(Source: ECI/ABP News/ABP Majha)
ਗਾਂਧੀ ਪਰਿਵਾਰ ਦਾ ਵਾਰਸ ਰੇਹਾਨ ਰਾਬਰਟ ਵਾਡਰਾ ਫ਼ੋਟੋਗ੍ਰਾਫ਼ੀ ਦਾ ਸ਼ੌਕੀਨ, ਜਾਣੋ ਦਿਲਚਸਪ ਗੱਲਾਂ
ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਦੇ ਬੇਟੇ ਰੇਹਾਨ ਰਾਬਰਟ ਵਾਡਰਾ ਨੇ ਰਾਜਧਾਨੀ ਦਿੱਲੀ ਵਿਚ ਆਪਣੀ ਫੋਟੋਗ੍ਰਾਫੀ 'ਤੇ ਆਪਣੀਆਂ ਖਿੱਚੀਆਂ ਫੋਟੋਆਂ ਦੀ ਪਹਿਲੀ ਪ੍ਰਦਰਸ਼ਨੀ ਲਗਾਈ ਹੈ।
ਨਵੀਂ ਦਿੱਲੀ: ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਦੇ ਬੇਟੇ ਰੇਹਾਨ ਰਾਬਰਟ ਵਾਡਰਾਨੇ ਰਾਜਧਾਨੀ ਦਿੱਲੀ ਵਿਚ ਆਪਣੀ ਫੋਟੋਗ੍ਰਾਫੀ 'ਤੇ ਆਪਣੀਆਂ ਖਿੱਚੀਆਂ ਫੋਟੋਆਂ ਦੀ ਪਹਿਲੀ ਪ੍ਰਦਰਸ਼ਨੀ ਲਗਾਈ ਹੈ। ਇਸ ਦੇ ਨਾਲ ਹੀ, ਰੇਹਾਨ ਨੇ ਆਪਣੀ ਇੱਕ "ਡਾਰਕ ਪਰਸੈਪਸ਼ਨ" ਨਾਮ ਦੀ ਤਸਵੀਰਾਂ ਦੀ ਇੱਕ ਕਿਤਾਬ ਵੀ ਲਾਂਚ ਕੀਤੀ ਹੈ।
ਇਸ ਮੌਕੇ ਰੇਹਾਨ ਰਾਜੀਵ ਵਾਡਰਾ ਨੇ ਏਬੀਪੀ ਨਿਊਜ਼ ਦੇ ਪੱਤਰਕਾਰ ਆਸ਼ੀਸ਼ ਕੁਮਾਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਾਂ ਪ੍ਰਿਯੰਕਾ ਗਾਂਧੀ ਵਾਡਰਾ, ਪਿਤਾ ਰਾਬਰਟ ਵਾਡਰਾ ਤੇ ਮਾਮਾ ਰਾਹੁਲ ਗਾਂਧੀ ਹਮੇਸ਼ਾਂ ਉਨ੍ਹਾਂ ਨੂੰ ਫੋਟੋਗ੍ਰਾਫੀ ਲਈ ਉਤਸ਼ਾਹਤ ਕਰਦੇ ਹਨ। ਰੇਹਾਨ ਨੇ ਦੱਸਿਆ ਕਿ ਉਸ ਦੇ ਮਾਮਾ ਰਾਹੁਲ ਗਾਂਧੀ ਨੇ ਇਸ ਪ੍ਰਦਰਸ਼ਨੀ ਦੇ ਆਯੋਜਨ ਵਿੱਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਤੇ ਇਸ ਵਿੱਚ ਉਨ੍ਹਾਂ ਦੀ ਸਭ ਤੋਂ ਵੱਧ ਮਦਦ ਕੀਤੀ।
ਰੇਹਾਨ ਨੇ ਕਿਹਾ, “ਮੈਨੂੰ ਬਚਪਨ ਤੋਂ ਹੀ ਫੋਟੋਗ੍ਰਾਫੀ ਦਾ ਸ਼ੌਕੀਨ ਸੀ, ਮੇਰੀ ਮਾਂ ਵੀ ਫੋਟੋਗ੍ਰਾਫੀ ਨੂੰ ਪਿਆਰ ਕਰਦੇ ਸਨ ਤੇ ਬਚਪਨ ਵਿੱਚ ਮੈਂ ਜੰਗਲਾਂ ਵਿੱਚ ਬਹੁਤ ਸਾਰੀ ਫੋਟੋਗ੍ਰਾਫੀ ਕਰਦਾ ਸੀ। ਬਾਅਦ ਵਿੱਚ ਜਦੋਂ ਮੈਂ ਦੇਹਰਾਦੂਨ ਦੇ ਦੂਨ ਸਕੂਲ ਪੜ੍ਹਨ ਗਿਆ ਤਾਂ ਮੈਂ ਸਕੂਲ ਵਿੱਚ ਤੇ ਸਟਰੀਟ ਫੋਟੋਗ੍ਰਾਫੀ ਕਰਦਾ ਸੀ ”। ਰੇਹਾਨ ਨੇ ਦੱਸਿਆ ਕਿ ਸਾਲ 2017 ਵਿੱਚ ਉਸ ਨੂੰ ਇੱਕ ਖੇਡ ਦੌਰਾਨ ਸੱਟ ਲੱਗੀ ਸੀ, ਜਿਸ ਤੋਂ ਬਾਅਦ ਰੇਹਾਨ ਕੁਝ ਸਮੇਂ ਲਈ ਫੋਟੋਗ੍ਰਾਫੀ ਨਹੀਂ ਕਰ ਸਕਿਆ ਸੀ।
ਜਦੋਂ ਰੇਹਾਨ ਨੇ ਨਵੇਂ ਸਾਲ ਮੌਕੇ ਲਿਆ ਰੈਜ਼ੋਲਿਯੂਸ਼ਨ
20 ਸਾਲਾ ਰੇਹਾਨ ਨੇ ਕਿਹਾ ਕਿ "ਸਾਲ 2019 ਵਿਚ, ਲੰਦਨ ਦੇ ਸਕੂਲ ਵਿਚ ਪੜ੍ਹਦਿਆਂ ਮੈਂ ਆਪਣੇ ਪੈਰਾਂ ਤੇ ਖਲੋਣਾ ਚਾਹੁੰਦਾ ਸੀ ਤੇ ਆਪਣੇ ਮਾਪਿਆਂ ਤੋਂ ਪੈਸੇ ਨਹੀਂ ਲੈਣਾ ਚਾਹੁੰਦਾ ਸੀ ਤੇ ਆਪਣਾ ਖਰਚ ਆਪ ਚਲਾਉਣਾ ਚਾਹੁੰਦਾ ਸੀ।, ਫਿਰ ਮੈਂ ਨਵੇਂ ਸਾਲ ਮੌਕੇ ਦ੍ਰਿੜ੍ਹ ਇਰਾਦਾ ਕੀਤਾ ਤੇ ਫ਼ੈਸਲਾ ਲੈਂਦਿਆਂ ਪੇਸ਼ੇਵਰ ਫੋਟੋਗ੍ਰਾਫੀ ਸ਼ੁਰੂ ਕਰਨ ਬਾਰੇ ਸੋਚਿਆ ਤੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਮੈਂ ਲੰਡਨ ਵਿਚ ਦਿਨ ਵਿਚ ਸਿਰਫ ਦੋ ਸੈਂਡਵਿਚ ਖਾਂਦਾ ਸੀ।
ਰੇਹਾਨ ਨੇ ਕਿਹਾ ਕਿ "ਮੈਂ ਚਾਹੁੰਦਾ ਸੀ ਕਿ ਵਿਸ਼ਾ ਅਜਿਹਾ ਹੋਵੇ ਜੋ ਲੋਕਾਂ ਨੂੰ ਛੋਹਵੇ, ਡਾਰਕ ਪਰਸੈਪਸ਼ਨ ਮੇਰੇ ਕਲਾਤਮਕ ਜਨੂੰਨ ਦਾ ਨਤੀਜਾ ਹੈ। ਮੇਰਾ ਮੰਨਣਾ ਹੈ ਕਿ ਹਨੇਰਾ ਹੀ ਆਜ਼ਾਦੀ ਹੈ ਤੇ ਪਰਸੈਪਸ਼ਨ ਜਾਂ ਅਹਿਸਾਸ ਇਕ ਕੈਦ ਹੈ। ਰੇਹਾਨ ਇਸ ਸਮੇਂ ਆਪਣੀ ਪੜ੍ਹਾਈ ਦੇ ਨਾਲ ਕੁਝ ਅਧਿਐਨ ਵੀ ਕਰ ਰਿਹਾ ਹੈ। ਉਹ ਸੋਸ਼ਲ ਮੀਡੀਆ ਵੀ ਆਪੇ ਹੈਂਡਲ ਕਰਦਾ ਹੈ। ਉਨ੍ਹਾਂ ਦੀਆਂ ਫੋਟੋਆਂ ਵੇਚਣ ਲਈ ਉਨ੍ਹਾਂ ਦੀ ਵੈਬਸਾਈਟ raihanrvadra.com 'ਤੇ ਉਪਲਬਧ ਹਨ।
ਆਖਰਕਾਰ ਰਾਜਨੀਤੀ ਬਾਰੇ, ਰੇਹਾਨ ਰਾਜੀਵ ਵਾਡਰਾ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ "ਮੈਂ ਇਸ ਸਮੇਂ ਲੰਡਨ ਦੇ ਇੱਕ ਕਾਲਜ ਵਿੱਚ ਪੜ੍ਹ ਰਿਹਾ ਹਾਂ, ਜਿੱਥੇ ਮੇਰਾ ਵਿਸ਼ਾ ਰਾਜਨੀਤੀ ਹੈ, ਪਰ ਫਿਲਹਾਲ ਇਹ ਮੇਰੇ ਲਈ ਸਿਰਫ਼ ਇੱਕ ਅਧਿਐਨ ਦਾ ਵਿਸ਼ਾ ਹੀ ਹੈ"।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :