(Source: ECI/ABP News)
Gujarat ATS : ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫਾਸ਼, ATS ਨੇ ਪੋਰਬੰਦਰ ਤੋਂ 5 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ
Gujarat ATS : ਗੁਜਰਾਤ ATS ਦੀ ਟੀਮ ਨੇ ਪੋਰਬੰਦਰ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਏਟੀਐਸ ਨੇ ਆਈਐਸਆਈਐਸ ਦੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੋਰਬੰਦਰ ਤੋਂ ਇੱਕ ਔਰਤ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ
![Gujarat ATS : ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫਾਸ਼, ATS ਨੇ ਪੋਰਬੰਦਰ ਤੋਂ 5 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ Gujarat ATS arrested 5 person from probandar Suspected Terrorist Activities linked ISIS Gujarat ATS : ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫਾਸ਼, ATS ਨੇ ਪੋਰਬੰਦਰ ਤੋਂ 5 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ](https://feeds.abplive.com/onecms/images/uploaded-images/2023/06/10/4a2cc5c10c73af514c1f6dc024e1c3511686373350318345_original.jpg?impolicy=abp_cdn&imwidth=1200&height=675)
ਏਟੀਐਸ ਵੱਲੋਂ ਫੜੀ ਗਈ ਔਰਤ ਦੀ ਪਛਾਣ ਸਮੀਰਾ ਬਾਨੋ ਵਜੋਂ ਹੋਈ ਹੈ। ਸੂਰਤ ਦੀ ਰਹਿਣ ਵਾਲੀ ਸਮੀਰਾ ਬਾਨੋ ਦਾ ਵਿਆਹ ਤਾਮਿਲਨਾਡੂ 'ਚ ਹੋਇਆ ਹੈ। ਉਹ IS ਮਾਡਿਊਲ 'ਤੇ ਕੰਮ ਕਰਦੀ ਸੀ। ਸਮੀਰਾ 16-18 ਸਾਲ ਦੇ ਲੜਕਿਆਂ ਨੂੰ ਲਵ ਜੇਹਾਦ ਲਈ ਤਿਆਰ ਕਰਦੀ ਸੀ। ਸਮੀਰਾ ਵੀ ਲਵ ਜੇਹਾਦ ਦੇ ਰੈਕੇਟ ਵਿੱਚ ਸ਼ਾਮਲ ਪਾਈ ਗਈ ਸੀ।
ਇਹ ਆਪਰੇਸ਼ਨ ਸ਼ੁੱਕਰਵਾਰ (9 ਜੂਨ) ਨੂੰ ਏਟੀਐਸ ਦੇ ਡੀਆਈਜੀ ਦੀਪੇਨ ਭਦਰਨ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਸੀ। ਏਟੀਐਸ ਪਿਛਲੇ ਕੁਝ ਸਮੇਂ ਤੋਂ ਦੋਸ਼ੀਆਂ 'ਤੇ ਨਜ਼ਰ ਰੱਖ ਰਹੀ ਸੀ ਅਤੇ ਉਨ੍ਹਾਂ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਸੀ।
ਅਹਿਮਦਾਬਾਦ ਤੋਂ ਵੀ ਫੜੇ ਗਏ ਸੀ ਸ਼ੱਕੀ
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਏਟੀਐਸ ਨੇ ਅਲਕਾਇਦਾ ਨਾਲ ਜੁੜੇ ਮਾਡਿਊਲ ਦਾ ਖੁਲਾਸਾ ਕੀਤਾ ਸੀ। 22 ਮਈ ਨੂੰ ਏਟੀਐਸ ਨੇ ਅਹਿਮਦਾਬਾਦ ਤੋਂ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਤਿੰਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਚਾਰੇ ਬੰਗਲਾਦੇਸ਼ੀ ਨਾਗਰਿਕ ਸਨ, ਜੋ ਅਹਿਮਦਾਬਾਦ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਅਤੇ ਮੁਸਲਿਮ ਨੌਜਵਾਨਾਂ ਨੂੰ ਅਲ-ਕਾਇਦਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)