸਾਲਿਊਸ਼ਨ ਬਣਾ ਸਕਦੇ ਹੋ। ਇਸ ਨੂੰ ਫਲਾਂ ਅਤੇ ਸਬਜ਼ੀਆਂ 'ਤੇ ਸਪ੍ਰੇਅ ਕਰਕੇ ਪਾਣੀ ਨਾਲ ਸਾਫ ਕੀਤਾ ਜਾ ਸਕਦਾ ਹੈ। ਦੋ ਵੱਡੇ ਚਮਚ ਨਮਕ, ਅੱਧਾ ਕੱਪ ਸਿਰਕਾ ਅਤੇ ਦੋ ਲੀਟਰ ਪਾਣੀ ਵੀ ਮਿਲਾ ਕੇ ਸਾਲਿਊਸ਼ਨ ਤਿਆਰ ਕਰ ਸਕਦੇ ਹੋ। ਸਬਜ਼ੀਆਂ ਤੇ ਫਲਾਂ ਨੂੰ ਪਾਣੀ ਨਾਲ ਧੋਣ ਤੋਂ ਪਹਿਲਾਂ ਪੰਜ ਮਿੰਟ ਇਸ ਘੋਲ 'ਚ ਭਿਉਂ ਦੇਵੋ।
WHO ਗਾਈਡਲਾਈਨਜ਼:
ਖਾਣ ਦੀਆਂ ਚੀਜ਼ਾਂ ਚੰਗੀ ਤਰ੍ਹਾਂ ਪਕਾਓ, ਸੁਰੱਖਿਅਤ ਤਾਪਮਾਨ 'ਤੇ ਰੱਖੋ ਤੇ ਪਕਾਉਣ ਲਈ ਸਾਫ ਪਾਣੀ ਤੇ ਰਾਅ-ਮਟੀਰੀਅਲ ਦੀ ਵਰਤੋਂ ਕਰੋ।
FSSAI ਦਆਂ ਸਿਫਾਰਸ਼ਾਂ:
FSSAI ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੁਸੀਂ ਨਲਕੇ ਤੋਂ ਫ਼ਲ ਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਸਕਦੇ ਹੋ। ਜ਼ਿਆਦਾ ਸਾਵਧਾਨ ਰਹਿਣ ਲਈ ਤੁਸੀਂ ਗਰਮ ਪਾਣੀ 'ਚ 50 ਪੀਪੀਐਮ ਕਲੋਰੀਨ ਦੀ ਇਕ ਬੂੰਦ ਪਾਕੇ ਸਬਜ਼ੀਆਂ ਡੁਬੋ ਕੇ ਸਾਫ ਕਰ ਸਕਦੇ ਹੋ।
FDA ਗਾਈਡਲਾਈਨਜ਼:
ਆਪਣੇ ਹੱਥਾਂ ਨਾਲ ਰਗੜ ਕੇ ਸਾਫ ਕਰੋ। ਕਿਸੇ ਵੀ ਪ੍ਰੋਡਕਟ ਨੂੰ ਧੋਣ ਲਈ ਸਾਬਣ ਦੇ ਪਾਣੀ ਦਾ ਇਸਤੇਮਾਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਲੂ, ਕੱਕੜੀ ਅਤੇ ਖਰਬੂ਼ਜ਼ੇ ਜਿਹੇ ਹਾਰਡਕਵਰ ਸਬਜ਼ੀਆਂ ਨੂੰ ਸਾਫ ਕਰਨ ਲਈ ਇਕ ਕਲੀਨ ਬਰੱਸ਼ ਦੀ ਵਰਤੋਂ ਕਰ ਸਕਦੇ ਹੋ।
ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟਿਆਂ 'ਚ ਆਏ ਹੁਣ ਤਕ ਸਭ ਤੋਂ ਵੱਧ ਕੇਸ, ਮੌਤਾਂ ਦਾ ਅੰਕੜਾ ਵੀ ਵਧਿਆ
ਇਹ ਵੀ ਧਿਆਨ ਰੱਖੋ ਕਿ ਫਲ ਤੇ ਸਬਜ਼ੀਆਂ ਲਿਆਉਣ ਲਈ ਧੋਕੇ ਇਸਤੇਮਾਲ ਹੋ ਸਕਣ ਵਾਲਾ ਬੈਗ ਰੱਖੋ ਤਾਂ ਕਿ ਇਸ ਨੂੰ ਧੋਤਾ ਜਾ ਸਕੇ। ਬਜ਼ਾਰ 'ਚ ਵਾਰ-ਵਾਰ ਜਾਣ ਤੋਂ ਗੁਰੇਜ਼ ਕਰੋ।
ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2020 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )