ਪੜਚੋਲ ਕਰੋ
ਮੋਦੀ ਰਾਜ 'ਚ ਗੜਬੜੀ, ਹਿੰਦੂ ਕਰ ਰਹੇ ਵੱਡੇ ਮੁਸਲਿਮ ਨੇਤਾਵਾਂ ਤੋਂ ਕਿਨਾਰਾ

ਨਵੀਂ ਦਿੱਲੀ: ਸਾਲ 2014 ਵਿੱਚ ਸੱਤਾ ਤਬਦੀਲੀ ਤੋਂ ਬਾਅਦ ਚਾਰ ਸਾਲਾਂ ਵਿੱਚ ਕੇਂਦਰ ਸਰਕਾਰ ਦੇ ਸਾਸ਼ਨ-ਪ੍ਰਸ਼ਾਸਨ ਦੀ ਜੋ ਸ਼ੈਲੀ ਰਹੀ ਹੈ, ਉਸ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਬੇਹੱਦ ਦੁਖੀ ਨਜ਼ਰ ਆ ਰਹੇ ਹਨ। ਬੁੱਧਵਾਰ ਨੂੰ ਆਜ਼ਾਦ ਲਖਨਊ ਵਿੱਚ ਸਨ ਤੇ ਇੱਥੇ ਹੀ ਉਨ੍ਹਾਂ ਆਪਣਾ ਦਰਦ ਬਿਆਨ ਕੀਤਾ। ਸੀਨੀਅਰ ਕਾਂਗਰਸੀ ਨੇਤਾ ਨੇ ਸ਼ਿਕਾਇਤ ਕੀਤੀ ਹੈ ਕਿ ਹੁਣ ਸਮਾਂ ਬਦਲ ਗਿਆ ਹੈ ਤੇ ਉਨ੍ਹਾਂ ਨੂੰ ਆਪਣੇ ਸਮਾਗਮਾਂ ਵਿੱਚ ਸੱਦਣ ਵਾਲੇ ਹਿੰਦੂ ਭਰਾਵਾਂ ਤੇ ਨੇਤਾਵਾਂ ਦੀ ਗਿਣਤੀ ਘਟ ਗਈ ਹੈ। ਗ਼ੁਲਾਮ ਨਬੀ ਆਜ਼ਾਦ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੋਟ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ 95 ਫ਼ੀਸਦ ਹਿੰਦੂ ਭਾਈ ਤੇ ਨੇਤਾ ਜੋ ਉਨ੍ਹਾਂ ਨੂੰ ਆਪਣੇ ਸਮਾਗਮਾਂ ਵਿੱਚ ਬੁਲਾਉਂਦੇ ਸਨ, ਹੁਣ ਉਨ੍ਹਾਂ ਭਰਾਵਾਂ ਤੇ ਨੇਤਾਵਾਂ ਦੀ ਗਿਣਤੀ ਸਿਰਫ਼ 20 ਕੁ ਫ਼ੀਸਦੀ ਹੀ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਯੂਥ ਕਾਂਗਰਸ ਵਿੱਚ ਹੋਣ ਸਮੇਂ ਉਹ ਅੰਡੇਮਾਨ-ਨਿਕੋਬਾਰ ਤੋਂ ਲੈ ਕੇ ਲਕਸ਼ਦੀਪ ਤਕ ਦੇਸ਼ ਭਰ ਵਿੱਚ ਮੁਹਿੰਮਾਂ 'ਤੇ ਜਾਂਦੇ ਸਨ ਤੇ ਉਨ੍ਹਾਂ ਨੂੰ ਸੱਦਾ ਦੇਣ ਵਾਲਿਆਂ ਵਿੱਚ 95 ਫ਼ੀਸਦੀ ਹਿੰਦੂ ਸਨ ਤੇ ਸਿਰਫ਼ ਪੰਜ ਕੁ ਫ਼ੀਸਦੀ ਮੁਸਲਮਾਨ ਉਨ੍ਹਾਂ ਨੂੰ ਆਪਣੇ ਸਮਾਗਮਾਂ ਵਿੱਚ ਬੁਲਾਉਂਦੇ ਸਨ। ਦਰਅਸਲ, ਗ਼ੁਲਾਮ ਨਬੀ ਆਜ਼ਾਦ ਨੇ ਆਪਣੇ ਬਿਆਨ ਨਾਲ ਉਸ ਗੱਲ ਨੂੰ ਹੋਰ ਤਾਕਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਦੌਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਦੂਰੀਆਂ ਵਦੀਆਂ ਤੇ ਫ਼ਿਰਕੂ ਮਾਹੌਲ ਖ਼ਰਾਬ ਹੋਇਆ ਹੈ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਲਵ-ਜੇਹਾਦ, ਗਊਰੱਖਿਆ, ਅਸਹਿਣਸ਼ੀਲਤਾ ਤੇ ਮੰਦਰ-ਮਸਜਿਦ ਵਰਗੇ ਮੁੱਦਿਆਂ 'ਤੇ ਲੋਕਾਂ ਦਰਮਿਆਨ ਬਹਿਸ ਤੇ ਨਫ਼ਰਤ ਵਧੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















