Morbi Bridge Collapse Case: ਮੋਰਬੀ ਪੁਲ ਢਹਿਣ ਦਾ ਮਾਮਲਾ, ਅਦਾਲਤ ਨੇ 7 ਮੁਲਾਜ਼ਮਾਂ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
Morbi Bridge Collapse Case: ਗੁਜਰਾਤ ਦੀ ਅਦਾਲਤ ਨੇ ਮੋਰਬੀ ਪੁਲ ਢਹਿਣ ਦੇ ਮਾਮਲੇ ਵਿੱਚ 7 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
Morbi Bridge Collapse Case: ਗੁਜਰਾਤ ਦੀ ਅਦਾਲਤ ਨੇ ਮੋਰਬੀ ਪੁਲ ਢਹਿਣ ਦੇ ਮਾਮਲੇ ਵਿੱਚ 7 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਗੁਜਰਾਤ ਦੇ ਮੋਰਬੀ ਕਸਬੇ ਵਿੱਚ ਪੁੱਲ ਢਹਿ ਗਿਆ ਸੀ ਜਿਸ ਦੌਰਾਨ 135 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਅਦਾਲਤ ਨੇ ਅੱਜ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਪ੍ਰਿੰਸੀਪਲ ਸੈਸ਼ਨ ਜੱਜ ਪੀਸੀ ਜੋਸ਼ੀ ਦੀ ਅਦਾਲਤ ਨੇ ਪੁਲ ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਠੇਕਾ ਦੇਣ ਵਾਲੀ ਕੰਪਨੀ ਓਰੇਵਾ ਗਰੁੱਪ ਦੇ ਦੋ ਮੈਨੇਜਰਾਂ ਸਮੇਤ ਸੱਤ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਮੱਛੂ ਨਦੀ 'ਤੇ ਬ੍ਰਿਟਿਸ਼-ਕਾਲ ਵੇਲੇ ਦਾ ਪੁੱਲ 30 ਅਕਤੂਬਰ, 2022 ਨੂੰ ਢਹਿ ਗਿਆ ਸੀ, ਮੁਰੰਮਤ ਤੋਂ ਬਾਅਦ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ ਸੀ।
ਇਹ ਵੀ ਪੜ੍ਹੋ: Valentine's Day 2023:ਇੰਦੌਰ ਦੀਆਂ ਇਨ੍ਹਾਂ ਥਾਵਾਂ ‘ਤੇ ਆਪਣੇ ਪਾਰਟਨਰ ਨਾਲ ਬਿਤਾਓ ਖੁਸ਼ੀ ਦੇ ਪਲ, ਵੈਲੇਨਟਾਈਨ ਡੇਅ ਬਣਾਓ ਖਾਸ






















