Gujarat Gas Leak: ਸੂਰਤ 'ਚ ਕੈਮੀਕਲ ਲੀਕ ਹੋਣ ਕਾਰਨ ਵੱਡਾ ਹਾਦਸਾ, ਛੇ ਲੋਕਾਂ ਦੀ ਮੌਤ, ਕਈ ਲੋਕ ਗੰਭੀਰ ਜ਼ਖਮੀ
Chemical Leak: ਕੈਮੀਕਲ ਨਾਲ ਭਰੇ ਟੈਂਕਰ ਚ ਲੀਕੇਜ ਹੋਣ ਕਾਰਨ ਛੇ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ 25 ਤੋਂ ਵੱਧ ਗੰਭੀਰ ਦੱਸੇ ਜਾ ਰਹੇ ਹਨ।
Surat Chemical Leak: ਗੁਜਰਾਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਰਤ ‘ਚ ਕੈਮੀਕਲ ਨਾਲ ਭਰੇ ਇੱਕ ਟੈਂਕਰ ਦੇ ਲੀਕ ਹੋਣ ਕਾਰਨ ਛੇ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ 25 ਤੋਂ ਵੱਧ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਫਿਲਹਾਲ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਸੂਰਤ ਦੇ ਸਚਿਨ ਜੀਆਈਡੀਸੀ ਵਿਸਤਾਰ ਇਲਾਕਟ ‘ਚ ਕੈਮੀਕਲ ਲੀਕ ਹੋਣ ਦੇ ਚਲਦੇ ਇਹ ਹਾਦਸਾ ਹੋਇਆ।
ਸਚਿਨ ਜੀਆਈਡੀਸੀ ਉਦਯੋਗਿਕ ਇਲਾਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਦੇ ਹਵਾ ‘ਚ ਫੈਲਣ ਕਾਰਨ ਲੋਕ ਬੇਹੋਸ਼ ਹੋ ਗਏ। ਟੈਂਕਰ ਤੋਂ ਜ਼ਹਿਰੀਲਾ ਕੈਮੀਕਲ ਲੀਕੇਜ ਹੋਇਆ ਸੀ। ਸਾਰੇ ਮਜ਼ਦੂਰਾਂ ਨੂੰ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਜੈਰੀ ਕੈਮੀਕਲ ਨਾਲ ਭਰੇ ਟੈਂਕਰ ਚੋਂ ਲੀਕੇਜ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਸੂਰਤ ਦੇ ਜੀਆਈਡੀਸੀ ਇਲਾਕੇ ‘ਚ ਇੱਕ ਫੈਕਟਰੀ ‘ਚ ਕੈਮੀਕਲ ਨਾਲ ਭਰਿਆ ਇਹ ਟੈਂਕਰ ਪਹੁੰਚਿਆ ਸੀ ਪਰ ਕੈਮੀਕਲ ਕੱਢਦੇ ਸਮੇਂ ਇਸਦਾ ਰਿਸਾਅ ਹੋ ਗਿਆ ਤੇ ਇਹ ਕੈਮੀਕਲ ਹਵਾ ਦੇ ਸੰਪਰਕ ‘ਚ ਆ ਗਿਆ। ਇਸਦੇ ਬਾਅਦ ਇਹ ਵੱਡਾ ਹਾਦਸਾ ਹੋਇਆ ਹੈ। ਸਾਰੇ ਜ਼ਖਮੀਆਂ ਦਾ ਇਲਾਜ ਸੂਰਤ ਦੇ ਸਿਵਲ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Diljit Dosanjh Birthday: 10ਵੀਂ ਪਾਸ ਦਿਲਜੀਤ ਕਰਦੇ ਕਰੋੜਾਂ ਦਿਲਾਂ 'ਤੇ ਰਾਜ, ਜਾਇਦਾਦ ਦੇ ਮਾਮਲੇ 'ਚ ਵੀ ਨਹੀਂ ਕਿਸੇ ਤੋਂ ਘੱਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin