ਕੋਰੋਨਾ ਕੇਸ ਦੋ ਲੱਖ ਤੋਂ ਟੱਪਣ ਮਗਰੋਂ ਹਾਹਾਕਾਰ!ਸਰਕਾਰ ਵੱਲੋਂ ਤਿੰਨ ਵੱਡੇ ਫੈਸਲੇ
ਦੇਸ਼ ਦੇ 12 ਸੂਬਿਆਂ 'ਚ ਆਕਸੀਜਨ ਦੀ ਜ਼ਿਆਦਾ ਮੰਗ ਹੈ। ਇਨ੍ਹਾਂ 'ਚ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸਟਰ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ, ਗੁਜਰਾਤ, ਕਰਨਾਟਕ, ਕੇਰਲ ਤੇ ਤਾਮਿਲਨਾਡੂ ਸ਼ਾਮਲ ਹਨ। ਮਹਾਰਾਸ਼ਟਰ ਵੱਲੋਂ ਕੀਤੀ ਗਈ ਮੰਗ ਸੂਬੇ ਦੀ ਉਪਲਬਧ ਉਤਪਦਾਨ ਸਮਰੱਥਾ ਤੋਂ ਜ਼ਿਆਦਾ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਕੇਸ ਦੋ ਲੱਖ ਤੋਂ ਟੱਪਣ ਮਗਰੋਂ ਹਾਹਾਕਾਰ ਮੱਚ ਗਈ ਹੈ। ਸਰਕਾਰ ਲਈ ਸਭ ਤੋਂ ਵੱਡੀ ਸਮੱਸਿਆ ਆਕਸੀਜਨ ਤੇ ਇਲਾਜ ਲਈ ਜ਼ਰੂਰੀ ਉਪਕਰਨ ਬਣ ਗਏ ਹਨ। ਕਈ ਰਿਪੋਰਟਾਂ ਆਈਆਂ ਹਨ ਕਿ ਲੋਕ ਆਕਸੀਜਨ ਤੇ ਇਲਾਜ ਦੀ ਕਮੀ ਨਾਲ ਮਰ ਰਹੇ ਹਨ। ਅਜਿਹੇ ਵਿੱਚ ਕੇਂਦਰ ਸਰਕਾਰ ਨੇ ਤੁਰੰਤ ਤਿੰਨ ਵੱਡੇ ਫੈਸਲੇ ਲਏ ਹਨ।
ਸਰਕਾਰ ਦੇ ਜ਼ਿਆਦਾਤਰ ਅਧਿਕਾਰ ਪ੍ਰਾਪਤ ਸਮੂਹ ਇੰਪਵਾਇਡ ਗਰੁੱਪ 2 ਨੇ ਵੀਰਵਾਰ ਜ਼ਰੂਰੀ ਇਲਾਜ ਉਪਕਰਣਾ ਤੇ ਆਕਸੀਜਨ ਦੀ ਮੌਜੂਦਗੀ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ। ਇੰਪਵਾਇਡ ਗਰੁੱਪ 2 ਨੇ ਅੱਜ ਦੀ ਬੈਠਕ 'ਚ 3 ਅਹਿਮ ਫੈਸਲੇ ਕੀਤੇ।
ਇੰਪਵਾਇਡ ਗਰੁੱਪ 2 ਨੇ ਆਕਸੀਜਨ ਦੀ ਸਭ ਤੋਂ ਜ਼ਿਆਦਾ ਮੰਗ ਵਾਲੇ 12 ਸੂਬਿਆਂ ਦੀ ਮੈਪਿੰਗ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੀਐਸਏ ਯੰਤਰਾਂ ਲਈ ਹੋਰ 100 ਹਸਪਤਾਲਾਂ ਦੀ ਪਛਾਣ ਕਰਨ ਤੇ 50,000 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦਾ ਆਯਾਤ ਕਰਨ ਦਾ ਫੈਸਲਾ ਲਿਆ ਗਿਆ।
ਦੇਸ਼ ਦੇ 12 ਸੂਬਿਆਂ 'ਚ ਆਕਸੀਜਨ ਦੀ ਜ਼ਿਆਦਾ ਮੰਗ ਹੈ। ਇਨ੍ਹਾਂ 'ਚ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸਟਰ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ, ਗੁਜਰਾਤ, ਕਰਨਾਟਕ, ਕੇਰਲ ਤੇ ਤਾਮਿਲਨਾਡੂ ਸ਼ਾਮਲ ਹਨ। ਮਹਾਰਾਸ਼ਟਰ ਵੱਲੋਂ ਕੀਤੀ ਗਈ ਮੰਗ ਸੂਬੇ ਦੀ ਉਪਲਬਧ ਉਤਪਦਾਨ ਸਮਰੱਥਾ ਤੋਂ ਜ਼ਿਆਦਾ ਹੈ।
ਮੱਧ ਪ੍ਰਦੇਸ਼ ਜਿਹੇ ਸੂਬਿਆਂ 'ਚ ਮੈਡੀਕਲ ਆਕਸੀਜਨ ਦੀ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਕੋਈ ਉਤਪਾਦਨ ਸਮਰੱਥਾ ਨਹੀਂ ਹੈ। ਇਸ ਵਿੱਚ ਗੁਜਰਾਤ, ਕਰਨਾਟਕ, ਰਾਜਸਥਾਨ ਜਿਹੇ ਆਕਸੀਜਨ ਉਤਪਾਦਕ ਸੂਬਿਆਂ 'ਚ ਮੰਗ ਵਧ ਰਹੀ ਹੈ। DPIIT, MOHFW, ਇਸਪਾਤ ਮੰਤਰਾਲੇ, ਗੰਭੀਰ ਰੂਪ ਤੋਂ ਕਈ ਪ੍ਰਭਾਵਿਤ ਸੂਬਿਆਂ ਪੈਟਰੋਲੀਅਮ ਤੇ ਐਕਸਪਲੋਸਿਵ ਸੇਫਟੀ ਆਰਗੇਨਾਇਜ਼ੇਸ਼ਨ ਤੇ ਆਕਸੀਜਨ ਨਿਰਮਾਤਾਵਾਂ ਵੱਲੋਂ ਸੰਯੁਕਤ ਰੂਪ ਨਾਲ ਕੀਤੀ ਗਈ ਮੈਪਿੰਗ ਐਕਸਰਸਾਇਜ਼ ਕੀਤੀ ਗਈ।
ਸੂਬਿਆਂ ਦੀ ਲੋੜ ਦੇ ਹਿਸਾਬ ਨਾਲ ਮੈਡੀਕਲ ਆਕਸੀਜਨ ਦੇ ਸ੍ਰੋਤ ਤੇ ਉਨ੍ਹਾਂ ਦੀ ਉਤਪਾਦਨ ਸਮਰੱਥਾ ਦੀ ਮੈਪਿੰਗ ਕੀਤੀ ਗਈ। ਮੈਡੀਕਲ ਆਕਸੀਜਨ ਦੇ ਸ੍ਰੋਤਾਂ ਤੇ ਸੂਬਿਆਂ ਦਾ ਮਾਰਗਦਰਸ਼ਨ ਕਰਨ ਲਈ ਇਕ ਸੰਕੇਤਕ ਢਾਂਚਾ ਵਿਕਸਤ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸ ਤੋਂ ਬਾਅਦ ਆਕਸੀਜਨ ਦੀ ਪੂਰਤੀ ਦੀ ਮੰਗ ਵੀ ਵਧੀ ਹੈ। ਬੇਸ਼ੱਕ ਕੋਰੋਨਾ ਵੈਕਸੀਨ ਮੌਜੂਦ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਮਾਮਲਿਆਂ 'ਚ ਇਜ਼ਾਫਾ ਵੱਡੇ ਪੱਧਰ 'ਤੇ ਹੋ ਰਿਹਾ। ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਇਕ ਵਾਰ ਫਿਰ ਤੋਂ ਵਧਾ ਦਿੱਤੀਆਂ ਹਨ।
PSA ਪਲਾਂਟ ਲਈ 100 ਹਸਪਤਾਲਾਂ ਦੀ ਪਛਾਣ
PSA ਪਲਾਂਟ ਆਕਸੀਜਨ ਦਾ ਨਿਰਮਾਣ ਕਰਦੇ ਹਨ ਤੇ ਮੈਡੀਕਲ ਆਕਸੀਜਨ ਦੀ ਪੂਰਤੀ ਲਈ ਹਸਪਤਾਲਾਂ ਨੂੰ ਆਪਣੀ ਲੋੜ ਦੇ ਲਈ ਆਤਮਨਿਰਭਰ ਬਣਾਉਣ ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਮੈਡੀਕਲ ਆਕਸੀਜਨ ਦੀ ਪੂਰਤੀ ਲਈ ਰਾਸ਼ਟਰੀ ਗਰਿੱਡ ਤੇ ਬੋਢ ਨੂੰ ਘੱਟ ਕਰਦੇ ਹਨ।
ਪੀਐਮ-ਕੇਅਰਸ ਤਹਿਤ ਮਨਜੂਰ 162 ਪੀਐਸਏ ਪਲਾਂਟਾਂ ਨੂੰ ਵਿਸ਼ੇਸ਼ ਰੂਪ ਤੋਂ ਦੂਰਦਰਾਜ ਦੇ ਖੇਤਰਾਂ ਦੇ ਹਸਪਤਾਲਾਂ ਚ ਆਕਸੀਜਨ ਦੀ ਸੈਲਫ ਜੈਨਰੇਸ਼ਨ ਵਧਾਉਣ ਲਈ 100 ਫੀਸਦ ਪਲਾਂਟ ਨੂੰ ਜਲਦੀ ਪੂਰਾ ਕਰਨ ਲਈ ਬਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।
EG2 ਨੇ ਗ੍ਰਹਿ ਮੰਤਰਾਲਾ ਨੂੰ ਆਖਿਆ ਹੈ ਕਿ ਪੀਐਸਏ ਪਲਾਂਟ ਦੀ ਸਥਾਪਨਾ ਲਈ 100 ਹਸਪਤਾਲਾਂ ਦੀ ਚੋਣ ਕੀਤੀ ਜਾਵੇ।
50,000 MT ਮੈਡੀਕਲ ਆਕਸੀਜਨ ਦੀ ਦਰਾਮਦ
EG2 ਨੇ ਨਾਲ ਹੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 50,000 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਹੁਣ 50 ਹਜ਼ਾਰ ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਦਰਾਮਦ ਲਈ ਟੈਂਡਰ ਜਾਰੀ ਕੀਤਾ ਜਾਵੇਗਾ।
EG2 ਮੈਡੀਕਲ ਆਕਸੀਜਨ ਦੀ ਮੰਗ ਅਤੇ ਘਾਟ ਪੂਰਨ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਮੈਡੀਕਲ ਆਕਸੀਜਨ ਦੀ ਅਤੁੱਟ ਸਪਲਾਈ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਸਕਣ।