(Source: ECI/ABP News/ABP Majha)
63 ਲੱਖ ਦੀ 1200 ਪੇਟੀਆਂ ਅੰਗ੍ਰੇਜ਼ੀ ਸ਼ਰਾਬ ਬਰਾਮਦ, ਟਰੱਕ ਡਰਾਇਵਰ ਫਰਾਰ
ਸ਼ਰਾਬ ਮਾਫੀਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਗ੍ਰੇਰ ਨੌਇਡਾ ਦਾਦਰੀ ਕੋਤਵਾਲੀ ਪੁਲਿਸ ਤੇ ਆਬਕਾਰੀ ਵਿਭਾਗ ਦੇ ਸਾਂਝੇ ਆਪਰੇਸ਼ਨ 'ਚ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਗ੍ਰੇਟਰ ਨੌਇਡਾ: ਇੱਥੋਂ ਦੀ ਦਾਦਰੀ ਪੁਲਿਸ ਨੇ ਕੋਟ ਦੇ ਪੁਲ ਤੇ 10 ਟਾਇਰੀ ਟਰੱਕ 'ਚ ਗੈਰਕਾਨੂੰਨੀ 1200 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਚੈਕਿੰਗ ਦੌਰਾਨ ਟਰੱਕ ਰੋਕਣ ਦਾ ਇਸ਼ਾਰਾ ਕੀਤਾ ਗਿਆ ਸੀ। ਇਸ ਦੌਰਾਨ ਟਰੱਕ ਡਰਾਇਵਰ ਚੱਲਦੇ ਟਰੱਕ 'ਚ ਛਾਲ ਮਾਰ ਕੇ ਫਰਾਰ ਹੋ ਗਿਆ। ਇਸ ਟਰੱਕ 'ਚੋਂ ਬਰਾਮਦ ਕੀਤੀ ਗਈ ਸ਼ਰਾਬ ਦੀ ਕੀਮਤ ਕਰੀਬ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਦਾਦਰੀ ਪੁਲਿਸ ਨੇ ਸ਼ਰਾਬ ਤੇ ਟਰੱਕ ਕਬਜ਼ੇ 'ਚ ਲੈ ਲਿਆ ਹੈ।
ਸ਼ਰਾਬ ਮਾਫੀਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਗ੍ਰੇਰ ਨੌਇਡਾ ਦਾਦਰੀ ਕੋਤਵਾਲੀ ਪੁਲਿਸ ਤੇ ਆਬਕਾਰੀ ਵਿਭਾਗ ਦੇ ਸਾਂਝੇ ਆਪਰੇਸ਼ਨ 'ਚ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਬ ਤਸਕਰ ਵੱਡੇ ਪੈਮਾਨੇ 'ਤੇ ਸ਼ਰਾਬ ਦੀ ਤਸਕਰੀ ਕਰਨ ਲਈ 10 ਟਾਇਰੀ ਟਰੱਕ 'ਚ ਗੈਰਾਕਾਨੂੰਨੀ ਅੰਗ੍ਰੇਜ਼ੀ ਮਾਰਕਾ ਸ਼ਰਾਬ ਲੈਕੇ ਜਾ ਰਹੇ ਹਨ। ਜਿਸ 'ਤੇ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਕੋਟ ਪਿੰਡ ਕੋਲ ਟਰੱਕ ਰੋਕਣ ਦਾ ਇਸ਼ਾਰਾ ਕੀਤਾ। ਟਰੱਕ ਡਰਾਇਵਰ ਘਬਰਾ ਗਿਆ ਤੇ ਨਹਿਰ ਕੋਲ ਟਰੱਕ ਛੱਡ ਕੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ।
ਪੁਲਿਸ ਨੇ ਟਰੱਕ 'ਚ ਭਰੀ ਸ਼ਰਾਬ ਜ਼ਬਤ ਕਰ ਲਈ ਹੈ। ਟਰੱਗਕ ਚਾਲਕ ਦੀ ਤਲਾਸ਼ 'ਚ ਕੌਮਬਿੰਗ ਆਪ੍ਰੇਸ਼ਨ ਚਲਾਇਆ ਗਿਆ ਹੈ। ਪੁਲਿਸ ਜਾਂਚ ਵਿਚ ਜੁੱਟ ਗਈ ਹੈ ਕਿ ਇਹ ਸ਼ਰਾਬ ਕਿੱਥੋਂ ਕਿੱਥੇ ਲਿਜਾਈ ਜਾ ਰਹੀ ਸੀ।
ਕੋਰੋਨਾ ਵਾਇਰਸ ਦੀ ਸਥਿਤੀ ਮੁਤਾਬਕ ਹੀ ਭਾਰਤ ਵੱਲੋਂ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ