ਆਧਾਰ ਕਾਰਡ ਬਾਰੇ ਵੱਡੀ ਜਾਣਕਾਰੀ ! ਹੁਣ ਨਵਜੰਮੇ ਬੱਚੇ ਦਾ ਵੀ ਬਣੇਗਾ 'ਅਸਥਾਈ' ਆਧਾਰ ਕਾਰਡ, 5 ਸਾਲ ਦੀ ਉਮਰ 'ਚ ਮਿਲੇਗਾ ਪੱਕਾ ਕਾਰਡ
ਹੁਣ ਨਵਜੰਮੇ ਬੱਚੇ ਦਾ ਆਧਾਰ ਕਾਰਡ ਵੀ ਬਣੇਗਾ। ਇਹ ਆਧਾਰ ਕਾਰਡ ਅਸਥਾਈ ਹੋਵੇਗਾ। ਬਾਅਦ ਵਿੱਚ ਇਸਨੂੰ ਪੱਕਾ ਬਣਾ ਦਿੱਤਾ ਜਾਵੇਗਾ। ਇਕ ਨਵੇਂ ਨਿਯਮ ਦੇ ਮੁਤਾਬਕ ਆਧਾਰ ਕਾਰਡ ਨੂੰ ਡੈਥ ਰਿਕਾਰਡ ਨਾਲ ਲਿੰਕ ਕੀਤਾ ਜਾਵੇਗਾ
ਨਵੀਂ ਦਿੱਲੀ: ਹੁਣ ਨਵਜੰਮੇ ਬੱਚੇ ਦਾ ਆਧਾਰ ਕਾਰਡ ਵੀ ਬਣੇਗਾ। ਇਹ ਆਧਾਰ ਕਾਰਡ ਅਸਥਾਈ ਹੋਵੇਗਾ। ਬਾਅਦ ਵਿੱਚ ਇਸਨੂੰ ਪੱਕਾ ਬਣਾ ਦਿੱਤਾ ਜਾਵੇਗਾ। ਇਕ ਨਵੇਂ ਨਿਯਮ ਦੇ ਮੁਤਾਬਕ ਆਧਾਰ ਕਾਰਡ ਨੂੰ ਡੈਥ ਰਿਕਾਰਡ ਨਾਲ ਲਿੰਕ ਕੀਤਾ ਜਾਵੇਗਾ ਤਾਂ ਕਿ ਸਿੱਧੇ ਲਾਭ ਟ੍ਰਾਂਸਫਰ ਵਿਚ ਕੋਈ ਧੋਖਾਧੜੀ ਨਾ ਹੋਵੇ। ਸ਼ਿਕਾਇਤਾਂ ਹਨ ਕਿ ਲਾਭਪਾਤਰੀ ਦੀ ਮੌਤ ਤੋਂ ਬਾਅਦ ਕੋਈ ਹੋਰ ਵਿਅਕਤੀ ਉਸ ਨਾਲ ਸਬੰਧਤ ਸਕੀਮ ਦਾ ਲਾਭ ਉਠਾਉਂਦਾ ਹੈ।
ਆਧਾਰ ਨੂੰ ਮੌਤ ਦੇ ਰਿਕਾਰਡ ਨਾਲ ਜੋੜਦੇ ਹੀ ਅਜਿਹੀਆਂ ਬੇਨਿਯਮੀਆਂ ਬੰਦ ਹੋ ਜਾਣਗੀਆਂ। ਜਿੱਥੋਂ ਤੱਕ ਨਵਜੰਮੇ ਬੱਚੇ ਲਈ ਅਸਥਾਈ ਆਧਾਰ ਕਾਰਡ ਦਾ ਸਬੰਧ ਹੈ, ਜਦੋਂ ਬੱਚਾ 5 ਸਾਲ ਦਾ ਹੋ ਜਾਵੇਗਾ ਤਾਂ ਅਸਥਾਈ ਆਧਾਰ ਕਾਰਡ ਨੂੰ ਸਥਾਈ ਆਧਾਰ ਵਿੱਚ ਬਦਲ ਦਿੱਤਾ ਜਾਵੇਗਾ। ਆਧਾਰ ਦੀ ਸਰਕਾਰੀ ਏਜੰਸੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਆਧਾਰ ਨੂੰ ਅਸਥਾਈ ਆਧਾਰ ਅਤੇ ਮੌਤ ਦੇ ਰਿਕਾਰਡ ਨਾਲ ਜੋੜਨ 'ਤੇ ਕੰਮ ਕਰ ਰਹੀ ਹੈ।
UIDAI ਆਧਾਰ ਨਾਲ ਸਬੰਧਤ ਦੋ ਨਵੇਂ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਆਧਾਰ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਜੀਵਨ ਦਾ ਅਹਿਮ ਹਿੱਸਾ ਬਣਾਇਆ ਜਾਵੇਗਾ। ਜੇਕਰ ਬੱਚੇ ਦਾ ਆਧਾਰ ਜਨਮ ਦੇ ਸਮੇਂ ਹੀ ਬਣ ਜਾਂਦਾ ਹੈ ਤਾਂ ਇਸ ਨਾਲ ਜੁੜੀ ਹਰ ਯੋਜਨਾ ਵਿੱਚ ਪਾਰਦਰਸ਼ਤਾ ਆਵੇਗੀ।
ਬੱਚੇ ਦੇ ਹੱਕ ਨੂੰ ਕੋਈ ਹੋਰ ਨਹੀਂ ਮਾਰ ਸਕੇਗਾ। ਅਜਿਹੀ ਹੀ ਪਾਰਦਰਸ਼ਤਾ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਦੇਖਣ ਨੂੰ ਮਿਲੇਗੀ। ਲਾਭਪਾਤਰੀ ਦੀ ਮੌਤ ਤੋਂ ਬਾਅਦ ਇਸ ਨਾਲ ਸਬੰਧਤ ਸਕੀਮ ਜਾਂ ਸਿੱਧੇ ਬੈਨੀਫਿਟ ਟਰਾਂਸਫਰ ਵਿੱਚ ਧਾਂਦਲੀ ਨਾ ਹੋਵੇ , ਪੈਨਸ਼ਨ ਆਦਿ ਕੋਈ ਹੋਰ ਨਾ ਉਠਾਏ , ਰਾਸ਼ਨ ਉਠਾਉਣ 'ਚ ਕੋਈ ਗੜਬੜੀ ਨਾ ਹੋਵੇ , ਇਸ ਲਈ ਡੈਥ ਰਿਕਾਰਡ ਨੂੰ ਵੀ ਆਧਾਰ ਨਾਲ ਜੋੜਿਆ ਜਾਵੇਗਾ।
ਕਿਵੇਂ ਬਣੇਗਾ ਪਰਮਾਨੈਂਟ ਆਧਾਰ
'ਬਿਜ਼ਨਸ ਇਨਸਾਈਡਰ' ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਜਨਮੇ ਬੱਚੇ ਅਤੇ ਮੌਤ ਦੇ ਰਜਿਸਟ੍ਰੇਸ਼ਨ ਰਿਕਾਰਡ ਨੂੰ ਜਲਦੀ ਹੀ ਆਧਾਰ ਨਾਲ ਲਿੰਕ ਕਰ ਦਿੱਤਾ ਜਾਵੇਗਾ। ਨਵਜੰਮੇ ਬੱਚੇ ਨੂੰ ਜਨਮ ਦੇ ਸਮੇਂ ਹੀ ਇੱਕ ਅਸਥਾਈ ਆਧਾਰ ਦਿੱਤਾ ਜਾਵੇਗਾ।
ਬਾਅਦ ਵਿੱਚ ਜਦੋਂ ਬੱਚਾ 5 ਸਾਲ ਦਾ ਹੋ ਜਾਵੇਗਾ ਤਾਂ ਉਸਦਾ ਬਾਇਓਮੈਟ੍ਰਿਕ ਡੇਟਾ ਰੀਨਿਊ ਕੀਤਾ ਜਾਵੇਗਾ। ਅਸਥਾਈ ਆਧਾਰ ਨੂੰ ਪਰਮਾਨੈਂਟ ਵਿੱਚ ਬਦਲ ਦਿੱਤਾ ਜਾਵੇਗਾ। ਇਸ ਨਾਲ ਬੱਚਾ ਆਪਣੇ ਲਈ ਜਾਰੀ ਕੀਤੀ ਜਾਂਦੀ ਸਰਕਾਰ ਦੀ ਹਰ ਸਕੀਮ ਦਾ ਲਾਭ ਲੈ ਸਕੇਗਾ। ਬੱਚੇ ਦਾ ਪਰਿਵਾਰ ਵੀ ਉਨ੍ਹਾਂ ਸਾਰੀਆਂ ਸਕੀਮਾਂ ਦਾ ਲਾਭ ਲੈ ਸਕੇਗਾ ਅਤੇ ਆਧਾਰ ਨੰਬਰ ਰਾਹੀਂ ਇਸ ਦੀ ਨਿਗਰਾਨੀ ਰੱਖੀ ਜਾ ਸਕੇਗੀ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਇਸ ਤਰ੍ਹਾਂ ਲਿਆ ਜਾਵੇਗਾ ਬੱਚਿਆਂ ਦਾ ਬਾਇਓਮੈਟ੍ਰਿਕ ਡਾਟਾ
ਬੱਚਿਆਂ ਦਾ ਬਾਇਓਮੈਟ੍ਰਿਕ ਡਾਟਾ ਉਸ ਸਮੇਂ ਲੈਂਦੇ ਹਨ , ਜਦ ਬੱਚੇ ਦੀ ਉਮਰ 5 ਸਾਲ ਦੀ ਹੋ ਜਾਂਦੀ ਹੈ। ਪਾਇਲਟ ਪ੍ਰੋਜੈਕਟ ਦੇ ਤਹਿਤ UIDAI ਟੀਮ ਘਰ-ਘਰ ਜਾ ਕੇ 5 ਸਾਲ ਦੀ ਉਮਰ ਦੇ ਬੱਚਿਆਂ ਦਾ ਬਾਇਓਮੀਟ੍ਰਿਕ ਡਾਟਾ ਇਕੱਠਾ ਕਰੇਗੀ। ਇਸ ਦੇ ਆਧਾਰ 'ਤੇ ਇਨ੍ਹਾਂ ਬੱਚਿਆਂ ਨੂੰ ਪੱਕਾ ਆਧਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜਦੋਂ ਬੱਚਾ 18 ਸਾਲ ਦਾ ਹੋ ਜਾਵੇਗਾ ਤਾਂ ਉਸ ਦਾ ਬਾਇਓਮੈਟ੍ਰਿਕ ਅਪਡੇਟ ਕੀਤਾ ਜਾਵੇਗਾ। ਇਸ ਤੋਂ ਬਾਅਦ ਬਾਇਓਮੈਟ੍ਰਿਕ ਡੇਟਾ ਹਮੇਸ਼ਾ ਲਈ ਇੱਕੋ ਜਿਹਾ ਰਹੇਗਾ ਅਤੇ ਜੀਵਨ ਭਰ ਉਸ ਆਧਾਰ 'ਤੇ ਕੰਮ ਕੀਤਾ ਜਾਵੇਗਾ।
ਆਧਾਰ ਦੇ ਜ਼ਰੀਏ ਕਈ ਤਰ੍ਹਾਂ ਦੇ ਡੁਪਲੀਕੇਸ਼ੀ ਨੂੰ ਖਤਮ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਤਹਿਤ ਕਿਸੇ ਵਿਅਕਤੀ ਦੇ ਆਧਾਰ ਕਾਰਡ ਦੀ ਉਸ ਵਿਅਕਤੀ ਦੇ ਹੋਰ ਦਸਤਾਵੇਜ਼ਾਂ ਨਾਲ ਕਰਾਸ ਚੈੱਕ ਕੀਤੀ ਜਾਵੇਗੀ। ਉਦਾਹਰਨ ਲਈ ਆਧਾਰ ਨੂੰ ਡਰਾਈਵਿੰਗ ਲਾਇਸੈਂਸ, ਪਾਸਪੋਰਟ, ਪੈਨ ਆਦਿ ਨਾਲ ਕਰਾਸ ਚੈੱਕ ਕੀਤਾ ਜਾਵੇਗਾ।
ਰਿਪੋਰਟ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਆਧਾਰ ਦੀ ਕਰਾਸ ਚੈਕਿੰਗ ਦਾ ਕੰਮ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਚੱਲ ਰਿਹਾ ਹੈ।" ਇਸ ਦਾ ਮਕਸਦ ਇਹ ਹੈ ਕਿ ਇੱਕ ਵਿਅਕਤੀ ਨੂੰ ਸਿਰਫ਼ ਇੱਕ ਆਧਾਰ ਨੰਬਰ ਜਾਰੀ ਕੀਤਾ ਜਾਵੇ ਤਾਂ ਜੋ ਸਰਕਾਰੀ ਖਰਚੇ ਨਾ ਵਧੇ ਅਤੇ ਸਰਕਾਰੀ ਫੰਡਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ।