Gujarat MC Election Final Result: ਬੀਜੇਪੀ ਦੀ ਗੁਜਰਾਤ 'ਚ ਬੰਪਰ ਜਿੱਤ, AAP ਤੇ AIMIM ਦਾ ਵੀ ਚੰਗਾ ਪ੍ਰਦਰਸ਼ਨ
ਗੁਜਰਾਤ ਦੀਆਂ ਨਗਰ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਬੰਪਰ ਜਿੱਤ ਹਾਸਲ ਕੀਤੀ ਹੈ। ਰਾਜ ਵਿੱਚ 81 ਜ਼ਿਲ੍ਹਾ ਨਿਗਮਾਂ, 31 ਜ਼ਿਲ੍ਹਾ ਪੰਚਾਇਤਾਂ ਤੇ 231 ਤਾਲੁਕਾ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ ਵੱਡੀ ਪਾਰਟੀ ਵਜੋਂ ਉੱਭਰੀ ਹੈ।
ਗਾਂਧੀਨਗਰ: ਗੁਜਰਾਤ ਦੀਆਂ ਨਗਰ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਬੰਪਰ ਜਿੱਤ ਹਾਸਲ ਕੀਤੀ ਹੈ। ਰਾਜ ਵਿੱਚ 81 ਜ਼ਿਲ੍ਹਾ ਨਿਗਮਾਂ, 31 ਜ਼ਿਲ੍ਹਾ ਪੰਚਾਇਤਾਂ ਤੇ 231 ਤਾਲੁਕਾ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ ਵੱਡੀ ਪਾਰਟੀ ਵਜੋਂ ਉੱਭਰੀ ਹੈ। 81 ਨਗਰ ਪਾਲਿਕਾਵਾਂ ਦੀਆਂ 2720 ਸੀਟਾਂ ਵਿੱਚੋਂ ਭਾਜਪਾ ਨੇ 2085 ‘ਤੇ ਕਬਜ਼ਾ ਕੀਤਾ ਹੈ। ਜਦਕਿ ਕਾਂਗਰਸ ਨੇ 388‘ਤੇ ਅਤੇ ਆਜ਼ਾਦ ਉਮੀਦਵਾਰਾਂ ਨੇ 172 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਦੇ 9 ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ।
ਜ਼ਿਲ੍ਹਾ ਪੰਚਾਇਤ ਦੀਆਂ 980 ਸੀਟਾਂ ਵਿੱਚੋਂ 800 ਸੀਟਾਂ ਭਾਜਪਾ ਦੀ ਝੋਲੀ ਵਿੱਚ ਹਨ। ਜਦੋਂਕਿ ਕਾਂਗਰਸ ਨੂੰ ਸਿਰਫ 169 ਸੀਟਾਂ ਮਿਲੀਆਂ ਹਨ, ਦੋ ਸੀਟਾਂ ਨਾਲ ‘ਆਪ’ ਨੇ ਖਾਤਾ ਖੋਲ੍ਹਿਆ ਹੈ। ਇਸ ਤੋਂ ਇਲਾਵਾ 231 ਤਾਲੁਕ ਪੰਚਾਇਤਾਂ ਦੀਆਂ 4774 ਸੀਟਾਂ ਵਿੱਚੋਂ ਭਾਜਪਾ ਨੇ 3351, ਕਾਂਗਰਸ -1222 ਤੇ ‘ਆਪ’ ਨੇ 31 ਸੀਟਾਂ ਜਿੱਤੀਆਂ ਹਨ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਗੁਜਰਾਤ ਵਿੱਚ ਹੋਈਆਂ ਨਾਗਰ ਨਿਗਮ ਚੋਣਾਂ ਦੇ ਪਹਿਲੇ ਪੜਾਅ ਵਿੱਚ, ਭਾਜਪਾ ਨੇ ਸਾਰੇ ਛੇ ਨਗਰ ਨਿਗਮਾਂ ਤੇ ਜਿੱਤ ਹਾਸਲ ਕੀਤੀ ਸੀ। ਅਸਾਦੁਦੀਨ ਓਵੈਸੀ ਦੀ ਪਾਰਟੀ AIMIM ਨੇ ਅਰਾਵਲੀ ਜ਼ਿਲ੍ਹੇ ਵਿੱਚ ਮੋਦਾਸਾ ਮਿਊਂਸਪਲ ਦੀਆਂ 9 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ, ਉਸ ਨੇ ਭੜੂਚ ਦੀ ਇੱਕ ਸੀਟ ਤੇ ਪੰਚਮਹਿਲ ਦੇ ਗੋਧਰਾ ਵਿੱਚ ਸੱਤ ਸੀਟਾਂ ਜਿੱਤੀਆਂ।