Farmers Protest: ਕਿਸਾਨ ਅੰਦੋਲਨ ਨੂੰ ਲੈਕੇ ਸਰਕਾਰ ਦੀ ਸਖ਼ਤੀ, ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਕੁੜੱਤਣ
ਚੱਕਾ ਜਾਮ ਜ਼ਰੀਏ ਕਿਸਾਨ ਜਥੇਬੰਦੀਆਂ ਅੰਦੋਲਨ ਤੇਜ਼ ਤੇ ਇਕਜੁੱਟ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ
ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹਦਾਂ 'ਤੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਸਵਾ ਦੋ ਮਹੀਨਿਆਂ ਤੋਂ ਡਟੇ ਹੋਏ ਹਨ। ਇਲਾਕੇ 'ਚ ਬੰਦ ਇੰਟਰਨੈੱਟ ਨੂੰ ਚਾਲੂ ਕਰਵਾਉਣ ਦੀ ਮੰਗ 'ਤੇ 26 ਜਨਵਰੀ ਹਿੰਸਾ ਦੇ ਇਲਜ਼ਾਮਾਂ 'ਚ ਵੱਡੀ ਸੰਖਿਆਂ 'ਚ ਗ੍ਰਿਫਤਾਰ ਕੀਤੇ ਗਏ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ 6 ਫਰਵਰੀ ਨੂੰ ਦੁਪਹਿਰ 12 ਤੋਂ ਤਿੰਨ ਵਜੇ ਤਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਚੱਕਾ ਜਾਮ ਜ਼ਰੀਏ ਕਿਸਾਨ ਜਥੇਬੰਦੀਆਂ ਅੰਦੋਲਨ ਤੇਜ਼ ਤੇ ਇਕਜੁੱਟ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ 26 ਜਨਵਰੀ ਨੂੰ ਦਿੱਲੀ 'ਚ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਤੋਂ ਅੰਦੋਲਨ ਸਵਾਲਾਂ ਦੇ ਘੇਰੇ 'ਚ ਹੈ।
ਜਿੱਥੇ ਕਿਸਾਨ ਅੰਦੋਲਨ ਤੇਜ਼ ਹੋ ਰਿਹਾ ਹੈ ਉੱਥੇ ਹੀ ਪੁਲਿਸ ਦੀ ਸਖ਼ਤੀ ਵਧਾਈ ਜਾ ਰਹੀ ਹੈ। ਟਿੱਕਰੀ ਬਾਰਡਰ 'ਤੇ ਸੜਕ 'ਤੇ ਵੱਡੀਆਂ-ਵੱਡੀਆਂ ਕਿੱਲਾਂ ਲਾਉਣ ਤੋਂ ਬਾਅਦ ਪ੍ਰਸ਼ਾਸਨ ਨੇ ਸਿੰਘੂ ਬਾਰਡਰ 'ਤੇ ਬੈਰੀਕੇਡਾਂ ਨੂੰ ਸੀਮੇਂਟ ਨਾਲ ਜੋੜ ਕੇ ਮੋਟੀਆਂ ਦੀਵਾਰਾਂ ਬਣਾ ਦਿੱਤੀਆਂ ਹਨ। ਗਾਜ਼ੀਪੁਰ ਬਾਰਡਰ 'ਤੇ ਵੀ ਦਿੱਲੀ ਵੱਲੋਂ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਗਈਆਂ ਹਨ। ਇਸ ਘੇਰਾਬੰਦੀ ਨਾਲ ਸਥਾਨਕ ਆਮ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਹਨ, ਅੰਦੋਲਨ ਕਰ ਰਹੇ ਕਿਸਾਨ ਵੀ ਇਤਰਾਜ਼ ਜਤਾ ਰਹੇ ਹਨ।
ਕਿਸਾਨ ਜਥੇਬੰਦੀਆਂ ਘੇਰਾਬੰਦੀ 'ਚ ਢਿੱਲ ਦਿੱਤੇ ਜਾਣ ਦੀ ਮੰਗ ਕਰ ਰਹੀਆਂ ਹਨ। ਪੁਲਿਸ ਤੇ ਅੰਦੋਲਨਕਾਰੀ ਕਿਸਾਨਾਂ 'ਚ ਖੱਟਾਸ ਇਸ ਕਦਰ ਵੱਧ ਗਈ ਹੈ ਕਿ ਸੋਮਵਾਰ ਜਦੋਂ ਪੁਲਿਸ ਨੇ ਡਿਊਟੀ ਕਰ ਰਹੇ ਜਵਾਨਾਂ ਦਾ ਹੌਸਲਾ ਵਧਾਉਣ ਲਈ ਸਿੰਘੂ ਬਾਰਡਰ 'ਤੇ ਦੇਸ਼ਭਗਤੀ ਦੇ ਗਾਣੇ ਵਜਾਏ ਤਾਂ ਗਾਣਿਆਂ ਦੀ ਉੱਚੀ ਆਵਾਜ਼ ਨੂੰ ਲੈਕੇ ਕਿਸਾਨਾਂ ਨੇ ਇਤਰਾਜ਼ ਜਤਾਇਆ ਹੈ।
ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਾਲੀਆਂ ਥਾਵਾਂ 'ਤੇ ਪੁਲਿਸ ਦਾ ਪਹਿਰਾ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ 6 ਫਰਵਰੀ ਨੂੰ ਦੇਸ਼ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਅੰਦੋਲਨ ਦੇ ਸਮਰਥਨ 'ਚ 4 ਫਰਵਰੀ ਨੂੰ ਦਿੱਲੀ ਦੇ ਬਵਾਨਾ 'ਚ ਮਹਾਂ ਪੰਚਾਇਤ ਦੀ ਤਿਆਰੀ ਚੱਲ ਰਹੀ ਹੈ। ਯਾਨੀ 26 ਜਨਵਰੀ ਦੇ ਝਟਕੇ ਤੋਂ ਬਾਅਦ ਨਵੇਂ ਸਿਰੇ ਤੋਂ ਅੰਦੋਲਨ ਤੇਜ਼ ਕੀਤਾ ਜਾ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ