ਮੋਦੀ ਸਰਕਾਰ ਦੇ ਰਹੀ ਘਰ ਬੈਠੇ 15 ਲੱਖ ਕਮਾਉਣ ਦਾ ਮੌਕਾ, ਬੱਸ ਕਰਨਾ ਪਵੇਗਾ ਇਹ ਕੰਮ
ਤੁਸੀਂ ਘਰ ਬੈਠ ਕੇ 15 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਹ ਬਹੁਤ ਸੁਨਹਿਰੀ ਮੌਕਾ ਹੈ। ਆਓ ਜਾਣਦੇ ਹਾਂ ਸਕੀਮ ਕੀ ਹੈ ਤੇ ਇਸ ਦਾ ਫਾਇਦਾ ਉਠਾਉਂਦਿਆਂ ਇਕ ਵਿਅਕਤੀ ਘਰ ਬੈਠ ਕੇ 15 ਲੱਖ ਰੁਪਏ ਦੀ ਕਮਾਈ ਕਰ ਸਕਦਾ ਹੈ।
ਨਵੀਂ ਦਿੱਲੀ: ਜੇ ਤੁਸੀਂ ਘਰ ਬੈਠ ਕੇ 15 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਹ ਬਹੁਤ ਸੁਨਹਿਰੀ ਮੌਕਾ ਹੈ। ਮੋਦੀ ਸਰਕਾਰ ਦੀ ਪਹਿਲ ਦਾ ਲਾਭ ਲੈ ਕੇ ਕੋਈ ਵੀ ਵਿਅਕਤੀ 15 ਅਗਸਤ ਤੱਕ ਲੱਖਪਤੀ ਬਣ ਸਕਦਾ ਹੈ। ਆਓ ਜਾਣਦੇ ਹਾਂ ਸਕੀਮ ਕੀ ਹੈ ਤੇ ਇਸ ਦਾ ਫਾਇਦਾ ਉਠਾਉਂਦਿਆਂ ਇਕ ਵਿਅਕਤੀ ਘਰ ਬੈਠ ਕੇ 15 ਲੱਖ ਰੁਪਏ ਦੀ ਕਮਾਈ ਕਰ ਸਕਦਾ ਹੈ।
2021-22 ਦੇ ਬਜਟ ਵਿੱਚ ਕੇਂਦਰ ਸਰਕਾਰ ਨੇ ਬੁਨਿਆਦੀ ਢਾਂਚੇ ਲਈ ਵਿਕਾਸ ਵਿੱਤੀ ਸੰਸਥਾ (DFI) ਬਣਾਉਣ ਦੀ ਗੱਲ ਕੀਤੀ ਸੀ। ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੇ ਤਹਿਤ, ਕੇਂਦਰ ਸਰਕਾਰ ਨੇ 2024-25 ਤੱਕ 7000 ਵੱਖ-ਵੱਖ ਪ੍ਰੋਜੈਕਟਾਂ ਵਿੱਚ 111 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਸੀ।
Mygov.in 'ਤੇ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵੱਡੇ ਪੱਧਰ 'ਤੇ ਫੰਡਾਂ ਦੀ ਜ਼ਰੂਰਤ ਹੋਏਗੀ। ਇਸ ਯੋਜਨਾ ਤਹਿਤ ਕੋਈ ਵੀ ਵਿਅਕਤੀ 15 ਅਗਸਤ ਤੱਕ 15 ਲੱਖ ਰੁਪਏ ਦੀ ਕਮਾਈ ਕਰ ਸਕਦਾ ਹੈ। ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਯੋਜਨਾਵਾਂ 2024-25 ਤੱਕ ਪੂਰੀਆਂ ਹੋਣੀਆਂ ਹਨ, ਫਿਰ ਕੋਈ 15 ਅਗਸਤ ਤੱਕ 15 ਲੱਖ ਕਿਵੇਂ ਕਮਾ ਸਕਦਾ ਹੈ।
Put on your creative hat and stand a chance of winning a cash prize of ₹5,00,000 for each category!
— MyGovIndia (@mygovindia) July 27, 2021
Participate in Name, Tagline and Logo contest for Development Financial Institution.
Visit: https://t.co/VdrHvzPCEb@PMOIndia @FinMinIndia @PIB_India @MIB_India pic.twitter.com/QVlfJ55Y7B
15 ਲੱਖ ਕਮਾਉਣ ਲਈ ਕਰਨਾ ਹੋਨੇਗਾ ਇਹ ਕੰਮ
ਵਿੱਤੀ ਸੇਵਾਵਾਂ ਵਿਭਾਗ ਅਤੇ ਵਿੱਤ ਮੰਤਰਾਲਾ ਉਨ੍ਹਾਂ ਲੋਕਾਂ ਨੂੰ ਇਨਾਮ ਦੇਵੇਗਾ ਜਿਨ੍ਹਾਂ ਨੇ ਸੰਸਥਾ ਦਾ ਨਾਂ, ਟੈਗ ਲਾਈਨ ਅਤੇ ਲੋਗੋ ਤਿਆਰ ਕੀਤੇ ਹਨ। ਪਰ ਇਹ ਯਾਦ ਰਹੇ ਕਿ ਨਾਂ, ਲੋਗੋ ਅਤੇ ਟੈਗ ਲਾਈਨ ਸੰਗਠਨ ਦੇ ਕੰਮ ਮੁਤਾਬਕ ਹੋਣਾ ਚਾਹੀਦਾ ਹੈ।
ਜਾਣੋ ਕਿਵੇਂ ਕਰਨਾ ਰਜਿਸਟਰ
ਇਸ ਵਿਚ ਹਿੱਸਾ ਲੈਣ ਲਈ ਤੁਹਾਨੂੰ Mygov.in 'ਤੇ ਲੌਗਇਨ ਕਰਨਾ ਪਏਗਾ। ਤੁਹਾਨੂੰ ਇਸਦੇ Participate ਆਪਸ਼ਨ 'ਤੇ ਕਲਿਕ ਕਰਨਾ ਪਏਗਾ। ਆਪਣੀ ਜਾਣਕਾਰੀ ਦੇਣ ਤੋਂ ਬਾਅਦ, ਤੁਹਾਨੂੰ ਆਪਣੀ ਐਂਟਰੀ ਫਾਈਲ ਕਰਨੀ ਪਏਗੀ। ਐਂਟਰੀ ਭੇਜਣ ਦੀ ਅਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 15 ਅਗਸਤ ਹੈ।
ਜਾਣੋ ਇਨਾਮ ਦੀ ਰਕਮ ਬਾਰੇ ਵਧੇਰੇ ਜਾਣਕਾਰੀ
ਤਿੰਨੋਂ ਵੱਖਰੀਆਂ ਕੈਟੇਗਿਰੀ ਹੈ। ਇਹੀ ਕਾਰਨ ਹੈ ਕਿ ਇਨਾਮਾਂ ਦੀ ਰਕਮ ਵੀ ਤਿੰਨੋਂ ਵਿੱਚ ਵੱਖਰੀ ਹੋਵੇਗੀ
ਨਾਂ ਲਈ - ਪਹਿਲਾ ਸਥਾਨ - 5 ਲੱਖ, ਦੂਜਾ ਸਥਾਨ - 3 ਲੱਖ, ਤੀਜਾ ਸਥਾਨ - 2 ਲੱਖ ਰੁਪਏ
ਟੈਗਲਾਈਨ ਲਈ - ਪਹਿਲਾ ਸਥਾਨ- 5 ਲੱਖ, ਦੂਜਾ ਸਥਾਨ - 3 ਲੱਖ, ਤੀਸਰਾ ਸਥਾਨ - 2 ਲੱਖ ਰੁਪਏ
ਲੋਗੋ ਲਈ - ਪਹਿਲਾ ਸਥਾਨ- 5 ਲੱਖ, ਦੂਜਾ ਸਥਾਨ - 3 ਲੱਖ ਤੇ ਤੀਜਾ ਸਥਾਨ - 2 ਲੱਖ ਰੁਪਏ
ਇਹ ਵੀ ਪੜ੍ਹੋ: ਕੋਰੋਨਾ ਮਗਰੋਂ ਹੁਣ ਨੋਰੋ ਵਾਇਰਸ ਦਾ ਕਹਿਰ, ਬ੍ਰਿਟੇਨ ‘ਚ ਤੇਜ਼ੀ ਨਾਲ ਵੱਧ ਰਹੇ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904