Gold Price Today: ਸੋਨੇ ਦੇ ਭਾਅ 'ਚ ਮਾਮੂਲੀ ਵਾਧਾ
ਪਿਛਲੇ ਸਾਲ ਅਗਸਤ ਵਿੱਚ ਐਮਸੀਐਕਸ ਉੱਪਰ 10 ਗ੍ਰਾਮ ਸੋਨੇ ਦੀ ਕੀਮਤ 56,000 ਰੁਪਏ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਈ ਸੀ ਯਾਨੀ ਕਿ ਅੱਜ ਦੇ ਰੇਟ ਦੀ ਤੁਲਨਾ ਕਰੀਏ ਤਾਂ ਸੋਨਾ ਬਾਜ਼ਾਰ ਵਿੱਚ 7,590 ਰੁਪਏ ਪ੍ਰਤੀ ਤੋਲਾ ਸਸਤਾ ਮਿਲ ਰਿਹਾ ਹੈ।
Gold Price Today: ਦੇਸ਼ ਵਿੱਚ ਅੱਜ ਸੋਨੇ ਦੇ ਭਾਅ ਵਿੱਚ ਅੱਜ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਅੱਜ ਸਪੌਟ ਗੋਲਡ ਦੀ ਕੀਮਤ 48,490 ਰੁਪਏ ਪ੍ਰਤੀ 10 ਗ੍ਰਾਮ ਹੈ। ਜੋ ਕਿ ਇਸ ਹਫ਼ਤੇ ਦੇ ਔਸਤ ਮੁੱਲ ਯਾਨੀ ਕਿ 48,038.6 ਰੁਪਏ ਪ੍ਰਤੀ 10 ਗ੍ਰਾਮ ਤੋਂ 0.94 ਫ਼ੀਸਦ ਵੱਧ ਹੈ। ਬੀਤੇ ਕੱਲ੍ਹ ਸਪੌਟ ਗੋਲਡ ਦੀ ਕੀਮਤ 48,480 ਰੁਪਏ ਪ੍ਰਤੀ ਤੋਲਾ ਸੀ ਅਤੇ ਅੱਜ ਇਸ ਵਿੱਚ 10 ਰੁਪਏ ਦਾ ਮਾਮੂਲੀ ਵਾਧਾ ਦੇਖਿਆ ਗਿਆ ਹੈ।
ਉੱਥੇ ਹੀ ਚਾਂਦੀ ਵਿੱਚ ਵੀ 300 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ ਬਾਜ਼ਾਰ ਵਿੱਚ ਇਸ ਦੀ ਕੀਮਤ 69,500 ਰੁਪਏ ਪ੍ਰਤੀ ਕਿੱਲੋ ਹੈ, ਜਦਕਿ ਬੀਤੇ ਕੱਲ੍ਹ ਇੱਕ ਕਿੱਲੋ ਚਾਂਦੀ 69,200 ਰੁਪਏ ਪ੍ਰਤੀ ਕਿੱਲੋ ਸੀ। ਮਲਟੀ ਕਮੋਡਿਟੀ ਐਕਸਚੇਂਜ (MCX) ਦੀ ਗੱਲ ਕਰੀਏ ਤਾਂ ਇੱਥੇ ਸੋਨਾ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਹੁਣ ਤੱਕ ਰਿਕਾਰਡ ਪੱਧਰ ਨਾਲ ਸਸਤਾ ਸੋਨਾ
ਪਿਛਲੇ ਸਾਲ ਅਗਸਤ ਵਿੱਚ ਐਮਸੀਐਕਸ ਉੱਪਰ 10 ਗ੍ਰਾਮ ਸੋਨੇ ਦੀ ਕੀਮਤ 56,000 ਰੁਪਏ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਈ ਸੀ ਯਾਨੀ ਕਿ ਅੱਜ ਦੇ ਰੇਟ ਦੀ ਤੁਲਨਾ ਕਰੀਏ ਤਾਂ ਸੋਨਾ ਬਾਜ਼ਾਰ ਵਿੱਚ 7,590 ਰੁਪਏ ਪ੍ਰਤੀ ਤੋਲਾ ਸਸਤਾ ਮਿਲ ਰਿਹਾ ਹੈ।
ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਸਪੌਟ ਗੋਲਡ ਦੀ ਕੀਮਤ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਅੱਜ ਕੌਮਾਂਤਰੀ ਬਾਜ਼ਾਰ ਵਿੱਚ ਸਪੌਟ ਗੋਲਡ 1826.9 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਅੱਜ ਇਸ ਵਿੱਚ 0.14 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੀ ਕੀਮਤ ਵਿੱਚ ਵੀ ਅੱਜ 1.63 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਗਲੋਬਲ ਮਾਰਕਿਟ ਵਿੱਚ ਇਸ ਦੀ ਕੀਮਤ 26.4 ਡਾਲਰ ਪ੍ਰਤੀ ਟ੍ਰਾਇ ਔਂਸ 'ਤੇ ਬੰਦ ਹੋਇਆ।