ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੀਜੇਪੀ ਨੂੰ ਵਖਤ ਪਾਉਣ ਵਾਲੇ ਹਾਰਦਿਕ ਨੇ ਬਚਪਨ ਦੀ ਦੋਸਤ ਨਾਲ ਕਰਾਇਆ ਵਿਆਹ
![ਬੀਜੇਪੀ ਨੂੰ ਵਖਤ ਪਾਉਣ ਵਾਲੇ ਹਾਰਦਿਕ ਨੇ ਬਚਪਨ ਦੀ ਦੋਸਤ ਨਾਲ ਕਰਾਇਆ ਵਿਆਹ gujarat patidar leader hardik patel marries childhood friend kinjal parikh ਬੀਜੇਪੀ ਨੂੰ ਵਖਤ ਪਾਉਣ ਵਾਲੇ ਹਾਰਦਿਕ ਨੇ ਬਚਪਨ ਦੀ ਦੋਸਤ ਨਾਲ ਕਰਾਇਆ ਵਿਆਹ](https://static.abplive.com/wp-content/uploads/sites/5/2019/01/28122858/hardik.jpg?impolicy=abp_cdn&imwidth=1200&height=675)
ਅਹਿਮਦਾਬਾਦ: ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਲੀਡਰ ਹਾਰਦਿਕ ਪਟੇਲ ਨੇ ਐਤਵਾਰ ਨੂੰ ਆਪਣੇ ਬਚਪਨ ਦੀ ਦੋਸਤ ਕਿੰਜਲ ਪਾਰਿਖ ਨਾਲ ਵਿਆਹ ਕਰਾ ਲਿਆ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ (ਪਾਸ) ਦੇ ਲੀਡਰ ਹਾਰਦਿਕ ਪਟੇਲ ਨੇ ਜ਼ਿਲ੍ਹਾ ਸੁਰੇਂਦਰ ਨਗਰ ਦੇ ਪਿੰਡ ਦਿਗਸਰ ਵਿੱਚ ਮੰਦਰ ’ਚ ਕਰੀਬੀ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਮੌਜੂਦਗੀ ਵਿੱਚ ਕਿੰਜਲ ਪਾਰਿਖ ਨਾਲ ਵਿਆਹ ਕਰਵਾਇਆ। ਪਾਟੀਦਾਰ ਰਾਖਵਾਂਕਰਨ ਅੰਦੋਲਨ ਦੌਰਾਨ ਹਾਰਦਿਕ ਪਟੇਲ ਨੇ ਗੁਜਰਾਤ ਵਿੱਚ ਬੀਜੇਪੀ ਨੂੰ ਵਖਤ ਪਾ ਦਿੱਤਾ ਸੀ।
ਇਸ ਮੌਕੇ ਹਾਰਦਿਕ ਨੇ ਕਿਹਾ ਕਿ ਇਹ ਉਸ ਦੇ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਹੈ। ਉਸ ਨੇ ਕਿਹਾ ਕਿ ਉਸ ਦਾ ਸੰਕਲਪ ਹੈ ਕਿ ਹਰ ਕਿਸੇ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੇਸ਼ ਦੇ ਨਵਨਿਰਮਾਣ ਲਈ ਇੱਕਜੁਟ ਹੋ ਕੇ ਲੜਨ ਦਾ ਸੰਪਲਪ ਲਿਆ ਹੈ। ਉਸ ਨੇ ਕਿਹਾ ਕਿ ਸੱਚ, ਲੋਕਾਂ ਅਤੇ ਬਰਾਬਰੀ ਦੇ ਅਧਿਕਾਰ ਲਈ ਉਹ ਆਖ਼ਰੀ ਸਾਹ ਤਕ ਲੜੇਗਾ।
ਪਟੇਲ ਨੇ ਦੱਸਿਆ ਕਿ ਕਿੰਜਲ ਤੇ ਉਹ ਲੰਮੇ ਸਮੇਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਇਸ ਲਈ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਪਾਰਿਖ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਦੋਵੇਂ ਜਣੇ ਜ਼ਿਲ੍ਹਾ ਅਹਿਮਦਾਬਾਦ ਦੇ ਵਿਰਾਮਗਾਮ ਦੇ ਰਹਿਣ ਵਾਲੇ ਹਨ। ਕਿੰਜਲ ਦਾ ਪਰਿਵਾਰ ਸੂਰਤ ਦਾ ਰਹਿਣ ਵਾਲਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)