ਅੰਤਰਜਾਤੀ ਵਿਆਹ ਕਰਾਉਣ ਵਾਲਿਆਂ ਨੂੰ ਸਰਕਾਰ ਦਿੰਦੀ ਢਾਈ ਲੱਖ ਰੁਪਏ, ਇਸ ਤਰ੍ਹਾਂ ਲੈ ਸਕਦੇ ਹੋ ਲਾਭ
ਅੰਤਰਜਾਤੀ ਵਿਆਹ ਨੂੰ ਉਤਸ਼ਾਹ ਦੇਣ ਲਈ ਕੇਂਦਰ ਤੇ ਸੂਬਾ ਸਰਕਾਰ ਵੀ ਯਤਨਸ਼ੀਲ ਹਨ। ਅਜਿਹਾ ਵਿਆਹ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਜਾਂਦੀ ਹੈ।
ਨਵੀਂ ਦਿੱਲੀ: ਭਾਰਤ 'ਚ ਜਾਤ-ਪਾਤ ਸਬੰਧੀ ਭੇਦਭਾਵ ਦਾ ਅੱਜ ਵੀ ਬੋਲਬਾਲਾ ਹੈ ਜਿਸ ਤਹਿਤ ਅੰਤਰ-ਜਾਤੀ ਵਿਆਹ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਸ ਸੋਚ ਨੂੰ ਦੂਰ ਕਰਨ ਲਈ ਅੰਤਰ-ਜਾਤੀ ਵਿਆਹ ਨੂੰ ਬੜਾਵਾ ਦੇਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਅਜਿਹੇ ਨੌਜਵਾਨ ਜੋੜਿਆਂ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ।
ਡਾ. ਭੀਮਰਾਏ ਅੰਬੇਦਕਰ ਨੇ ਵੀ ਅੰਤਰਜਾਤੀ ਵਿਆਹ 'ਤੇ ਆਪਣੇ ਵਿਚਾਰ ਰੱਖੇ ਸਨ
ਅੰਤਰਜਾਤੀ ਵਿਆਹ ਨੂੰ ਉਤਸ਼ਾਹ ਦੇਣ ਲਈ ਸੰਵਿਧਾਨ ਨਿਰਮਾਤਾ ਡਾ.ਭੀਮਰਾਏ ਅੰਬੇਦਕਰ ਨੇ ਵੀ ਆਪਣੇ ਵਿਚਾਰ ਰੱਖੇ ਸਨ। ਉਨ੍ਹਾਂ ਕਿਹਾ ਸੀ ਕਿ ਅੰਤਰਜਾਤੀ ਵਿਆਹ ਤੋਂ ਬਾਅਦ ਕੁੜੀਆਂ-ਮੁੰਡਿਆਂ ਨੂੰ ਘਰੋਂ ਸਹਾਰਾ ਨਹੀਂ ਮਿਲਦਾ ਤਾਂ ਅਜਿਹੇ 'ਚ ਸਰਕਾਰ ਨੂੰ ਇਨ੍ਹਾਂ ਜੋੜਿਆਂ ਦੀ ਮਦਦ ਕਰਨੀ ਚਾਹੀਦੀ ਹੈ।
ਅੰਤਰਜਾਤੀ ਵਿਆਹ ਕਰਨ ਤੇ ਕੇਂਦਰ ਸਰਕਾਰ ਦਿੰਦੀ ਹੈ 2.5 ਲੱਖ ਰੁਪਏ
ਅੰਤਰਜਾਤੀ ਵਿਆਹ ਨੂੰ ਉਤਸ਼ਾਹ ਦੇਣ ਲਈ ਕੇਂਦਰ ਤੇ ਸੂਬਾ ਸਰਕਾਰ ਵੀ ਯਤਨਸ਼ੀਲ ਹਨ। ਅਜਿਹਾ ਵਿਆਹ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਜਾਂਦੀ ਹੈ। ਇਸ ਲਈ ਸਰਕਾਰ ਇਕ ਸਕੀਮ ਚਲਾ ਰਹੀ ਹੈ ਜਿਸ ਤਹਿਤ ਜੇਕਰ ਕੋਈ ਦਲਿਤ ਨਾਲ ਅੰਤਰਜਾਤੀ ਵਿਆਹ ਕਰਦਾ ਹੈ ਤਾਂ ਉਸ ਨਵਵਿਆਹੇ ਜੋੜੇ ਨੂੰ ਮੋਦੀ ਸਰਕਾਰ ਵੱਲੋਂ ਢਾਈ ਲੱਖ ਰੁਪਏ ਦੀ ਆਰਥਿਕ ਸਹਾਇਤਾ ਵਜੋਂ ਰਾਸ਼ੀ ਦਿੱਤੀ ਜਾਂਦੀ ਹੈ। ਇਹ ਆਰਥਿਕ ਸਹਾਇਤਾ ਡਾ.ਅੰਬੇਡਕਰ ਸਕੀਮ ਫਾਰ ਸੋਸ਼ਲ ਇੰਟੀਗ੍ਰੇਸ਼ਨ ਥ੍ਰੂ ਇੰਟਰਕਾਸਟ ਮੈਰਿਜ ਦੇ ਦਿੱਤੀ ਜਾਂਦੀ ਹੈ। ਇਹ ਸਕੀਮ ਸਾਲ 2013 'ਚ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ।
ਇਸ ਤਰ੍ਹਾਂ ਲੈ ਸਕਦੇ ਹੋ ਯੋਜਨਾ ਦਾ ਲਾਭ
1. ਨਵੇਂ ਜੋੜੇ ਨੂੰ ਯੋਜਨਾ ਦਾ ਲਾਭ ਚੁੱਕਣ ਲਈ ਆਪਣੇ ਇਲਾਕੇ ਦੇ ਸੰਸਦ ਮੈਂਬਰ ਜਾਂ ਵਿਧਾਇਕ ਦੀ ਸਿਫਾਰਸ਼ ਦੇ ਨਾਲ ਅਰਜ਼ੀ ਭਰਨ ਤੋਂ ਬਾਅਦ ਡਾ.ਅੰਬੇਦਕਰ ਫਾਊਂਡੇਸ਼ਨ ਭੇਜੋ।
2. ਨਵਵਿਆਹੇ ਜੋੜੇ ਅਰਜ਼ੀ ਪੂਰੀ ਭਰਕੇ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਸਕਦੇ ਹਨ। ਜਿਸ ਤੋਂ ਬਾਅਦ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਅਰਜ਼ੀ ਨੂੰ ਡਾ.ਅੰਬੇਦਕਰ ਫਾਊਂਡੇਸ਼ਨ ਨੂੰ ਭੇਜ ਦਿੰਦੇ ਹਨ।
ਯੋਜਨਾ ਦਾ ਲਾਭ ਪਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
1.ਨਵੇਂ ਜੋੜੇ 'ਚੋਂ ਕਈ ਇਕ ਦਲਿਤ ਭਾਈਚਾਰੇ ਦਾ ਹੋਣਾ ਚਾਹੀਦਾ ਹੈ।
2. ਵਿਆਹ ਹਿੰਦੂ ਵਿਆਹ ਐਕਟ 1955 ਦੇ ਤਹਿਤ ਰਜਿਸਟਰ ਹੋਣਾ ਚਾਹੀਦਾ ਹੈ। ਇਸ ਸਬੰਧੀ ਨਵੇਂ ਜੋੜੇ ਨੂੰ ਇਕ ਹਲਫਨਾਮਾ ਦਾਇਰ ਕਰਨਾ ਹੁੰਦਾ ਹੈ।
3. ਇਸ ਯੋਜਨਾ ਦੇ ਤਹਿਤ ਫਾਇਦਾ ਉਨ੍ਹਾਂ ਜੋੜਿਆਂ ਨੂੰ ਮਿਲਦਾ ਹੈ ਜਿੰਨ੍ਹਾਂ ਨੇ ਪਹਿਲੀ ਵਾਰ ਵਿਆਹ ਕੀਤਾ। ਦੂਜਾ ਵਿਆਹ ਕਰਨ ਵਾਲਿਆਂ ਨੂੰ ਇਸਦਾ ਲਾਭ ਨਹੀਂ ਮਿਲਦਾ।
4. ਅਰਜ਼ੀ ਭਰਕੇ ਵਿਆਹ ਤੋਂ ਇਕ ਸਾਲ ਦੇ ਅੰਦਰ ਡਾ. ਅੰਬੇਦਕਰ ਫਾਊਂਡੇਸ਼ਨ ਨੂੰ ਭੇਜਣਾ ਹੁੰਦਾ ਹੈ।
5. ਜੇਕਰ ਜੋੜੀ ਨੂੰ ਸੂਬਾ ਜਾਂ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤਾ ਪਹਿਲਾਂ ਮਿਲ ਚੁੱਕੀ ਹੈ ਤਾਂ ਉਸ ਨੂੰ ਇਸ ਢਾਈ ਲੱਖ ਰੁਪਏ ਦੀ ਰਾਸ਼ੀ ਘਟਾ ਕੇ ਦਿੱਤੀ ਜਾਂਦੀ ਹੈ।
ਇਨ੍ਹਾਂ ਦਸਤਾਵੇਜ਼ਾਂ ਦੀ ਲੋੜ
ਨਵੇਂ ਜੋੜੇ ਨੂੰ ਜੋ ਵੀ ਦਲਿਤ ਭਾਈਚਾਰੇ ਤੋਂ ਹੋਵੇ ਅਅਰਜ਼ੀ ਲਆ ਜਾਤੀ ਪ੍ਰਮਾਣ ਪੱਤਰ ਲਾਉਣਾ ਜ਼ਰੂਰੀ ਹੈ।
ਹਿੰਦੂ ਵਿਆਹ ਐਕਟ 1955 ਤਹਿਤ ਵਿਆਹ ਰਜਿਸਟਰ ਕਰਨ ਤੋਂ ਬਾਅਦ ਜਾਰੀ ਹੋਇਆ ਮੈਰਿਜ ਸਰਟੀਫਿਕੇਟ ਵੀ ਲਾਉਣਾ ਹੁੰਦਾ ਹੈ।
ਅਜਿਹਾ ਦਸਤਾਵੇਜ਼ ਵੀ ਲਾਉਣਾ ਹੁੰਦਾ ਜੋ ਇਹ ਸਾਬਤ ਕਰੇ ਕਿ ਇਹ ਪਹਿਲਾ ਵਿਆਹ ਹੈ।
ਇਸ ਦੇ ਨਾਲ ਆਮਦਨੀ ਪ੍ਰਮਾਣ ਪੱਤਰ ਵੀ ਦੇਣਾ ਪੈਂਦਾ ਹੈ।
ਨਵੇਂ ਜੋੜੇ ਦਾ ਸੰਯੁਕਤ ਬੈਂਕ ਖਾਤੇ ਦੀ ਜਾਣਕਾਰੀ ਅਰਜ਼ੀ 'ਚ ਦੇਣੀ ਜ਼ਰੂਰੀ ਹੈ ਜਿਸ ''ਚ ਸਹਾਇਤਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।